ਵਿਸ਼ਵ ਕੱਪ 2019 ਲਈ ਚੁਣੀ ਭਾਰਤੀ ਕ੍ਰਿਕਟ ਟੀਮ ਦੀ ਕੀ ਹੈ ਤਾਕਤ ਤੇ ਕਮਜ਼ੋਰੀਆਂ

04/16/2019 3:38:22 PM

ਸਪੋਰਟ ਡੈਸਕ — ਵਿਰਾਟ ਕੋਹਲੀ ਨੇ 10 ਸਾਲ ਚ ਆਪਣੇ ਆਪ ਨੂੰ ਵਿਸ਼ਵ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਦੇ ਤੌਰ 'ਤੇ ਸਥਾਪਤ ਕੀਤਾ ਹੈ। ਹੁਣ ਕਪਤਾਨੀ ਦਾ ਇਮਤਿਹਾਨ ਹੈ। ਪਹਿਲਕਾਰ ਵਿਰਾਟ ਦੇ ਕੋਲ ਸੰਤੁਲਿਤ ਟੀਮ ਹੈ। ਭਾਰਤੀ ਇਤਿਹਾਸ ਦੀ ਸਭ ਤੋਂ ਮਜਬੂਤ ਤੇਜ਼ ਗੇਂਦਬਾਜ਼ੀ ਹੈ। ਕੀ ਕਪਤਾਨ ਵਿਰਾਟ ਜਿੱਤ ਸਕਣਗੇ?  
ਸਟਰੈਂਥ, ਵੀਕਨੈੱਸ, ਆਪਰਚਿਊਨਿਟੀਜ਼, ਥ੍ਰੈਟਸ 
ਕ੍ਰਿਕਟ ਵਰਲਡਕੱਪ ਲਈ ਭਾਰਤੀ ਟੀਮ ਸੋਮਵਾਰ ਨੂੰ ਚੁੱਣ ਲਈ ਗਈ। ਅੰਬਾਤੀ ਰਾਇਡੂ 'ਤੇ ਵਿਜੈ ਸ਼ੰਕਰ ਨੂੰ ਤੇ ਰਿਸ਼ਭ ਪੰਤ 'ਤੇ ਦਿਨੇਸ਼ ਕਾਰਤਿਕ ਨੂੰ ਪਹਿਲ ਮਿਲੀ। ਟੀਮ 'ਚ 4 ਆਲਰਾਊਂਡਰ ਹਨ- ਹਾਰਦਿਕ ਪੰਡਯਾ, ਵਿਜੈ ਸ਼ੰਕਰ, ਰਵਿੰਦਰ ਜਡੇਜਾ ਤੇ ਕੇਦਾਰ ਯਾਦਵ। 4 ਆਲਰਾਊਂਡਰ ਲੈਣ ਦੀ ਵਜ੍ਹਾ ਹੈ ਕਿ ਇੰਗਲੈਂਡ 'ਚ ਮੈਚ ਹਾਈ-ਸਕੋਰਿੰਗ ਹੁੰਦੇ ਹਨ। ਚੰਗੇ ਆਲਰਾਊਂਡਰ ਹੋਣ ਤਾਂ ਬੈਟਿੰਗ ਲਾਈਨਅਪ ਲੰਬੀ ਹੁੰਦੀ ਹੈ, ਗੇਂਦਬਾਜ਼ੀ 'ਚ ਆਪਸ਼ਨਜ਼ ਵੱਧਦੇ ਹਨ। ਕੁੱਲ 15 ਮੈਬਰਾਂ ਨੂੰ ਮਿਲਾ ਕੇ ਟੀਮ ਇੰਡੀਆ ਦੀ ਪੂੰਜੀ 1573 ਮੈਚ, 41700 ਦੌੜਾਂ, 735 ਵਿਕਟ ਦੀ ਹੈ। ਟੀਮ 'ਚੁਣਨ ਤੋਂ ਪਹਿਲਾਂ ਬੀ. ਸੀ. ਸੀ. ਆਈ ਦੇ ਡਾਟਾ ਐਨਾਲਿਸਟ ਧਨੰਜੈ ਨੇ ਸਾੜ੍ਹੇ 3 ਘੰਟੇ ਦਾ ਪ੍ਰਜੈਂਟੇਸ਼ਨ ਦਿੱਤਾ ਸੀ। ਜਿਸ 'ਚ ਸਾਰੇ ਸੰਭਾਵਿਕ ਖਿਡਾਰੀਆਂ ਦੀ ਤਾਕਤ, ਕਮਜ਼ੋਰੀ, ਸੰਭਾਵਨਾ ਤੇ ਚੁਣੌਤੀਆਂ 'ਤੇ ਫੈਕਟਸ ਦੇ ਨਾਲ ਚਰਚਾ ਕੀਤੀ ਗਈ ਸੀ।  

ਵਿਰਾਟ ਦੁਨੀਆ ਦੇ ਸਭ ਤੋਂ ਬਿਹਤਰ ਬੱਲੇਬਾਜ਼, ਹੁਣ ਕਪਤਾਨੀ ਦਾ ਇਮਤਿਹਾਨ 

ਟੀਮ ਇੰਡੀਆ ਦੇ ਟਾਪ-3 ਬੱਲੇਬਾਜ- ਰੋਹਿਤ, ਸ਼ਿਖਰ, ਵਿਰਾਟ ਦੇ ਵਨਡੇ 'ਚ ਕੁੱਲ 79 ਸੈਕੜੇ ਹਨ। 
ਵਿਰਾਟ ਕੋਹਲੀ (ਕਪਤਾਨ) - ਮੈਚ 227, ਦੌੜਾਂ 10843, ਔਸਤ 59.57 ਸੈਕੜੇ 41
ਸ਼ਿਖਰ ਧਵਨ (ਓਪਨਰ) - ਮੈਚ 128 ਦੌੜਾਂ 5355 ਔਸਤ 44.62 ਸੈਕੜੇ 16
ਰੋਹਿਤ ਸ਼ਰਮਾ (ਉਪਕਪਤਾਨ) ਮੈਚ 206 ਦੌੜਾਂ 8010 ਔਸਤ 47.39 ਸੈਕੜਾਂ 22 
ਐੱਮ. ਐੱਸ ਧੋਨੀ (ਕੀਪਰ)- ਮੈਚ 341 ਦੌੜਾਂ 10500 ਔਸਤ 50.72 ਸੈਕੜੇ 10
ਕੇ. ਐੱਲ ਰਾਹੁਲ (ਬੱਲੇਬਾਜ਼) - ਮੈਚ 14 ਦੌੜਾਂ 343 ਔਸਤ 34.30 ਸੈਂਕੜੇ 1
ਦਿਨੇਸ਼ ਕਾਰਤਿਕ (ਕੀਪਰ) - ਮੈਚ 91 ਦੌੜਾਂ 1738 ਔਸਤ 31.03, ਸੈਂਕੜੇ 0
ਵਿਜੇ ਸ਼ੰਕਰ (ਆਲਰਾਊਂਡਰ) - ਮੈਚ 9 ਦੌੜਾਂ 165 ਔਸਤ 33 ਵਿਕਟਾਂ 2 
ਕੁਲਦੀਪ ਯਾਦਵ (ਗੇਂਦਬਾਜ਼)- ਮੈਚ 44 ਵਿਕਟਾਂ 87 ਔਸਤ 21.74, ਬੈਸਟ 6/25 
ਕੇਦਾਰ ਯਾਦਵ (ਆਲਰਾਊਂਡਰ) - ਮੈਚ 59 ਦੌੜਾਂ 1174 ਔਸਤ 43.48 ਵਿਕਟ 27
ਯੂਜਵਿੰਦਰ ਚਾਹਲ (ਗੇਂਦਬਾਜ਼) - ਮੈਚ 41 ਵਿਕਟ 72 ਔਸਤ 24.61 ਬੈਸਟ 6/42
ਹਾਰਦਿਕ ਪੰਡਯਾ(ਆਲਰਾਊਂਡਰ) - ਮੈਚ 45 ਦੌੜਾਂ 731 ਔਸਤ 29.24 ਵਿਕਟਾਂ 44
ਭੁਵਨੇਸ਼ਵਰ ਕੁਮਾਰ (ਗੇਂਦਬਾਜ਼)- ਮੈਚ 105 ਵਿਕਟ 118 ਔਸਤ 35.66 ਬੈਸਟ 5/42
ਰਵਿੰਦਰ ਜਡੇਜਾ (ਆਲਰਾਊਂਡਰ) - ਮੈਚ 151 ਦੌੜਾਂ 2035, ਔਸਤ 29.92 ਵਿਕਟਾਂ 174 
ਮੁਹੰਮਦ ਸ਼ਮੀ (ਗੇਂਦਬਾਜ) -ਮੈਚ 63 ਵਿਕਟ 113, ਔਸਤ 26.11 ਬੈਸਟ 4/35 
ਜਸਪ੍ਰੀਤ ਬੁਮਰਾਹ (ਗੇਂਦਬਾਜ਼) ਮੈਚ 49 ਵਿਕਟ 85, ਔਸਤ 22.15 ਬੈਸਟ 5/27

ਟੀਮ ਇੰਡੀਆ ਦੀ 3 ਤਾਕਤਾਂ 
1 ਸਭ ਤੋਂ ਬਿਹਤਰੀਨ ਟਾਪ ਆਰਡਰ : ਰੋਹਿਤ, ਧਵਨ, ਕੋਹਲੀ ਦੇ ਵਨ-ਡੇ 'ਚ ਕੁੱਲ ਮਿਲਾਕੇ 63 ਸ਼ਤਕ ਹਨ। 
2 ਡੈੱਥ ਓਵਰਜ਼ 'ਚ ਗੇਂਦਬਾਜ਼ੀ: ਭੁਵਨੇਸ਼ਵਰ, ਬੁਮਰਾਹ ਤੇ ਸ਼ਮੀ ਨੇ 2 ਸਾਲ ਤੋਂ ਗਜ਼ਬ ਦੀ ਗੇਂਦਬਾਜ਼ੀ ਕੀਤੀ ਹੈ।
3 ਰਿਸਟ ਸਪਿਨਰਸ : ਰਿਸਟ ਸਪਿਨਰ ਕੁਲਦੀਪ ਤੇ ਚਾਹਲ ਕਿਸੇ ਵੀ ਪਿੱਚ 'ਤੇ ਲੈਂਥ ਵੇਰੀਏਸ਼ਨ ਤੇ ਗੂਗਲੀ ਨਾਲ ਵਿਕਟ ਚੱਟਕਾਉਣ 'ਚ ਸਮਰਥ ਹਨ।  

ਟੀਮ ਇੰਡੀਆ ਦੀ 3 ਕਮਜ਼ੋਰੀਆਂ 
ਮਿਡਲ ਆਰਡਰ : ਧੋਨੀ ਹੁਣ ਪਹਿਲਾਂ ਜਿਹੇ ਪ੍ਰਭਾਵਸ਼ਾਲੀ ਨਹੀਂ ਰਹੇ। ਯਾਦਵ ਤੇ ਹਾਰਦਿਕ ਨੇ ਇਕਲੇ ਆਪਣੇ ਦਮ 'ਤੇ ਮੈਚ ਨਹੀਂ ਜਿਤਾਇਆ ਹੈ। 
ਲੈਫਟ ਹੈਂਡ ਬੈਟਸਮੈਨ : ਭਾਰਤ ਦੇ ਕੋਲ ਸ਼ਿਖਰ ਧਵਨ ਤੋਂ ਇਲਾਵਾ ਕੋਈ ਲੈਫਟ ਹੈਂਡ ਬੈਟਸਮੈਨ ਨਹੀਂ ਹੈ। ਲੈਫਟ ਹੈਂਡ ਬੈਟਸਮੈਨ ਦੇ ਹੋਣ ਨਾਲ ਬੈਟਿੰਗ ਆਰਡਰ 'ਚ ਵੇਰਾਇਟੀ ਆਉਂਦੀ ਹੈ। 
ਨੰਬਰ-4 ਬੱਲੇਬਾਜ਼ : ਭਾਰਤ 6 ਤੋਂ 8 ਬੱਲੇਬਾਜ਼ਾ ਨੂੰ ਨੰਬਰ-4'ਤੇ ਮੌਕੇ ਦੇ ਚੁੱਕਿਆ, ਤੇ ਇਸ ਨੰਬਰ 'ਤੇ ਕੋਈ ਨਾਂ ਤੈਅ ਨਹੀਂ ਹੈ।


Related News