Kings XI Punjab ਨੇ ਇਸ ਧਾਕੜ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ

Thursday, Dec 19, 2019 - 01:33 PM (IST)

Kings XI Punjab ਨੇ ਇਸ ਧਾਕੜ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ— ਭਾਰਤ ਦੇ ਸਾਬਕਾ ਕ੍ਰਿਕਟਰ ਵਸੀਮ ਜਾਫਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਲਈ ਕਿੰਗਜ਼ ਇਲੈਵਨ ਪੰਜਾਬ ਦਾ ਬੱਲੇਬਾਜ਼ੀ ਕੋਚ ਬਣਾਇਆ ਗਿਆ ਹੈ। ਟੀਮ ਦੇ ਇਕ ਚੋਟੀ ਦੇ ਸੂਤਰ ਨੇ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ। ਟੀਮ ਦੀ ਵੈੱਬਸਾਈਟ 'ਤੇ ਸਹਿਯੋਗੀ ਸਟਾਫ 'ਚ ਵੀ ਜਾਫਰ ਦਾ ਨਾਂ ਹੈ।

ਵਿਦਰਭ ਲਈ ਰਣਜੀ ਟਰਾਫੀ ਖੇਡਣ ਵਾਲੇ ਜਾਫਰ ਨੇ 2000 ਤੋਂ 2008 ਵਿਚਾਲੇ ਭਾਰਤ ਲਈ 31 ਟੈਸਟ ਖੇਡ ਕੇ 1944 ਦੌੜਾਂ ਬਣਾਈਆਂ ਜਿਸ 'ਚ ਪੰਜ ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ। ਉਹ 8 ਸਾਲ ਦੇ ਆਪਣੇ ਕੌਮਾਂਤਰੀ ਕਰੀਅਰ 'ਚ ਭਾਰਤ ਲਈ 2 ਵਨ-ਡੇ ਵੀ ਖੇਡੇ ਹਨ। ਪਹਿਲੇ ਦਰਜੇ ਦੇ ਕ੍ਰਿਕਟ 'ਚ 254 ਮੈਚ ਖੇਡ ਕੇ ਉਨ੍ਹਾਂ ਨੇ 20000 ਦੌੜਾਂ ਬਣਾਈਆਂ ਹਨ। ਉਹ 150 ਰਣਜੀ ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਹਨ ਅਤੇ ਉਨ੍ਹਾਂ ਨੂੰ 20000 ਦੌੜਾਂ ਪੂਰੀਆਂ ਕਰਨ ਲਈ 853 ਦੌੜਾਂ ਚਾਹੀਦੀਆਂ ਹਨ।


author

Tarsem Singh

Content Editor

Related News