ਵਾਰਨਰ ਭਵਿੱਖ ''ਚ ਆਸਟਰੇਲੀਆ ਦੀ ਕਪਤਾਨੀ ਨਹੀਂ ਕਰ ਸਕੇਗਾ : ਸੀ. ਏ.

03/29/2018 4:34:59 AM

ਸਿਡਨੀ— ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਐਲਾਨਿਆ ਗਿਆ ਡੇਵਿਡ ਵਾਰਨਰ 1 ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਵੀ ਕਦੇ ਰਾਸ਼ਟਰੀ ਟੀਮ ਦੀ ਕਪਤਾਨੀ ਨਹੀਂ ਕਰ ਸਕੇਗਾ। ਕ੍ਰਿਕਟ ਆਸਟ੍ਰੇਲੀਆ (ਸੀ. ਏ.) ਨੇ ਅੱਜ ਇਹ ਐਲਾਨ ਕੀਤਾ। ਕੇਪਟਾਊਨ ਵਿਚ ਹੋਈ ਇਸ ਘਟਨਾ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਸਟੀਵ ਸਮਿਥ ਅਤੇ ਕੈਮਰਨ ਬੈਨਕ੍ਰਾਫਟ ਨੂੰ ਪਤਾ ਸੀ ਕਿ ਕੀ ਹੋ ਰਿਹਾ ਹੈ ਪਰ ਉਹ ਵਾਰਨਰ ਹੀ ਸੀ, ਜਿਸ ਨੇ ਗੇਂਦ ਖੁਰਚ ਕੇ ਉਸ ਦਾ ਰੂਪ ਬਦਲਣ ਦੀ ਯੋਜਨਾ ਬਣਾਈ ਸੀ। ਸਮਿਥ ਨੂੰ ਇਕ ਵਾਰ ਫਿਰ ਆਸਟ੍ਰੇਲੀਆ ਦੀ ਕਪਤਾਨੀ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ ਪਰ ਵਾਰਨਰ ਦੇ ਨਾਂ 'ਤੇ ਕਦੇ ਵਿਚਾਰ ਨਹੀਂ ਕੀਤਾ ਜਾਵੇਗਾ।


Related News