ਵਾਰਨਰ ਨੇ ਰੋਨਾਲਡੋ ਦੀ ਤਰ੍ਹਾਂ ਕੋਕਾ ਕੋਲਾ ਦੀਆਂ ਬੋਤਲਾਂ ਹਟਾਈਆਂ, ਬਾਅਦ 'ਚ ਪੁੱਛਿਆ ਇਹ ਸਵਾਲ (ਵੇਖੋ ਵੀਡੀਓ)

Friday, Oct 29, 2021 - 12:24 PM (IST)

ਸਪੋਰਟਸ ਡੈਸਕ- ਡੇਵਿਡ ਵਾਰਨਰ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਦਮ 'ਤੇ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਟੀ-20 ਵਰਲਡ ਕੱਪ ਦੇ ਸੁਪਰ 12 ਦੇ ਮੁਕਾਬਲੇ 'ਚ 7 ਵਿਕਟਾਂ ਨਾਲ ਮਾਤ ਦੇ ਦਿੱਤੀ। ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ ਦੇ ਦੌਰਾਨ ਆਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ ਆਪਣੇ ਜ਼ਹਿਨ ਦੇ ਕ੍ਰਿਸਟੀਆਨੋ ਰੋਨਾਲਡੋ ਨੂੰ ਪ੍ਰਗਟਾਉਂਦੇ ਹੋਏ ਕੋਕਾ-ਕੋਲਾ ਦੀਆਂ ਬੋਤਲਾਂ ਹਟਾ ਦਿੱਤੀਆਂ। ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਹੰਗਰੀ ਦੇ ਖ਼ਿਲਾਫ਼ ਪੁਰਤਗਾਲ ਦੇ ਯੂਰੋ 2020 ਓਪਨਰ ਦੇ ਪ੍ਰੀ-ਮੈਚ ਸਮਾਗਮ 'ਚ ਵੀ ਕੋਕਾ-ਕੋਲਾ ਦੀਆਂ ਬੋਤਲਾਂ ਹਟਾ ਦਿੱਤੀਆਂ ਸਨ ਤੇ ਲੋਕਾਂ ਨੂੰ ਪਾਣੀ ਪੀਣ ਦਾ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਮਗਰੋਂ ਮਿਹਣੋਂ-ਮਿਹਣੀ ਹੋਏ ਮੁਹੰਮਦ ਆਮਿਰ ਤੇ ਹਰਭਜਨ ਸਿੰਘ, 'ਹੈਸੀਅਤ' ਤੱਕ ਪਹੁੰਚੀ ਗੱਲ (ਵੀਡੀਓ)

PunjabKesari

ਵਾਰਨਰ ਨੇ ਕੋਕਾ-ਕੋਲਾ ਦੀਆਂ ਬੋਤਲਾਂ ਨੂੰ ਟੇਬਲ ਤੋਂ ਹਟਾ ਦਿੱਤਾ ਤੇ ਫਿਰ ਉਨ੍ਹਾਂ ਨੇ ਪੁੱਛਿਆ,"ਕੀ ਮੈਂ ਇਸ ਨੂੰ ਹਟਾ ਸਕਦਾ ਹਾਂ?" ਇਸ ਦੇ ਜਵਾਬ 'ਚ ਉਨ੍ਹਾਂ ਨੂੰ ਕੋਕਾ-ਕੋਲਾ ਦੀਆਂ ਬੋਤਲਾਂ ਵਾਪਸ ਰੱਖਣ ਲਈ ਕਿਹਾ ਗਿਆ, ਜਿਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ, ਜੇਕਰ ਇਹ ਕ੍ਰਿਸਟੀਆਨੋ ਲਈ ਚੰਗਾ ਹੈ, ਤਾਂ ਇਹ ਮੇਰੇ ਲਈ ਕਾਫ਼ੀ ਚੰਗਾ ਹੈ। ਵਾਰਨਰ ਨੇ ਵੀਰਵਾਰ ਨੂੰ ਸ਼੍ਰੀਲੰਕਾ 'ਤੇ ਜਿੱਤ 'ਚ ਮਹੱਤਵਪੂਰਨ ਅਰਧ ਸੈਂਕੜਾ ਜਮਾਉਂਦੇ ਹੋਏ ਆਲੋਚਕਾਂ ਨੂੰ ਚੁੱਪ ਕਰਾ ਦਿੱਤਾ।

ਵਾਰਨਰ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਆਪਣੇ ਸਰਵਸ੍ਰੇਸਠ ਪ੍ਰਦਰਸ਼ਨ 'ਚ 42 ਗੇਂਦਾਂ 'ਤੇ 65 ਦੌੜਾਂ ਬਣਾ ਕੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ .ਸੀ.) ਟੀ-20 ਵਰਲਡ ਕੱਪ 'ਚ ਆਪਣੀ ਟੀਮ ਨੂੰ ਸੁਪਰ-12 ਗਰੁੱਪ 'ਚ ਦੂਜੀ ਜਿੱਤ ਦਿਵਾਉਣ 'ਚ ਮਦਦ ਕੀਤੀ। ਸਲਾਮੀ ਬੱਲੇਬਾਜ਼ ਨੇ ਇਸ ਮੈਚ ਤੋਂ ਪਹਿਲਾਂ ਟੀ-20 ਪੱਧਰਾਂ 'ਤੇ 0, 2, 0, 1 ਤੇ 14 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ : ਕ੍ਰਿਕਟਰ ਦਿਨੇਸ਼ ਕਾਰਤਿਕ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News