ਧਾਕੜ ਮੁੱਕੇਬਾਜ਼ਾਂ ਨੂੰ ਦੋ ਸਾਲ ਤੋਂ ਪੈਨਸ਼ਨ ਦਾ ਇੰਤਜ਼ਾਰ

04/01/2019 10:55:26 PM

ਨਵੀਂ ਦਿੱਲੀ— ਮੁੱਕੇਬਾਜ਼ੀ ਦੇ ਰਾਸ਼ਟਰੀ ਆਬਜ਼ਰਵਰ ਅਖਿਲ ਕੁਮਾਰ ਤੇ ਸਾਬਕਾ ਏਸ਼ੀਆਈ ਚੈਂਪੀਅਨ ਐੱਮ. ਸੁਰੰਜਯ ਸਿੰਘ ਸਮੇਤ ਭਾਰਤ ਦੇ ਕੁਝ ਧਾਕੜ ਮੁੱਕੇਬਾਜ਼ਾਂ ਨੂੰ 2017 ਤੋਂ ਆਪਣੀ ਪੈਨਸ਼ਨ ਦਾ ਇੰਤਜ਼ਾਰ ਹੈ। ਖੇਡ ਮੰਤਰਾਲਾ ਨੇ ਹਾਲਾਂਕਿ ਕਿਹਾ ਹੈ ਕਿ ਉਨ੍ਹਾਂ ਦਾ ਇੰਤਜ਼ਾਰ ਇਸ ਮਹੀਨੇ ਖਤਮ ਹੋ ਜਾਵੇਗਾ ਕਿਉਂਕਿ ਜ਼ਰੂਰੀ ਰਾਸ਼ੀ ਇਕੱਠੀ ਕਰ ਲਈ ਗਈ ਹੈ। ਰਾਸ਼ਟਰਮੰਡਲ ਖੇਡਾਂ 2006 ਦਾ ਸੋਨ ਤਮਗਾ ਜੇਤੂ ਅਖਿਲ ਤੇ ਲਗਾਤਾਰ 8 ਕੌਮਾਂਤਰੀ ਸੋਨ ਤਮਗੇ ਜਿੱਤਣ ਵਾਲਾ ਸੁਰੰਜਯ ਉਨ੍ਹਾਂ ਮੁੱਕੇਬਾਜ਼ਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪੈਨਸ਼ਨ ਜਾਰੀ ਹੋਣ ਦਾ ਇੰਤਜ਼ਾਰ ਹੈ। 
ਰਾਸ਼ਟਰਮੰਡਲ ਖੇਡ 2010 ਤੇ 2009 ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਦੇ ਲਈ 14000 ਪ੍ਰਤੀ ਮਹੀਨਾ ਦੀ ਪੈਨਸ਼ਨ ਦੇ ਹਕਦਾਰ ਸੁਰੰਜਯ ਨੇ ਕਿਹਾ ਮੈਂ 2017 'ਚ ਨੋਟਿਸ ਭੇਜਿਆ, ਉਨ੍ਹਾਂ ਨੇ ਇਸ ਬਾਰੇ 'ਚ ਯਾਦ ਵੀ ਕਰਵਾਇਆ ਪਰ ਹਰ ਬਾਰ ਇਹੀ ਜਵਾਬ ਮਿਲਿਆ ਕਿ ਇਹ ਪ੍ਰਤੀਕ੍ਰਿਆ 'ਚ ਹੈ। ਮੈਨੂੰ ਨਹੀਂ ਪਤਾ ਕੀ ਸਮੱਸਿਆ ਹੈ। ਮੰਤਰਾਲੇ ਦੇ ਇਕ ਅਧਿਕਾਰੀ ਨੇ ਨਾਂ ਜ਼ਾਹਿਰ ਨਹੀਂ ਕਰਨ ਦੀ ਸ਼ਰਤ 'ਤੇ ਅੰਤਰਾਲ ਦੀ ਗੱਲ ਸਵੀਕਾਰ ਕੀਤੀ ਪਰ ਕਿਹਾ ਕਿ ਫੰਡ ਇਕੱਠਾ ਕਰਨ ਦੀ ਪ੍ਰਤੀਕ੍ਰਿਆ ਹੁਣ ਪੂਰੀ ਹੋ ਚੁੱਕੀ ਹੈ ਤੇ ਪੈਸੇ ਇਸ ਮਹੀਨੇ ਜਾਰੀ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ ਮੰਤਰਾਲੇ ਨੇ ਐੱਲ. ਆਈ. ਸੀ. ਨੂੰ 5 ਕਰੋੜ ਰੁਪਏ ਦਾ ਫੰਡ ਦਿੱਤਾ ਹੈ, ਜਿਸ ਨਾਲ ਮੁੱਕੇਬਾਜ਼ਾਂ ਨੂੰ ਪੈਨਸ਼ਨ ਜਾਰੀ ਕਰਨੀ ਹੈ।


Gurdeep Singh

Content Editor

Related News