ਬੱਲੇਬਾਜ਼ੀ ਲਈ ਆਪਣੀ ਵਾਰੀ ਦੀ ਉਡੀਕ ਕਰਨੀ ਸਭ ਤੋਂ ਮੁਸ਼ਕਲ : ਜਾਧਵ
Sunday, Jun 23, 2019 - 04:03 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਕੇਦਾਰ ਜਾਧਵ ਨੂੰ ਬੱਲੇਬਾਜ਼ੀ ਲੀ ਆਪਣੀ ਵਾਰੀ ਦੀ ਉਡੀਕ ਕਰਨੀ ਸਭ ਤੋਂ ਮੁਸ਼ਕਲ ਲਗਦੀ ਹੈ ਪਰ ਉਸ ਨੂੰ ਪਤਾ ਚੱਲ ਗਿਆ ਹੈ ਕਿ ਸਟਾਰ ਖਿਡਾਰੀਆਂ ਨਾਲ ਭਰੀ ਇਸ ਟੀਮ ਵਿਚ ਉਸਦੇ ਕੋਲ ਸੀਮਤ ਸਮੇਂ ਵਿਚ ਆਪਣੀ ਮਹੱਤਵਤਾ ਸਾਬਤ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਵਰਲਡ ਕੱਪ ਦੇ 3 ਮੈਚਾਂ ਵਿਚ ਜਾਧਵ ਨੇ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਖਿਲਾਫ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਜਦਕਿ ਪਾਕਿਸਤਾਨ ਖਿਲਾਫ ਉਸਨੇ ਸਿਰਫ 8 ਗੇਂਦਾਂ ਖੇਡੀਆਂ ਸੀ। ਇੰਨੇ ਘੰਟ ਸਮੇਂ ਵਿਚ ਵੀ ਪ੍ਰਦਰਸ਼ਨ ਕਰਨਾ ਚੁਣੌਤੀ ਹੁੰਦੀ ਹੈ ਅਤੇ ਜਾਧਵਨ ਨੇ ਇਸ ਨੂੰ ਸਵੀਕਾਰ ਕਰਦੇ ਹਨ।
ਉਸਨੇ ਕਿਹਾ, ''ਸਭ ਤੋਂ ਮੁਸ਼ਕਲ ਚੀਜ਼ ਆਪਣੀ ਵਾਰੀ ਦੀ ਉਡੀਕ ਕਰਨਾ ਹੁੰਦੀ ਹੈ ਅਤੇ ਅਜਿਹੇ 'ਚ ਇਕ ਵਾਰ ਹੀ ਹੁੰਦਾ ਹੈ ਜਦੋਂ ਤੁਹਾਨੂੰ ਇੰਨੀਆਂ ਸਾਰੀਆਂ ਗੇਂਦਾਂ ਖੇਡਣ ਦਾ ਮੌਕਾ ਮਿਲੇ। ਜਦੋਂ ਤੋਂ ਮੈਂ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਹੈ, ਤਦ ਤੋਂ ਅਜਿਹਾ ਹੀ ਲੱਗ ਰਿਹਾ ਹੈ। ਕਿਉਂਕਿ ਪਿਛਲੇ 4 ਸਾਲਾਂ ਤੋਂ ਸਾਡੀ ਬੱਲੇਬਾਜ਼ੀ ਬਹੁਤ ਮਜ਼ਬੂਤ ਰਹੀ ਹੈ।'' ਜਾਧਵ ਨੂੰ ਅਫਗਾਨਿਸਤਾਨ ਖਿਲਾਫ 68 ਗੇਂਦਾਂ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਨੇ ਕ੍ਰੀਜ਼ 'ਤੇ 88 ਮਿੰਟ ਦਾ ਸਮਾਂ ਬਿਤਾਇਆ।