ਵਾਡਾ ਨੇ ਰੂਸ ''ਤੇ ਡੋਪਿੰਗ ਬੈਨ ਹਟਾਉਣ ਦੀ ਦਿੱਤੀ ਮੰਜ਼ੂਰੀ

Saturday, Sep 15, 2018 - 12:56 PM (IST)

ਮਾਂਟ੍ਰਿਅਲ : ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਰੂਸ ਦੀ ਐਂਟੀ ਡੋਪਿੰਗ ਏਜੰਸੀ 'ਤੇ ਲੱਗਾ ਬੈਨ ਹਟਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਵਾਡਾ ਨੇ ਬਿਆਨ 'ਚ ਕਿਹਾ, '' ਉਸ ਦੀ ਸੁਤੰਤਰ ਪਾਲਣਾ ਸਮੀਖਿਆ ਕਮੇਟੀ ਨੇ ਰੂਸੀ ਡੋਪਿੰਗ ਰੋਧੀ ਏਜੰਸੀ ਨੂੰ 20 ਸਤੰਬਰ ਨੂੰ ਸੇਸ਼ੇਲਸ ਵਿਚ ਹੋਮ ਵਾਲੀ ਕਾਰਜਕਾਰੀ ਕਮੇਟੀ ਦੀ ਬੈਠਕ ਵਿਚ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਕਦਮ ਨਾਲ ਰੂਸੀ ਖਿਡਾਰੀਆਂ ਦਾ ਪ੍ਰਤੀਯੋਗਿਤਾਵਾਂ ਵਿਚ ਵਾਪਸੀ ਦਾ ਰਾਹ ਸਾਫ ਹੋ ਜਾਵੇਗਾ। ਏਜੰਸੀ ਦਾ ਇਹ ਬਿਆਨ ਉਂਝ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਕ ਦਿਨ ਪਹਿਲਾਂ ਬੀ. ਸੀ. ਸੀ. ਨੇ ਵਾਡਾ ਦੀ ਪਾਲਣਾ ਕਮੇਟੀ ਦਾ ਪੱਤਰ ਛਾਪਿਆ ਸੀ ਜਿਸ ਵਿਚ ਬੈਨ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ ਗਈ ਸੀ। ਵਾਡਾ ਨੇ ਰੂਸੀ ਡੋਪਿੰਗ ਰੋਧੀ ਏਜੰਸੀ ਨੂੰ 2015 ਵਿਚ ਸਸਪੈਂਡ ਕਰ ਦਿੱਤਾ ਗਿਆ ਸੀ।


Related News