ਵਾਡਾ ਨੇ ਰੂਸ ਨੂੰ ਲੈਬ ਡਾਟਾ ''ਚ ਗੜਬੜੀ ''ਤੇ ਪੁੱਛੇ ਸਵਾਲ

09/23/2019 5:13:07 PM

ਮਾਸਕੋ— ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਰੂਸ ਤੋਂ ਮਾਸਕੋ ਡੋਪਿੰਗ ਰੋਕੂ ਏਜੰਸੀ ਲੈਬ ਇਨਾਲਡੋ ਦੇ ਕੰਪਿਊਟਰਾਂ ਵੱਲੋਂ ਇਕੱਠਾ ਕੀਤੇ ਗਏ ਅੰਕੜਿਆਂ 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਤਿੰਨ ਹਫਤੇ ਦੇ ਅੰਦਰ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਪਿਛਲੇ ਕਈ ਸਾਲਾਂ ਤੋਂ ਸੂਬਾ ਸਪਾਂਸਰਡ ਡੋਪਿੰਗ ਦੋਸ਼ਾਂ ਦਾ ਸਾਹਮਣਾ ਕਰ ਰਹੇ ਰੂਸ ਨੂੰ ਰੀਓ ਓਲੰਪਿਕ ਦੇ ਬਾਅਦ 2020 ਟੋਕੀਓ ਓਲੰਪਿਕ ਤੋਂ ਵੀ ਬਾਹਰ ਕੀਤੇ ਜਾਣ ਦੀ ਖਬਰ ਆ ਰਹੀ ਹੈ।

ਵਾਡਾ ਨੇ ਖਦਸ਼ਾ ਜਤਾਇਆ ਹੈ ਕਿ ਜੋ ਅੰਕੜੇ ਲੈਬ ਨੇ ਜਮਾ ਕਰਾਏ ਹਨ ਉਨ੍ਹਾਂ 'ਚ ਛੇੜਛਾੜ ਹੋ ਸਕਦੀ ਹੈ। ਇਸ ਸਬੰਧ 'ਚ ਛੇਤੀ ਹੀ ਰਿਪੋਰਟ ਕਾਰਜਕਾਰੀ ਕਮੇਟੀ ਨੂੰ ਭੇਜੀ ਜਾਵੇਗੀ। ਵਾਡਾ ਦੀ ਕਾਰਜਕਾਰੀ ਕਮੇਟੀ ਨੇ ਦੁਬਾਰਾ ਰੂਸ ਦੀ ਡੋਪਿੰਗ ਰੋਕੂ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਲ 2015 'ਚ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵਾਡਾ ਕਮੇਟੀ ਨੇ ਜਨਵਰੀ 'ਚ ਕਿਹਾ ਸੀ ਕਿ ਉਸ ਨੂੰ ਮਾਸਕੋ ਦੀ ਸਾਬਕਾ ਲੈਬ ਤੋਂ ਅੰਕੜਿਆਂ ਦਾ ਪਹਿਲਾ ਬੈਚ ਮਿਲਿਆ ਹੈ ਪਰ ਸਾਨੂੰ ਉਸ 'ਚੋਂ 298 ਐਥਲੀਟਾਂ ਦੇ ਸੈਂਪਲਾਂ 'ਤੇ ਸ਼ੱਕ ਹੈ। ਇਸ ਵਿਚਾਲੇ ਰੂਸੀ ਅਧਿਕਾਰੀਆਂ ਨੇ ਮੰਨਿਆ ਹੈ ਕਿ ਡੋਪਿੰਗ ਦੇ ਕੁਝ ਨਿਜੀ ਮਾਮਲੇ ਹੋ ਸਕਦੇ ਹਨ ਪਰ ਉਸ ਨੇ ਫਿਰ ਤੋਂ ਸੂਬਾ ਸਪਾਂਸਰਡ ਡੋਪਿੰਗ ਤੋਂ ਇਨਕਾਰ ਕੀਤਾ ਹੈ।


Tarsem Singh

Content Editor

Related News