ਟੀਮ ਇੰਡੀਆ ਦੇ ਇੰਗਲੈਂਡ ਖ਼ਿਲਾਫ਼ ਜਿੱਤਣ ਦੇ ਬਾਵਜੂਦ VVS ਲਕਸ਼ਮਣ ਨੂੰ ਸਤਾ ਰਹੀ ਹੈ ਟੀਮ ਦੀ ਇਹ ਕਮੀ

Monday, Mar 29, 2021 - 04:12 PM (IST)

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਨੇ ਸਪਿਨ ਗੇਂਦਬਾਜ਼ਾਂ ਖ਼ਿਲਾਫ਼ ਭਾਰਤੀ ਬੱਲੇਬਾਜ਼ਾਂ ਦੇ ਲਗਾਤਾਰ ਆਊਟ ਹੋਣ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸਮੱਸਿਆ ਬਣ ਸਕਦੀ ਹੈ। ਇਸ ਲਈ ਇਸ ’ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਤੀਜੇ ਵਨ-ਡੇ ਮੈਚ ’ਚ ਭਾਰਤ ਦੇ ਚਾਰ ਬੱਲੇਬਾਜ਼ ਸਪਿਨ ਗੇਂਦਬਾਜ਼ ਖ਼ਿਲਾਫ਼ ਆਊਟ ਹੋਏ। ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਆਦਿਲ ਰਾਸ਼ਿਦ ਦਾ ਸ਼ਿਕਾਰ ਬਣੇ, ਜਦਕਿ ਕਪਤਾਨ ਵਿਰਾਟ ਕੋਹਲੀ ਨੂੰ ਮੋਈਨ ਅਲੀ ਨੇ ਕਲੀਨ ਬੋਲਡ ਕੀਤਾ।
ਇਹ ਵੀ ਪੜ੍ਹੋ : 17 ਸਾਲ ਪਹਿਲਾਂ ਸਹਿਵਾਗ ਦੇ ਤੂਫ਼ਾਨ ’ਚ ਉਡਿਆ ਸੀ ਪਾਕਿਸਤਾਨ, ਮੁਲਤਾਨ ’ਚ ਰਚਿਆ ਸੀ ਇਤਿਹਾਸ

ਇਕ ਸਪੋਰਟਸ ਚੈਨਲ ਨਾਲ ਗੱਲਬਾਤ ਦੇ ਦੌਰਾਨ ਲਕਸ਼ਮਣ ਨੇ ਕਿਹਾ, ‘‘ਫ਼ੁੱਲ ਟਾਸ ਗੇਂਦ ’ਤੇ ਜਿਸ ਤਰ੍ਹਾਂ ਨਾਲ ਕੇ. ਐੱਲ. ਰਾਹੁਲ ਆਊਟ ਹੋਏ ਉਹ ਕਾਫ਼ੀ ਮੰਦਭਾਗਾ ਸੀ। ਪਰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਰਿਪਲੇਅ ਦੇਖਣ ਦੇ ਬਾਅਦ ਕਾਫ਼ੀ ਨਿਰਾਸ਼ ਹੋਣਗੇ, ਕਿਉਂਕਿ ਇਹ ਸਪਿਨ ਗੇਂਦਬਾਜ਼ਾਂ ਖ਼ਿਲਾਫ਼ ਇਕ ਆਦਤ ਜਿਹੀ ਬਣ ਗਈ ਹੈ। ਰੋਹਿਤ ਸ਼ਰਮਾ ਆਦਿਲ ਰਾਸ਼ਿਦ ਦੀ ਗੁਗਲੀ ਨੂੰ ਪੜ੍ਹਨ ’ਚ ਅਸਫਲ ਰਹੇ ਤੇ ਫਿਰ ਸ਼ਿਖਰ ਧਵਨ ਆਊਟ ਹੋਏ ਤੇ ਇਸ ਤੋਂ ਬਾਅਦ ਮੋਈਨ ਅਲੀ ਨੇ ਵਿਰਾਟ ਦਾ ਵਿਕਟ ਝਟਕਿਆ ਸੀ। ਗੇਂਦ ਉੱਪਰ ਵੱਲ ਸੀ ਤੇ ਵਿਰਾਟ ਕੋਹਲੀ ਗੇਂਦ ਟਰਨ ਕਰਨ ਦੇ ਖ਼ਿਲਾਫ਼ ਜਾ ਕੇ ਉਸ ਨੂੰ ਆਫ਼ ਸਾਈਡ ਵੱਲ ਖੇਡਣਾ ਚਾਹੁੰਦੇ ਸਨ। ਮੈਨੂੰ ਲਗਦੈ ਕਿ ਇਹ ਇਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਭਾਰਤੀ ਕ੍ਰਿਕਟਰਾਂ ਨੂੰ ਸਪਿਨ ਦੇ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ ਮੰਨਿਆ ਜਾਂਦਾ ਹੈ।’’
ਇਹ ਵੀ ਪੜ੍ਹੋ : ਇਸ ਕਾਰਨ ਵਿਰਾਟ ਦੀ ਕਪਤਾਨੀ ’ਚ ਲਗਾਤਾਰ ਜਿੱਤ ਰਹੀ ਟੀਮ ਇੰਡੀਆ : ਗਾਵਸਕਰ

ਵਿਰਾਟ ਕੋਹਲੀ ਨੂੰ ਮੋਈਨ ਅਲੀ ਨੇ ਟੈਸਟ ਸੀਰੀਜ਼ ’ਚ ਵੀ ਕਲੀਨ ਬੋਲਡ ਕੀਤਾ ਸੀ ਤੇ ਆਦਿਲ ਰਾਸ਼ਿਦ ਖ਼ਿਲਾਫ਼ ਵੀ ਉਹ ਦੌੜਾਂ ਲਈ ਸੰਘਰਸ਼ ਕਰਦੇ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਕੋਹਲੀ ਦੂਜੇ ਵਨ-ਡੇ ਰਾਸ਼ਿਦ ਦਾ ਸ਼ਿਕਾਰ ਬਣੇ ਸਨ। ਤੀਜੇ ਵਨ-ਡੇ ’ਚ ਭਾਰਤ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ। ਰਿਸ਼ਭ ਪੰਤ (78) ਤੇ ਹਾਰਦਿਕ ਪੰਡਯਾ (64) ਦੀ ਬਦੌਲਤ ਭਾਰਤੀ ਟੀਮ ਪਹਿਲੇ ਬੈਟਿੰਗ ਕਰਦੇ ਹੋਏ 329 ਦੌੜਾਂ ਬਣਾ ਕੇ ਆਲਆਊਟ ਹੋਈ ਜਿਸ ਦੇ ਜਵਾਬ ’ਚ ਸੈਮ ਕਰਨ ਦੀ 95 ਦੌੜਾਂ ਦੀ ਜੁਝਾਰੂ ਪਾਰੀ ਦੇ ਬਾਵਜੂਦ ਇੰਗਲੈਂਡ 9 ਵਿਕਟਾਂ ਦੇ ਨੁਕਸਾਨ ’ਤੇ 322 ਦੌੜਾਂ ਹੀ ਬਣਾ ਸਕਿਆ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News