ਭਾਰਤ ''ਚ ਛੇਤੀ ਸ਼ੁਰੂ ਹੋਵੇਗੀ ਵਾਲੀਬਾਲ ਲੀਗ ਪੀ. ਵੀ. ਐੱਲ.
Wednesday, Sep 15, 2021 - 07:21 PM (IST)
ਹੈਦਰਾਬਾਦ- ਭਾਰਤ 'ਚ ਵਾਲੀਬਾਲ ਨੂੰ ਉਤਸ਼ਾਹਤ ਕਰਨ ਦੀ ਕਵਾਇਦ ਦੇ ਤਹਿਤ ਛੇਤੀ ਹੀ ਦੇਸ਼ 'ਚ 6 ਟੀਮਾਂ ਦਾ ਫ਼੍ਰੈਂਚਾਈਜ਼ੀ ਅਧਾਰਤ ਪ੍ਰਤੀਯੋਗਿਤਾ ਪ੍ਰੀਮੀਅਰ ਵਾਲੀਬਾਲ ਲੀਗ (ਪੀ. ਵੀ. ਐੱਲ.) ਸ਼ੁਰੂ ਕੀਤੀ ਜਾਵੇਗੀ। ਐੱਨ. ਬੀ. ਏ. ਜਿਹੀ ਚੋਟੀ ਦੀ ਕੌਮਾਂਤਰੀ ਲੀਗ ਦੀ ਤਰਜ਼ 'ਤੇ ਇਸ ਟੂਰਨਾਮੈਂਟ ਦਾ ਸੰਚਾਲਨ ਹੋਵੇਗਾ ਜਿਸ 'ਚ ਫ਼੍ਰੈਂਚਾਈਜ਼ੀ ਮਾਲਕ ਵੀ ਲੀਗ ਦੇ ਆਯੋਜਨ 'ਚ ਹਿੱਤਧਾਰਕ ਹੋਣਗੇ।
ਪੀ. ਵੀ. ਐੱਲ. ਦੇ ਪਹਿਲੇ ਟੂਰਨਾਮੈਂਟ 'ਚ 6 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਦੇ ਨਾਂ ਕਾਲੀਕਟ ਹੀਰੋਜ਼, ਕੋਚੀ ਬਲਿਊ ਸਪਾਈਕਰਸ, ਅਹਿਮਦਾਬਾਦ ਡਿਫ਼ੈਂਸਰ, ਹੈਦਰਾਬਾਦ ਬਲੈਕ ਬਾਕਸ, ਚੇਨਈ ਬਲਿਟਜ਼, ਬੈਂਗਲੁਰੂ ਤਾਰਪੀਡੋਜ਼ ਹਨ। ਇਸ ਲੀਗ ਦਾ ਸੋਨੀ ਪਿਕਚਰਸ ਨੈੱਟਵਰਕ 'ਤੇ ਪ੍ਰਸਾਰਨ ਹੋਵੇਗਾ ਤੇ ਇਸ ਦੀ ਮਾਰਕੀਟਿੰਗ ਦੇ ਵਿਸ਼ੇਸ਼ ਅਧਿਕਾਰ ਬੇਸਲਾਈਨ ਵੈਂਚਰਸ ਦੇ ਕੋਲ ਹੋਣਗੇ ਜੋ ਦੇਸ਼ 'ਚ ਖੇਡ ਮਾਰਕੀਟਿੰਗ ਦੀ ਪ੍ਰਮੁੱਖ ਕੰਪਨੀ ਹੈ। ਫੰਤਾਸੀ ਲੀਗ ਕੰਪਨੀ ਏ23 ਨੇ ਟੂਰਨਾਮੈਂਟ ਦੇ ਪ੍ਰਾਯੋਜਕ ਦੇ ਤੌਰ 'ਤੇ ਕਈ ਸਾਲ ਦਾ ਕਰਾਰ ਕੀਤਾ ਹੈ। ਆਯੋਜਕਾਂ ਦੇ ਬਿਆਨ ਬਿਆਨ ਅਨੁਸਾਰ ਛੇਤੀ ਹੀ ਨੀਲਾਮੀ ਦੀ ਤਾਰੀਖ਼ ਤੇ ਆਗਾਮੀ ਸੈਸ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।