ਵਾਲੀਬਾਲ : ਪਾਕਿਸਤਾਨ ਨੂੰ ਹਰਾ ਭਾਰਤ ਫਾਈਨਲ ''ਚ

08/10/2019 9:19:25 PM

ਨਵੀਂ ਦਿੱਲੀ— ਭਾਰਤੀ ਨੌਜਵਾਨ ਵਾਲੀਬਾਲ ਟੀਮ ਨੇ ਪਾਕਿਸਤਾਨ ਨੂੰ ਸ਼ਨੀਵਾਰ ਸੈਮੀਫਾਈਨਲ ਮੁਕਾਬਲੇ 'ਚ 3-1 ਨਾਲ ਹਰਾ ਕੇ ਮਿਆਂਮਾਰ 'ਚ ਖੇਡੀ ਜਾ ਰਹੀ ਏਸ਼ੀਆਈ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਇਤਿਹਾਸ ਰਚ ਦਿੱਤਾ। ਭਾਰਤੀ ਟੀਮ ਨੇ ਪਾਕਿਸਤਾਨ ਨੂੰ 21-25, 25-16, 25-22, 25-18 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਬਣਾਈ। ਭਾਰਤ ਨੇ ਇਸ ਜਿੱਤ ਨਾਲ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਲਈ ਵੀ ਕੁਆਲੀਫਆਈ ਕਰ ਲਿਆ। ਭਾਰਤ ਦਾ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਚੀਨੀ ਤਾਈਪੇ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਹੋਰ ਸੈਮੀਫਾਈਨਲ 'ਚ ਜਾਪਾਨ ਨੂੰ 3-2 ਨਾਲ ਹਰਾਇਆ।


Gurdeep Singh

Content Editor

Related News