ਵੋਕਸ ਤੇ ਮੋਇਨ ਅਲੀ ਦੀ ਸ਼ਾਨਦਾਰ ਗੇਂਦਬਾਜ਼ੀ, ਇੰਗਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ 2-2 ਨਾਲ ਬਰਾਬਰ ਕੀਤੀ ਏਸ਼ੇਜ਼
Tuesday, Aug 01, 2023 - 12:59 AM (IST)
ਲੰਡਨ (ਏ. ਪੀ.)–ਕ੍ਰਿਸ ਵੋਕਸ (50 ਦੌੜਾਂ ’ਤੇ 4 ਵਿਕਟਾਂ) ਤੇ ਮੋਇਨ ਅਲੀ (76 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਨੇ 5ਵੇਂ ਤੇ ਆਖਰੀ ਕ੍ਰਿਕਟ ਟੈਸਟ ਦੇ ਮੀਂਹ ਪ੍ਰਭਾਵਿਤ ਆਖਰੀ ਦਿਨ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਏਸ਼ੇਜ਼ ਸੀਰੀਜ਼ 2-2 ਨਾਲ ਬਰਾਬਰ ਕਰ ਦਿੱਤੀ। ਆਸਟਰੇਲੀਆ ਨੇ ਹਾਲਾਂਕਿ ਏਸ਼ੇਜ਼ ਸੀਰੀਜ਼ ਆਪਣੇ ਕੋਲ ਬਰਕਰਾਰ ਰੱਖੀ।
ਇਹ ਖ਼ਬਰ ਵੀ ਪੜ੍ਹੋ : ਇਕਲੌਤੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਓ ਦੀ ਦੁਬਈ ’ਚ ਹੋ ਗਈ ਸੀ ਮੌਤ, ਮਹੀਨੇ ਬਾਅਦ ਘਰ ਪੁੱਜੀ ਲਾਸ਼
ਇੰਗਲੈਂਡ ਦੀਆਂ 384 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀ ਟੀਮ 334 ਦੌੜਾਂ ’ਤੇ ਸਿਮਟ ਗਈ। ਉਸਮਾਨ ਖਵਾਜਾ (72) ਤੇ ਡੇਵਿਡ ਵਾਰਨਰ (60) ਨੇ ਪਹਿਲੀ ਵਿਕਟ ਲਈ 140 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਸਵੇਰ ਦੇ ਸੈਸ਼ਨ ’ਚ ਵੋਕਸ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰਕੇ ਇੰਗਲੈਂਡ ਨੂੰ ਵਾਪਸੀ ਦਿਵਾਈ। ਮੋਇਨ ਨੇ ਉਸ ਦਾ ਚੰਗਾ ਸਾਥ ਦਿੱਤਾ, ਜਦਕਿ ਸਟੂਅਰਟ ਬ੍ਰਾਡ (62 ਦੌੜਾਂ ’ਤੇ 2 ਵਿਕਟਾਂ) ਨੇ ਆਖਰੀ ਦੋ ਵਿਕਟਾਂ ਲੈ ਕੇ ਇੰਗਲੈਂਡ ਦੀ ਜਿੱਤ ਤੈਅ ਕੀਤੀ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਫਿਰ ਵਧਣ ਲੱਗੇ ਕੋਵਿਡ ਦੇ ਮਾਮਲੇ, ਹਫ਼ਤੇ ਭਰ ’ਚ 7,100 ਤੋਂ ਜ਼ਿਆਦਾ ਰੋਗੀ ਹਸਪਤਾਲ ’ਚ ਦਾਖ਼ਲ
ਵੋਕਸ ਨੇ ਸਵੇਰ ਦੇ ਸੈਸ਼ਨ ’ਚ ਆਸਟਰੇਲੀਆ ਦਾ ਸਕੋਰ 3 ਵਿਕਟਾਂ ’ਤੇ 169 ਦੌੜਾਂ ਕੀਤਾ, ਜਿਸ ਤੋਂ ਬਾਅਦ ਸਟੀਵ ਸਮਿਥ (54) ਨੇ ਮੈਚ ਦਾ ਆਪਣਾ ਦੂਜਾ ਅਰਧ ਸੈਂਕੜਾ ਲਾਉਣ ਤੋਂ ਇਲਾਵਾ ਟ੍ਰੇਵਿਸ ਹੈੱਡ (43) ਦੇ ਨਾਲ ਚੌਥੀ ਵਿਕਟ ਲਈ 95 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਮੈਚ ਵਿਚ ਵਾਪਸੀ ਕਰਵਾਈ। ਮੀਂਹ ਕਾਰਨ ਲੰਚ ਤੇ ਚਾਹ ਦੀ ਬ੍ਰੇਕ ਵਿਚਾਲੇ ਖੇਡ ਨਹੀਂ ਹੋ ਸਕੀ।
ਆਖਰੀ ਸੈਸ਼ਨ ’ਚ ਖੇਡ ਸ਼ੁਰੂ ਹੋਣ ’ਤੇ ਮੋਇਨ ਨੇ ਹੈੱਡ ਨੂੰ ਸਲਿੱਪ ’ਚ ਜੋ ਰੂਟ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਆਸਟਰੇਲੀਆ ਨੂੰ ਜਦੋਂ 55 ਦੌੜਾਂ ਦੀ ਲੋੜ ਸੀ ਤਦ ਉਸ ਦੀ ਸਿਰਫ ਇਕ ਵਿਕਟ ਬਚੀ ਸੀ। ਬ੍ਰਾਡ ਨੇ ਕੈਰੀ ਨੂੰ ਬੇਅਰਸਟੋ ਹੱਥੋਂ ਕੈਚ ਕਰਵਾ ਕੇ ਜਿੱਤ ਇੰਗਲੈਂਡ ਦੀ ਝੋਲੀ ਵਿਚ ਪਾ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ