ਵੋਕਸ ਨੇ ਵਿਸ਼ਵ ਕੱਪ ''ਚ ਗੇਂਦਬਾਜ਼ਾਂ ਨੂੰ ਹਮਲਾਵਰ ਹੋਣ ਦੀ ਦਿੱਤੀ ਸਲਾਹ
Friday, May 17, 2019 - 12:18 AM (IST)

ਬ੍ਰਿਸਟਲ- ਵਿਸ਼ਵ ਕੱਪ ਵਿਚ ਇੰਗਲੈਂਡ ਦੇ ਮਜ਼ਬੂਤ ਬੱਲੇਬਾਜ਼ੀ ਲਾਈਨਅਪ ਤੋਂ ਹੈਰਾਨ ਗੇਂਦਬਾਜ਼ਾਂ ਨੂੰ ਸੁਝਾਅ ਦਿੰਦੇ ਹੋਏ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਕਿਹਾ ਕਿ ਬੁੱਧੀਮਾਨੀ ਇਸੇ ਤੋਂ ਹੋਵੇਗੀ ਕਿ ਉਹ ਹਮਲਾਵਰ ਰਣਨੀਤੀ ਨਾਲ ਮੈਦਾਨ 'ਚ ਉਤਰਨ। ਇੰਗਲੈਂਡ ਦੀ ਟੀਮ ਹਾਲ ਦੇ ਦਿਨਾਂ ਵਿਚ ਆਰਾਮ ਨਾਲ ਵੱਡੇ ਟੀਚੇ ਨੂੰ ਹਾਸਲ ਕਰ ਰਹੀ ਹੈ ਤੇ ਵੱਡੇ ਟੀਚੇ ਨਿਰਧਾਰਿਤ ਕਰ ਰਹੀ ਹੈ। ਮੰਗਲਵਾਰ ਨੂੰ ਵੀ ਵਿਸ਼ਵ ਕੱਪ ਮੇਜਬਾਨ ਦੇਸ਼ ਨੇ ਪੰਜ ਓਵਰ ਰਹਿੰਦੇ 359 ਦੌੜਾਂ ਦੇ ਚੁਣੌਤੀਪੂਰਨ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਜਿਸ 'ਚ ਪਹਿਲੇ ਵਿਕਟ ਦੇ ਲਈ ਜਾਨੀ ਬੇਅਰਸਟੋ (128) ਤੇ ਜੇਸਨ ਰਾਏ (76) ਦੇ ਵਿਚਾਲੇ 159 ਦੌੜਾਂ ਦੀ ਸਾਂਝੇਦਾਰੀ ਨੇ ਅਹਿਮ ਭੂਮੀਕਾ ਨਿਭਾਈ।
ਵੋਕਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵਿਕਟ ਹਾਸਲ ਕਰਨ ਲਈ ਇਕ ਗੇਂਦਬਾਜ਼ ਦੇ ਤੌਰ 'ਤੇ ਹਮਲਾਵਰ ਹੋਣਾ ਪਵੇਗਾ ਜਾਂ ਘੱਟ ਤੋਂ ਘੱਟ ਹਮਲਾਵਰ ਸੋਚ ਦੇ ਨਾਲ ਉਤਰਨਾ ਪਵੇਗਾ ਕਿਉਂਕਿ ਅਸੀਂ ਸਾਰੇ ਗੇਂਦਬਾਜ਼ ਜਾਣਦੇ ਹਾਂ ਕਿ ਰੱਖਿਆਤਮਕ ਮਾਨਸਿਕਤਾ ਦੇ ਤੌਰ 'ਤੇ ਤੁਸੀਂ ਕਮਜ਼ੋਰ ਹੋ ਜਾਂਦੇ ਹੋ।'' ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਸਰਵਸ੍ਰੇਸ਼ਠ ਤਰੀਕਾ ਇਹੀ ਹੋਵੇਗਾ ਕਿ ਤੁਸੀਂ ਹਮਲਾਵਰ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕਰੋ ਤੇ ਜੇਕਰ ਮੈਨੂੰ ਕਦੀ ਇੰਗਲੈਂਡ ਦੇ ਚੋਟੀ ਸੱਤ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਨੀ ਪਈ (ਜੋ ਮੈਂ ਸ਼ਾਇਦ ਕਦੀ ਕਾਊਂਟੀ ਕ੍ਰਿਕਟ 'ਚ ਖੇਡਦੇ ਹੋਏ ਕਰਾਂ) ਤਾਂ ਮੈਂ ਸ਼ਾਇਦ ਇਹੀ ਰਣਨੀਤੀ ਨਾਲ ਆਊਟ ਕਰਨ ਦੀ ਕੋਸ਼ਿਸ਼ ਕਰਾਂਗਾ। ਵੋਕਟ ਇਸ ਗੱਲ ਨੂੰ ਜਾਣਦੇ ਹਨ ਕਿ ਮਹਿਮਾਨ ਟੀਮ ਦੇ ਗੇਂਦਬਾਜ਼ ਆਈ. ਸੀ. ਸੀ. ਦੇ ਇਸ ਟੂਰਾਨਮੈਂਟ 'ਚ ਪੂਰੀ ਤਿਆਰੀ ਦੇ ਨਾਲ ਪਹੁੰਚਣਗੇ।