ਰਾਸ਼ਟਰਮੰਡਲ ਟੇਬਲ ਟੈਨਿਸ ਮਹਾਸੰਘ ਦੇ ਚੇਅਰਮੈਨ ਚੁਣੇ ਗਏ ਵਿਵੇਕ ਕੋਹਲੀ

Sunday, Jul 21, 2019 - 11:05 AM (IST)

ਰਾਸ਼ਟਰਮੰਡਲ ਟੇਬਲ ਟੈਨਿਸ ਮਹਾਸੰਘ ਦੇ ਚੇਅਰਮੈਨ ਚੁਣੇ ਗਏ ਵਿਵੇਕ ਕੋਹਲੀ

ਕਟਕ— ਭਾਰਤ ਦੇ ਵਿਵੇਕ ਕੋਹਲੀ ਅਤੇ ਐੱਮ.ਪੀ. ਸਿੰਘ ਨੂੰ ਰਾਸ਼ਟਰਮੰਡਲ ਟੇਬਲ ਟੈਨਿਸ ਮਹਾਸੰਘ (ਸੀ.ਸੀ.ਟੀ.ਐੱਫ.) ਦਾ ਕ੍ਰਮਵਾਰ ਚੇਅਰਮੈਨ ਅਤੇ ਜਨਰਲ ਸਕੱਤਰ ਚੁਣਿਆ ਗਿਆ ਹੈ। ਸੀ.ਟੀ.ਟੀ.ਐੱਫ. ਦੀ ਚੋਣ ਕਟਕ 'ਚ ਚਲ ਰਹੀ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਆਯੋਜਨ ਸਥਾਨ ਦੇ ਨੇੜੇ ਸ਼ਨੀਵਾਰ ਨੂੰ ਭੁਵਨੇਸ਼ਵਰ 'ਚ ਹੋਈ। ਕੋਹਲੀ ਨੇ ਅਹੁਦਾ ਛੱਡਣ ਵਾਲੇ ਪ੍ਰਧਾਨ ਇੰਗਲੈਂਡ ਦੇ ਐਲੇਨ ਰੇਨਸੋਮ ਨੂੰ 22-6 ਵੋਟਾਂ ਨਾਲ ਹਰਾਇਆ।
ਭਾਰਤੀ ਟੇਬਲ ਟੈਨਿਸ ਮਹਾਸੰਘ (ਟੀ.ਟੀ.ਐੱਫ.ਆਈ.) ਦੇ ਜਨਰਲ ਸਕੱਤਰ ਐੱਮ.ਪੀ. ਸਿੰਘ ਨੂੰ ਸਰਬਸੰਮਤੀ ਨਾਲ ਸੀ.ਟੀ.ਐੱਫ. ਦਾ ਜਨਰਲ ਸਕੱਤਰ ਚੁਣਿਆ ਗਿਆ। ਸੀ.ਟੀ.ਟੀ.ਐੱਫ. ਦੇ ਪ੍ਰਧਾਨ ਦਾ ਅਹੁਦਾ ਪਹਿਲਾਂ ਹੀ ਟੀ.ਟੀ.ਐੱਫ.ਆਈ. ਪ੍ਰਧਾਨ ਦੁਸ਼ਯੰਤ ਚੌਟਾਲਾ ਕੋਲ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸੀ.ਟੀ.ਟੀ.ਐੱਫ ਦੇ ਤਿੰਨੇ ਚੋਟੀ ਦੇ ਅਹੁਦੇ ਭਾਰਤੀਆਂ ਕੋਲ ਹੈ।  


author

Tarsem Singh

Content Editor

Related News