ਫਿਡੇ ਗ੍ਰਾਂ. ਸਵਿਸ ''ਚ ਵਾਂਗ ਹਾਊ ਹੱਥੋਂ ਹਾਰਿਆ ਵਿਸ਼ਵਨਾਥਨ ਆਨੰਦ

10/21/2019 7:45:28 PM

ਆਈਲ ਆਫ ਮੇਨ (ਇੰਗਲੈਂਡ) (ਨਿਕਲੇਸ਼ ਜੈਨ)—ਫਿਡੇ ਗ੍ਰਾਂ. ਸਵਿਸ ਸ਼ਤਰੰਜ ਚੈਂਪੀਅਨਸ਼ਿਪ ਵਿਚ 10ਵਾਂ ਰਾਊਂਡ ਭਾਰਤ ਦੇ ਵਿਸ਼ਵਨਾਥਨ ਆਨੰਦ ਲਈ ਚੰਗਾ ਸਾਬਤ ਨਹੀਂ ਹੋਇਆ ਤੇ ਉਸ ਨੂੰ ਚੀਨ ਦੇ ਹਾਊ ਵਾਂਗ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਆਨੰਦ  ਦੇ ਫਿਡੇ ਕੈਂਡੀਡੇਟ ਵਿਚ ਪਹੁੰਚਣ ਦੀ ਸੰਭਾਵਨਾ ਖਤਮ ਹੋ ਗਈ ਹਾਲਾਂਕਿ ਆਨੰਦ ਨੇ ਪ੍ਰਤੀਯੋਗਿਤਾ ਵਿਚ ਚੰਗੀ ਖੇਡ ਦਿਖਾਈ ਹੈ ਪਰ ਖਿਤਾਬ ਜਿੱਤਣ ਲਈ ਇਹ ਰਾਊਂਡ ਜਿੱਤਣਾ ਬਹੁਤ ਜ਼ਰੂਰੀ ਸੀ। ਸਫੇਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੂੰ ਪੇਟ੍ਰੋਫ ਡਿਫੈਂਸ ਵਿਚ ਸਿਰਫ 28 ਚਾਲਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਊਂਡ 10 ਤੋਂ ਬਾਅਦ ਵਿਸ਼ਵਨਾਥਨ ਆਨੰਦ, ਪੇਂਟਾਲਾ ਹਰਿਕ੍ਰਿਸ਼ਣਾ , ਵਿਦਿਤ ਗੁਜਰਾਤੀ ਤੇ ਐੱਸ. ਪੀ. ਸੇਥੂਰਮਨ 6 ਅੰਕਾਂ 'ਤੇ ਖੇਡ ਰਹੇ ਹਨ ਜਦਕਿ ਭਾਸਕਰਨ ਅਧਿਬਨ, ਕ੍ਰਿਸ਼ਣਨ ਸ਼ਸ਼ੀਕਿਰਣ ਤੇ ਡੀ. ਗੁਕੇਸ਼ 5.5 ਅੰਕਾਂ 'ਤੇ ਖੇਡ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ