ਸਿੰਕਫੀਲਡ ਕੱਪ ਸ਼ਤਰੰਜ ''ਚ ਵਿਸ਼ਵਨਾਥਨ ਆਨੰਦ ਦੀ ਬੜ੍ਹਤ ਬਰਕਰਾਰ

08/20/2019 8:26:24 PM

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)—ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਵਿਚ ਵਿਸ਼ਵ ਦੇ 12 ਧਾਕੜ ਖਿਡਾਰੀਆਂ ਵਿਚਾਲੇ 3 ਰਾਊਂਡਜ਼ ਤੋਂ ਬਾਅਦ ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸਿੰਗਲ ਬੜ੍ਹਤ 'ਤੇ ਬਰਕਰਾਰ ਹੈ।
ਤੀਜੇ ਦਿਨ ਵੀ ਸਾਰੇ ਮੁਕਾਬਲੇ ਡਰਾਅ ਰਹੇ ਤੇ ਆਨੰਦ ਹੁਣ 2 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਿਹਾ ਹੈ। ਤੀਜੇ ਰਾਊਂਡ ਵਿਚ ਆਨੰਦ ਦਾ ਮੁਕਾਬਲਾ ਅਰਮੀਨੀਆ ਦੇ ਲੇਵਾਨ ਅਰੋਨੀਅਨ ਨਾਲ ਸੀ ਤੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਇਟੈਲੀਅਨ ਓਪਨਿੰਗ ਵਿਚ ਸ਼ੁਰੂਆਤ ਤੋਂ ਹੀ ਸੰਤੁਲਿਤ ਨਜ਼ਰ ਆਇਆ ਤੇ ਅਰੋਨੀਅਨ ਨੂੰ ਉਸ ਨੇ ਬੜ੍ਹਤ ਬਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ। 42 ਚਾਲਾਂ ਤੋਂ ਬਾਅਦ ਜਦੋਂ ਦੋਵਾਂ ਕੋਲ 3 ਪਿਆਦੇ ਤੇ 1 ਹਾਥੀ ਸੀ, ਉਦੋਂ ਮੈਚ ਬਰਾਬਰੀ 'ਤੇ ਖਤਮ ਹੋਇਆ।
ਆਨੰਦ ਦੇ ਮੈਚ ਤੋਂ ਇਲਾਵਾ ਚੀਨ ਦੇ ਡੀਂਗ ਲੀਰੇਨ ਨੇ ਫਰਾਂਸ ਦੇ ਮੈਕਸਿਮ ਲਾਗਰੇਵ ਨਾਲ, ਅਮਰੀਕਾ ਦੇ ਵੇਸਲੀ ਸੋ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ, ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਰੂਸ ਦੇ ਸੇਰਗੀ ਕਾਰਯਾਕਿਨ ਨਾਲ ਡਰਾਅ ਖੇਡਿਆ।


Gurdeep Singh

Content Editor

Related News