ਵਿਸ਼ਣੂ ਤੇ ਗਣਪਤੀ-ਵੁਰਣ ਦੀ ਜੋੜੀ ਨੇ ਵੀ ਕੀਤਾ ਕੁਆਲੀਫਾਈ, ਟੋਕੀਓ ’ਚ ਪਹਿਲੀ ਵਾਰ 4 ਭਾਰਤੀ ਸੇਲਰ ਉਤਰਨਗੇ

04/08/2021 11:39:19 PM

ਨਵੀਂ ਦਿੱਲੀ– ਵਿਸ਼ਣੂ ਸਰਵਣ ਤੋਂ ਇਲਾਵਾ ਗਣਪਤੀ ਚੇਂਗੱਪਾ ਤੇ ਵਰੁਣ ਠਾਕੁਰ ਦੀ ਜੋੜੀ ਓਮਾਨ ਵਿਚ ਏਸ਼ੀਆਈ ਕੁਆਲੀਫਾਇਰ ਰਾਹੀਂ ਓਲੰਪਿਕ ਲਈ ਕੁਆਲੀਫਾਈ ਕਰਕੇ ਭਾਰਤੀ ਖੇਡਾਂ ਦੇ ਇਤਿਹਾਸ ਵਿਚ ਨਵਾਂ ਅਧਿਆਏ ਜੋੜਨ ਵਿਚ ਸਫਲ ਰਹੇ ਕਿਉਂਕਿ ਪਹਿਲੀ ਵਾਰ ਅਜਿਹਾ ਹੋਵੇਗਾ ਜਦੋਂ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਦੇਸ਼ ਦੇ 4 ਸੇਲਰ ਹਿੱਸਾ ਲੈਣਗੇ। ਬੁੱਧਵਾਰ ਨੂੰ ਨੇਤ੍ਰਾ ਕੁਮਾਨਨ ਟੋਕੀਓ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸੇਲਰ ਬਣੀ ਸੀ।

PunjabKesari

ਇਹ ਖ਼ਬਰ ਪੜ੍ਹੋ- IPL 2021 : ਵਿਰਾਟ ਦੇ ਨਾਂ ਹਨ ਸਭ ਤੋਂ ਜ਼ਿਆਦਾ ਦੌੜਾਂ, ਸੈਂਕੜੇ ਲਗਾਉਣ 'ਚ ਇਹ ਖਿਡਾਰੀ ਹੈ ਅੱਗੇ


ਉਸ ਨੇ ਮੁਸਾਨਾਹ ਓਪਨ ਚੈਂਪੀਅਨਸ਼ਿਪ ਰਾਹੀਂ ਲੇਜਰ ਰੇਡੀਅਲ ਪ੍ਰਤੀਯੋਗਿਤਾ ਵਿਚ ਕੁਆਲੀਫਾਈ ਕੀਤਾ। ਇਹ ਪ੍ਰਤੀਯੋਗਿਤਾ ਏਸ਼ੀਆਈ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਸੀ। ਭਾਰਤ ਪਹਿਲੀ ਵਾਰ ਓਲੰਪਿਕ ਵਿਚ 3 ਪ੍ਰਤੀਯੋਗਿਤਾਵਾਂ ਵਿਚ ਚੁਣੌਤੀ ਪੇਸ਼ ਕਰੇਗਾ। ਵੀਰਵਾਰ ਨੂੰ ਸਰਵਣ ਲੇਜਰ ਸਟੈਂਡਰਡ ਕਲਾਸ ਵਿਚ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਰਿਹਾ ਸੀ। ਉਸ ਨੇ ਥਾਈਲੈਂਡ ਦੇ ਕੀਰਾਤੀ ਬੁਆਲੋਂਗ ਨੂੰ ਪਛਾੜ ਕੇ ਓਵਰਆਲ ਦੂਜੇ ਸਥਾਨ ’ਤੇ ਰਹਿੰਦੇ ਹੋਏ ਓਲੰਪਿਕ ਕੋਟਾ ਹਾਸਲ ਕੀਤਾ। ਸਰਵਣ ਨੇ 52 ਜਦਕਿ ਬੁਆਲੋਂਗ ਦੇ 57 ਅੰਕ ਰਹੇ। ਸਿੰਗਾਪੁਰ ਦੇ ਰੇਯਾਨ ਲੋ ਜੁਨ ਹਾਨ 31 ਅੰਕਾਂ ਨਾਲ ਚੋਟੀ ’ਤੇ ਰਿਹਾ। ਬਾਅਦ ਵਿਚ ਚੇਂਗੱਪਾ ਤੇ ਠੱਕਰ ਦੀ ਜੋੜੀ 49 ਈ. ਆਰ. ਕਲਾਸ ਵਿਚ ਅੰਕ ਸੂਚੀ ਵਿਚ ਚੋਟੀ ’ਤੇ ਰਹਿੰਦੇ ਹੋਏ ਟੋਕੀਓ ਖੇਡਾਂ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ।

ਇਹ ਖ਼ਬਰ ਪੜ੍ਹੋ- ਸਚਿਨ ਤੇਂਦੁਲਕਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਰਹਿਣਗੇ ਇਕਾਂਤਵਾਸ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News