ਵਿਸ਼ਾਖਾਪਟਨਮ ਵਨ ਡੇ ''ਚ ਟੀਮ ਇੰਡੀਆ ਨੂੰ ''ਲਾਰਾ'' ਤੋਂ ਰਹਿਣਾ ਹੋਵੇਗਾ ਸਾਵਧਾਨ

Wednesday, Oct 24, 2018 - 10:57 AM (IST)

ਵਿਸ਼ਾਖਾਪਟਨਮ ਵਨ ਡੇ ''ਚ ਟੀਮ ਇੰਡੀਆ ਨੂੰ ''ਲਾਰਾ'' ਤੋਂ ਰਹਿਣਾ ਹੋਵੇਗਾ ਸਾਵਧਾਨ

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਯੁਵਾ ਬੱਲੇਬਾਜ਼ ਸ਼ਿਮਰੋਨ ਹੇਤਮੇਅਰ ਨੇ ਕਿਹਾ ਕਿ ਖਰਾਬ ਫਾਰਮ ਤੋਂ ਉਬਰਨ ਲਈ ਉਨ੍ਹਾਂ ਨੇ ਬ੍ਰਾਇਨ ਲਾਰਾ ਦੀ ਮਦਦ ਲਈ ਅਤੇ ਉਨ੍ਹਾਂ ਦੇ ਵਰਗੇ ਨੌਜਵਾਨਾਂ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ ਵਾਲੇ ਇਸ ਮਹਾਨ ਬੱਲੇਬਾਜ਼ ਦੇ ਉਹ ਧੰਨਵਾਦੀ ਹਨ। 21 ਸਾਲ ਦੇ ਹੇਤਮੇਅਰ ਨੇ ਭਾਰਤ ਖਿਲਾਫ ਪਹਿਲੇ ਵਨ ਡੇ 'ਚ 78 ਗੇਂਦਾਂ 'ਤੇ 6 ਚੌਕਿਆਂ ਅਤੇ ਇੰਨੇ ਹੀ ਛੱਕਿਆਂ ਦੀ ਮਦਦ  ਨਾਲ 106 ਦੌੜਾਂ ਬਣਾਈਆਂ। ਹਾਲਾਂਕਿ ਉਹ ਟੈਸਟ ਸੀਰੀਜ਼ 'ਚ ਚਾਰ ਪਾਰੀਆਂ 'ਚ 50 ਦੌੜਾਂ ਹੀ ਬਣਾ ਸਕੇ ਸਨ।

ਹੇਤਮੇਅਰ ਨੇ ਦੂਜੇ ਵਨ ਡੇ ਤੋਂ ਪਹਿਲਾਂ ਕਿਹਾ,' ਮੈਂ ਬ੍ਰਾਇਨ ਲਾਰਾ ਨੂੰ ਆਦਰਸ਼ ਮੰਨਦਾ ਰਿਹਾ ਹਾਂ, ਉਨ੍ਹਾਂ ਦੇ ਜ਼ਿਆਦਾਤਰ ਸ਼ਾਟਸ ਕੁਦਰਤੀ ਰੁਪ ਨਾਲ ਸਿੱਖ ਗਿਆ ਹਾਂ, ਮੈਂ ਕੁਦਰਤੀ ਖੇਡ ਦਿਖਾਉਂਦਾ ਹਾਂ, ਅਤੇ ਗੇਂਦ ਦੇ ਹਿਸਾਬ ਨਾਲ ਸ਼ਾਟ ਖੇਡਦਾ ਹਾਂ। ਉਨ੍ਹਾਂ ਕਿਹਾ,' ਮੈਂ ਅਤੀਤ 'ਚ ਕੁਝ ਮਹਾਨ ਖਿਡਾਰੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ 'ਚ ਲਾਂਸ ਗਿਬਸ, ਸਰ ਵਿਵਿਅਨ ਰਿਚਰਡਜ਼ ਅਤੇ ਬ੍ਰਾਇਨ ਲਾਲਾ ਸ਼ਾਮਲ ਹਨ ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਉਹ ਤੁਹਾਡੇ ਨਾਲ ਹਨ।

ਉਨ੍ਹਾਂ ਨੇ ਕਿਹਾ,' ਉਨ੍ਹਾਂ ਨੇ ਮੇਰੇ ਨਾਲ ਆਪਣਾ ਸੁਭਾਵਿਕ ਖੇਡ ਦਿਖਾਉਣ ਨੂੰ ਕਿਹਾ, ਉਨ੍ਹਾਂ ਨੇ ਕਿਹਾ ਕਿ ਗੇਂਦ ਨੂੰ ਦੇਖ ਕੇ ਸ਼ਾਟ ਖੇਡੋਂ। ਉਨ੍ਹਾਂ ਨੇ ਹਰਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਲੱੱਗਾ ਕਿ ਬੱਲੇਬਾਜ਼ੀ ਆਸਾਨ ਹੈ। ਪਿਛਲੇ ਵਨ ਡੇ 'ਚ ਆਪਣੀ ਪਾਰੀ ਦੇ ਬਾਰੇ 'ਚ ਹੇਤਮੇਅਰ ਨੇ ਕਿਹਾ,' ਟੈਸਟ ਸੀਰੀਜ਼ 'ਚ ਮੇਰਾ ਪ੍ਰਦਰਸ਼ਨ ਖਰਾਬ ਰਿਹਾ ਸੀ ਪਰ ਮੈਂ ਉਸ ਨੂੰ ਜਲਦੀ ਭੁਲਾਉਣਾ ਚਾਹੁੰਦਾ ਸੀ, ਸੀਨੀਅਰ ਖਿਡਾਰੀਆਂ ਨੇ ਇਸ 'ਚ ਮਦਦ ਕੀਤੀ।' ਵੈਸੇ 21 ਸਾਲ ਦਾ ਇਹ ਖਿਡਾਰੀ ਦੂਜੇ ਮੈਚ 'ਚ ਵੀ ਟੀਮ ਇੰਡੀਆ ਲਈ ਖਤਰਾ ਸਾਬਤ ਹੋ ਸਕਦਾ ਹੈ ਜਦਕਿ ਹੇਤਮੇਅਰ ਨੇ ਹੁਣ ਤੱਕ ਖੇਡੇ 13 ਵਨ ਡੇ ਮੈਚਾਂ 'ਚ 585 ਦੌੜਾਂ (ਔਸਤ-45) ਤਿੰਨ ਸੈਂਕੜਿਆਂ ਦੀ ਮਦਦ ਨਾਲ ਬਣਾਈਆਂ ਹਨ।


Related News