ਵੀਰੂ ਨੇ ਧਰਮਸੇਨਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਆਏ ਅਜਿਹੇ ਕੁਮੈਂਟ

04/24/2018 10:30:22 PM

ਜਲੰਧਰ— ਭਾਰਤ ਦੇ ਦਿੱਗਜ ਕ੍ਰਿਕਟ ਵਰਿੰਦਰ ਸਹਿਵਾਗ (ਵੀਰੂ) ਇਕ ਵਾਰ ਫਿਰ ਆਪਣੇ ਟਵੀਟ ਨੂੰ ਲੈ ਕੇ ਚਰਚਾ 'ਚ ਹਨ। ਸਹਿਵਾਗ ਨੇ ਇਸ ਬਾਰ ਆਪਣੇ ਸਭ ਤੋਂ 'ਪਿਆਰੇ' ਅੰਪਾਇਰ ਕੁਮਾਰ ਧਰਮਸੇਨਾ ਨੂੰ ਉਸਦੇ ਜਨਮਦਿਨ 'ਤੇ ਵਧਾਈ ਦਿੱਤੀ ਹੈ। ਸਹਿਵਾਗ ਨੇ ਜੋ ਟਵੀਟ ਕੀਤਾ ਹੈ ਉਸ 'ਚ ਉਨ੍ਹਾਂ ਨੇ ਧਰਮਸੇਨਾ ਨੂੰ ਆਈ. ਸੀ. ਸੀ. ਦੇ ਅਲਿਟ ਪੈਨਲ 'ਚ ਸ਼ਾਮਲ ਲਿਖਿਆ ਹੈ। ਸਹਿਵਾਗ ਦਾ ਇਹ ਟਵੀਟ ਦੇਖਦੇ ਹੀ ਕ੍ਰਿਕਟ ਫੈਂਸ ਨੇ ਮਜੇ ਲੈਣੇ ਸ਼ੁਰੂ ਕਰ ਦਿੱਤੇ।

PunjabKesariPunjabKesari
ਕ੍ਰਿਕਟ ਫੈਂਸ ਨੇ ਲਿਖਿਆ ਸਹਿਵਾਗ 'ਭਾਈ ਸਾਹਿਬ, ਕਮ ਤੋਂ ਕਮ ਬਰਥ ਡੇ ਦੇ ਦਿਨ ਤਾਂ ਧਰਮਸੇਨਾ ਨੂੰ ਛੱਡ ਦਿੰਦੇ', ਤਾਂ ਕੁਛੇਕ ਨੇ ਲਿਖਿਆ ਕਿ 'ਬਰਥ ਡੇ ਅੱਜ ਸਚਿਨ ਦਾ ਹੈ ਤੇ ਵਧਾਈ ਆਪ ਧਰਮਸੇਨਾ ਨੂੰ ਦੇ ਰਹੇ ਹੋ। ਕਿਆ ਬਾਤ ਹੋ ਗਈ।'
ਮੈਦਾਨ 'ਤੇ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੇ ਸਹਿਵਾਗ ਨੇ ਕੁਮੈਂਟਰੀ ਬਾਕਸ 'ਚ ਆ ਕੇ ਵੀ ਚੌਕੇ-ਛੱਕੇ ਮਾਰਨੇ ਨਹੀਂ ਛੱਡੇ। ਖਾਸ ਤੌਰ 'ਤੇ ਸ਼੍ਰੀਲੰਕਾ ਦੇ ਅੰਪਾਇਰ ਕੁਮਾਰ ਧਰਮਸੇਨਾ ਦੇ ਨਾਲ ਉਸਦੇ 'ਪਿਆਰ' ਦੇ ਬਾਰੇ 'ਚ ਤਾਂ ਸਭ ਜਾਣਦੇ ਹਨ। ਸਹਿਵਾਗ ਨੂੰ ਜ਼ਿਆਦਾਤਰ ਧਰਮਸੇਨਾ ਦੇ ਮੈਦਾਨ 'ਤੇ ਫੈਸਲੇ ਵਿਵਾਦਿਤ ਲੱਗਦੇ ਹਨ। ਕੁਮੈਂਟਰੀ ਕਰਦੇ ਸਮੇਂ ਵੀ ਸਹਿਵਾਗ ਨੂੰ ਧਰਮਸੇਨਾ ਦੀ ਆਲੋਚਨਾ ਕਰਦੇ ਜ਼ਿਆਦਾਤਰ ਦੇਖਿਆ ਜਾਂਦਾ ਹੈ।


Related News