ਰੇਲ ਹਾਦਸਿਆਂ ਤੋਂ ਦੁਖੀ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਕਹੀ ਇਹ ਗੱਲ

08/24/2017 5:08:21 PM

ਨਵੀਂ ਦਿੱਲੀ— ਸੋਸ਼ਲ ਮੀਡੀਆ ਦੇ ਜਰੀਏ ਵੱਖਰੇ ਮੁੱਦਿਆਂ ਉੱਤੇ ਆਪਣੀ ਬੇਬਾਕ ਰਾਏ ਰੱਖਣ ਲਈ ਸਾਬਕਾ ਦਮਾਕੇਦਾਰ ਬੱਲੇਬਾਜ ਵਰਿੰਦਰ ਸਹਿਵਾਗ ਨੇ ਰੇਲ ਦੁਰਘਟਨਾਵਾਂ ਉੱਤੇ ਚਿੰਤਾ ਜਿਤਾਈ ਹੈ। ਹਾਲ ਹੀ ਵਿਚ ਇਕ ਦੇ ਬਾਅਦ ਇਕ ਯੂ.ਪੀ. ਵਿਚ ਹੋਈਆਂ ਦੋ ਰੇਲ ਦੁਰਘਟਨਾਵਾਂ ਦੇ ਬਾਅਦ ਵਰਿੰਦਰ ਸਹਿਵਾਗ ਨੇ ਇਕ ਟਵੀਟ ਕੀਤਾ। ਸੋਸ਼ਲ ਮੀਡੀਆ ਉੱਤੇ ਅਕਸਰ ਆਪਣੇ ਚੁਟਕੀਲੇ ਅੰਦਾਜ਼ ਵਾਲੇ ਵੀਰੂ ਇਕ ਵਾਰ ਫਿਰ ਚਿੰਤਾ 'ਚ ਦਿੱਸੇ। ਆਪਣੇ ਟਵੀਟ ਵਿਚ ਸਹਿਵਾਗ ਨੇ ਲਿਖਿਆ, ''ਸਮੇਂ ਉੱਤੇ ਰਹਿਣਾ ਪਹਿਲਾਂ ਤੋਂ ਮੁਸ਼ਕਲ ਸੀ, ਹੁਣ ਤਾਂ ਟਰੇਨਾਂ ਨੂੰ ਟ੍ਰੈਕ ਉੱਤੇ ਚਲਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਕੋਈ ਜਵਾਬਦੇਹ ਨਹੀਂ। ਉਮੀਦ ਕਰਦਾ ਹਾਂ ਕਿ ਮਨੁੱਖ ਜੀਵਨ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ।''
ਦੱਸ ਦਈਏ ਕਿ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਔਰੇਆ ਜਿਲ੍ਹੇ ਵਿਚ ਕੈਫੀਅਤ ਐਕਸਪ੍ਰੈੱਸ ਇਕ ਡੰਪਰ ਨਾਲ ਟਕਰਾਉਣ ਦੇ ਚਲਦੇ ਪੱਟਰੀ ਤੋਂ ਉਤਰ ਗਈ। ਇਸ ਦੁਰਘਟਨਾ ਵਿਚ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸ਼ੁਕਰ ਹੈ ਕਿ ਟਰੇਨ ਦੇ ਡੱਬੇ ਖਾਸ ਜਰਮਨੀ ਤਕਨੀਕ (ਲਿੰਕ ਹਾਫਮੇਨ ਬੁਸ਼) ਉੱਤੇ ਆਧਾਰਿਤ ਸਨ, ਜਿਸਦੇ ਚਲਦੇ ਰੇਲਗੱਡੀ ਦੇ ਡੱਬੇ ਆਪਸ ਵਿਚ ਟਕਰਾ ਕੇ ਇੱਕ-ਦੂਜੇ ਉੱਤੇ ਨਹੀਂ ਚੜ੍ਹੇ। ਨਹੀਂ ਤਾਂ ਇਸ ਹਾਦਸੇ ਵਿਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ।
ਦੱਸ ਦਈਏ ਕਿ ਇਸ ਹਾਦਸੇ ਤੋਂ 4 ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦੇ ਖਤੌਲੀ ਵਿਚ ਉਤਕਲ ਐਕਸਪ੍ਰੈੱਸ ਨਾਲ ਵੱਡਾ ਹਾਦਸਾ ਹੋਇਆ ਸੀ। ਇਸ ਹਾਦਸੇ ਵਿਚ 23 ਲੋਕਾਂ ਦੀ ਮੌਤ ਹੋਈ ਸੀ ਅਤੇ 150 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ।


Related News