ਸਹਿਵਾਗ ਨੇ ਕੁਝ ਇਸ ਅੰਦਾਜ 'ਚ ਦਿੱਤੀ ਟੀਮ ਇੰਡੀਆ ਨੂੰ ਇਤਿਹਾਸਿਕ ਜਿੱਤ ਦੀ ਵਧਾਈ

02/02/2020 6:30:19 PM

ਸਪੋਰਸਟ ਡੈਸਕ— ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਖਿਲਾਫ ਖੇਡੀ ਗਈ ਟੀ-20 ਸੀਰੀਜ਼ 'ਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਰੋਹਿਤ ਅਤੇ ਰਾਹੁਲ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਬੇਅ ਓਵਲ 'ਚ ਸੀਰੀਜ਼ ਦੇ 5ਵੇਂ ਅਤੇ ਆਖਰੀ ਮੈਚ ਨਿਊਜ਼ੀਲੈਂਡ ਨੂੰ 7 ਦੌੜਾਂ ਦੇ ਫਰਕ ਨਾਲ ਹਰਾ ਕੇ ਟੀ-20 ਸੀਰੀਜ਼ 5-0 ਨਾਲ ਕਲੀਨ ਸਵੀਪ ਕਰ ਦਿੱਤੀ। ਇਹ ਪਹਿਲੀ ਵਾਰ ਅਜਿਹਾ ਮੌਕਾ ਹੈ ਜਦ ਭਾਰਤ ਨੇ ਨਿਊਜ਼ੀਲੈਂਡ ਦੇ ਉਸ ਦੇ ਹੀ ਘਰੇਲੂ ਮੈਦਾਨ 'ਤੇ ਟੀ-20 ਸੀਰੀਜ਼ 'ਚ ਕਲੀਨ ਸਵੀਪ ਕੀਤਾ ਹੈ। ਸ਼ੁਰੂਆਤ ਤੋਂ ਹੀ ਟੀਮ ਇੰਡਿਆ ਨੇ ਮੇਜ਼ਬਾਨ ਟੀਮ 'ਤੇ ਦਬਾਅ ਬਣਾਏ ਰੱਖਿਆ। ਇਸ ਖਾਸ ਜਿੱਤ 'ਤੇ ਭਾਰਤ ਦੇ ਸਾਬਕਾ ਦਿੱਗਜ ਸਹਿਵਾਗ ਨੇ ਟੀਮ ਇੰਡੀਆ ਨੂੰ ਕੁਝ ਆਪਣੇ ਹੀ ਅੰਦਾਜ਼ 'ਚ ਵਧਾਈ ਦਿੱਤੀ।PunjabKesari

ਵਰਿੰਦਰ ਸਹਿਵਾਗ ਨੇ ਦਿੱਤੀ ਭਾਰਤ ਨੂੰ ਜਿੱਤ ਦੀ ਵਧਾਈ
ਭਾਰਤੀ ਕ੍ਰਿਕਟ ਟੀਮ ਦੀ ਇਸ ਇਤਿਹਾਸਕ ਜਿੱਤ 'ਤੇ ਭਾਰਤ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟੀਮ ਇੰਡਿਆ ਨੂੰ ਸ਼ਾਨਦਾਰ ਪ੍ਰਦਰਸ਼ਨ ਕਰ ਸੀਰੀਜ਼ ਜਿੱਤਣ 'ਤੇ ਵਧਾਈ ਦਿੱਤੀ। ਸਹਿਵਾਗ ਨੇ ਟਵੀਟ 'ਚ ਲਿਖਿਆ - ਚਾਹੇ 4 ਗੇਂਦਾਂ 'ਤੇ 2 ਦੌੜਾਂ, 3 ਓਵਰ 'ਚ 18 ਦੌੜਾਂ ਜਾਂ ਫਿਰ 9 ਓਵਰ 'ਚ 57 ਦੌੜਾਂ ਚਾਹੀਦੀਆਂ ਹੋਣ, ਆਖਰੀ ਤਿੰਨਾਂ ਮੈਚਾਂ 'ਚ ਨਿਊਜ਼ੀਲੈਂਡ ਦੇ ਹੱਥ 'ਚ ਵਿਕਟਾਂ ਵੀ ਸਨ ਪਰ ਭਾਰਤ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਮੀਦ ਨਹੀਂ ਹਾਰੀ। ਇਸ ਲਈ ਉਹ ਨਿਊਜ਼ੀਲੈਂਡ ਨੂੰ ਇਸ ਤਰ੍ਹਾਂ ਵਾਈਟ ਵਾਸ਼ ਕਰਨਾ ਡਿਜ਼ਰਵ ਕਰਦੇ ਸਨ, ਗ੍ਰੇਟ ਸਪਿਰਿਟ। ਤੁਹਾਨੂੰ ਦੱਸ ਦੇਈਏ ਕਿ ਸਹਿਵਾਗ ਨੇ ਪਿਛਲੇ ਤਿੰਨ ਮੈਚਾਂ ਦਾ ਜ਼ਿਕਰ ਕੀਤਾ ਹੈ ਜਿਸ 'ਚ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੇ ਹੱਥੋਂ ਜਿੱਤ ਖੋਹ ਲਈ ਅਤੇ ਆਪਣੀ ਟੀਮ ਨੂੰ 5-0 ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।

PunjabKesari
ਟੀਮ ਇੰਡੀਆ ਨੇ ਕੀਤਾ ਨਿਊਜੀਲੈਂਡ ਨੂੰ ਕਲੀਨ ਸਵੀਪ
ਬੇ ਓਵਲ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 164 ਦੌੜਾਂ ਦਾ ਟੀਚੇ ਦਿੱਤਾ ਪਰ ਕਿਵੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ 7 ਦੌੜਾਂ ਨਾਲ ਮੈਚ ਜਿੱਤ ਲਿਆ।

 


Related News