ਆਖਿਰ ਕਿਉਂ ਦੇ ਦਿੱਤਾ ਵਰਿੰਦਰ ਸਹਿਵਾਗ ਨੇ DDCA ਤੋਂ ਅਚਾਨਕ ਅਸਤੀਫਾ

09/17/2018 4:29:55 PM

ਨਵੀਂ ਦਿੱਲੀ—ਹਾਲ ਹੀ 'ਚ ਹੋਈਆਂ ਚੋਣਾਂ ਤੋਂ ਬਾਅਦ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੀ ਕ੍ਰਿਕਟ ਕਮੇਟੀ 'ਚ ਸਲਾਹਕਾਰ ਦੇ ਤੌਰ 'ਤੇ ਸ਼ਾਮਲ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਅਸਤੀਫਾ ਦੇ ਦਿੱਤਾ ਹੈ। ਵਰਿੰਦਰ ਸਹਿਵਾਗ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਡੀ.ਡੀ.ਸੀ.ਏ. ਦੇ ਸਭ ਤੋਂ ਵਧੀਆ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਸੰਸਥਾ ਦੀ ਕ੍ਰਿਕਟ ਸਮਿਤੀ ਤੋਂ ਅਸਤੀਫਾ ਦਿੱਤਾ ਹੈ। ਸਹਿਵਾਗ ਦੇ ਇਲਾਵਾ ਸਮਿਤੀ ਦੇ ਕਈ ਮੈਂਬਰ ਆਕਾਸ਼ ਚੌਪੜਾ ਅਤੇ ਰਾਹੁਲ ਸੰਘਵੀ ਨੇ ਗੇਂਦਬਾਜ਼ੀ ਕੋਚ ਦੇ ਰੂਪ 'ਚ ਮਨੋਜ ਪ੍ਰਭਾਕਰ ਨੂੰ ਬਰਕਰਾਰ ਰੱਖਣ ਦੀ ਸਿਫਾਰਿਸ਼ ਕੀਤੀ ਸੀ ਪਰ ਇਸ ਨੂੰ ਮਨਜ਼ਰੀ ਨਹੀਂ ਮਿਲੀ ਸੀ। ਹਾਲਾਂਕਿ ਹਜੇ ਇਹ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਇਹ ਸਹਿਵਾਗ ਦੇ ਅਸਤੀਫਾ ਦੇਣ ਦਾ ਕਾਰਨ ਸੀ ਜਾਂ ਕੁਝ ਹੋਰ ਵਜ੍ਹਾ ਸੀ।

ਹਾਲਾਂਕਿ ਡੀ.ਡੀ.ਸੀ.ਏ. ਸੂਤਰਾਂ ਅਨੁਸਾਰ ਇਨ੍ਹਾਂ ਤਿੰਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ ਕਿਉਂ ਕਿ ਰਾਜ ਸੰਸਥਾ ਨੂੰ ਅਗਲੇ ਦੋ ਦਿਨਾਂ 'ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਵਾਂ ਸੰਵਿਧਾਨ ਸੌਂਪਣਾ ਹੈ ਜਿਸ ਤੋਂ ਬਾਅਦ ਨਵੀਂ ਸਮਿਤੀਆਂ ਦੇ ਗਠਨ ਦੀ ਜ਼ਰੂਰਤ ਹੋਵੇਗੀ। ਸਹਿਵਾਗ ਤੋਂ ਜਦੋਂ ਇਹ ਪੁੱਛਾ ਗਿਆ ਕਿ ਕਿਉਂ ਪ੍ਰਭਾਕਰ ਦੀ ਨਿਯੁਕਤੀ ਨਾ ਹੋਣ ਦੇ ਚੱਲਦੇ ਉਨ੍ਹਾਂ ਨੇ ਅਸਤੀਫਾ ਦਿੱਤਾ ਤਾਂ ਇਸ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ,' ਅਸੀਂ ਸਭ ਇਕੱਠੇ ਆਏ ਅਤੇ ਆਪਣਾ ਸਮਾਂ ਅਤੇ ਯਤਨ ਦਿੱਤੇ। ਜਿਸ ਨਾਲ ਕ੍ਰਿਕਟ ਕਮੇਟੀ ਦੇ ਰੂਪ 'ਚ ਆਪਣੀ ਭੂਮਿਕਾ ਦੇ ਦਾਇਰੇ 'ਚ ਦਿੱਲੀ ਕ੍ਰਿਕਟ ਸੁਧਾਰ 'ਚ ਮਦਦ ਅਤੇ ਯੋਗਦਾਨ ਦੇ ਸਕੇ।'
ਉਨ੍ਹਾਂ ਨੇ ਕਿਹਾ, 'ਹਾਲਾਂਕਿ ਦਿੱਲੀ ਕ੍ਰਿਕਟ ਦੇ ਸਭ ਤਂ ਵੱਧੀਆ ਹਿੱਤਾਂ 'ਚ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਤਿੰਨੋਂ ਆਪਣੇ ਦੈਨਿਕ ਜੀਵਨ ਦੇ ਵਿਅਸਥ ਪ੍ਰੋਗਰਾਮ ਦੇ ਕਾਰਨ ਡੀ.ਡੀ.ਸੀ.ਏ. ਦੀ ਕ੍ਰਿਕਟ ਸਮਿਤੀ ਦੇ ਕੰਮ ਨੂੰ ਅੱਗੇ ਜਾਰੀ ਨਹੀਂ ਰੱਖ ਪਾਉਣਗੇ।

-ਕੀ ਗੌਤਮ ਗੰਭੀਰ ਨਾਲ ਹੈ ਮਤਭੇਦ
ਮੰਨਿਆ ਜਾ ਰਿਹਾ ਹੈ ਕਿ ਕਪਤਾਨ ਗੌਤਮ ਗੰਭੀਰ ਪ੍ਰਭਾਕਰ ਦੀ ਨਿਯੁਕਤੀ ਖਿਲਾਫ ਸਨ ਕਿਉਂਕਿ ਉਨ੍ਹਾਂ ਦਾ ਨਾਮ ਸਾਲ 2000 ਦੇ ਮੈਚ ਫਿਕਸਿੰਗ ਪ੍ਰਕਰਣ 'ਚ ਆਇਆ ਸੀ। ਡੀ.ਡੀ.ਸੀ.ਏ. ਦੇ ਇਕ ਅਧਿਕਾਰੀ ਨੇ ਨਾਮ ਜਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ,' ਗੌਤਮ ਹਮੇਸ਼ਾ ਇਸ ਸਿਧਾਂਤ 'ਤੇ ਚਲਿਆ ਹੈ ਕਿ ਦਿੱਲੀ ਦੇ ਡ੍ਰੈਸਿੰਗ ਰੂਮ 'ਚ ਅਜਿਹੇ ਵਿਅਕਤੀ ਨੂੰ ਨਹੀਂ ਚਾਹੁੰਦਾ ਜੋ ਮੈਚ ਫਿਕਸਿੰਗ ਜਾਂ ਕੋਈ ਹੋਰ ਗਲਤ ਕੰਮਾਂ ਨਾਲ ਕਿਸੇ ਵੀ ਤਰ੍ਹਾਂ ਜੁੜਿਆ ਰਿਹਾ ਹੋ। ਉਨ੍ਹਾਂ ਨੇ ਕਿਹਾ,' ਹਾਲਾਂਕਿ ਇਹ ਕਹਿਣਾ ਗਲਤ ਹੋਵੇਗਾ ਕਿ ਸਹਿਵਾਗ ਅਤੇ ਗੰਭੀਰ ਦੇ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਮਤਭੇਦ ਸਨ ਕਿਉਂ ਕਿ ਕਪਤਾਨ ਪੈਨਲ ਦੇ ਵਿਸ਼ੇਸ਼ ਮੈਂਬਰ ਸਨ। 'ਨਵੇਂ ਸੰਵਿਧਾਨ ਨੂੰ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਹਿਵਾਗ ਹਿੱਤਾਂ ਦੇ ਟਕਰਾਅ ਨਿਯਮ ਦੇ ਦਾਇਰੇ 'ਚ ਆ ਜਾਂਦੇ ਕਿਉਂਕਿ ਉਹ ਡੀ.ਡੀ.ਸੀ.ਏ. ਪ੍ਰਧਾਨ ਦੇ ਚੈਨਲ 'ਚ ਮਾਹਿਰ ਹਨ। ਇਸ ਤਰ੍ਹਾਂ ਸਿੰਘਵੀ ਮੁੰਬਈ ਇੰਡੀਅਨਜ਼ ਨਾਲ ਜੁੜੇ ਹਨ। ਇਸ ਲਈ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਜਾਣਾ ਪਵੇਗਾ।


Related News