ਕੋਰੋਨਾ ਸੰਕਟ ਦੌਰਾਨ ਸਹਿਵਾਗ ਨੇ ਸ਼ੁਰੂ ਕੀਤਾ ਆਕਸੀਜਨ ਕੰਨਸਟ੍ਰੇਟਰ ਬੈਂਕ, ਨੰਬਰ ਕੀਤਾ ਸ਼ੇਅਰ

Wednesday, May 19, 2021 - 03:30 PM (IST)

ਸਪੋਰਟਸ ਡੈਸਕ— ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਇਨਫ਼ੈਕਟਿਡ ਲੋਕਾਂ ਦੀ ਗਿਣਤੀ ’ਚ ਪਿਛਲੇ ਕੁਝ ਦਿਨਾਂ ਤੋਂ ਕਮੀ ਦੇਖਣ ਨੂੰ ਮਿਲੀ ਹੈ ਪਰ ਮੌਤਾਂ ਦਾ ਅੰਕੜਾ ਹਰ ਰੋਜ਼ ਚਾਰ ਹਜ਼ਾਰ ਦੇ ਪਾਰ ਹੈ। ਅਜਿਹੇ ’ਚ ਇਸ ਜਾਨਲੇਵਾ ਮਹਾਮਾਰੀ ਤੋਂ ਨਜਿੱਠਣ ਲਈ ਕ੍ਰਿਕਟ ਜਗਤ ਵੀ ਅੱਗੇ ਆਇਆ ਹੈ। ਹੁਣ ਵਰਿੰਦਰ ਸਹਿਵਾਗ ਨੇ ਸੰਕਟ ਦੀ ਇਸ ਘੜੀ ’ਚ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਆਪਣਾ ਯੋਗਦਾਨ ਦਿੱਤਾ ਹੈ। ਦਿੱਲੀ ’ਚ ਆਕਸੀਜਨ ਦੀ ਕਮੀ ਦੇ ਚਲਦੇ ਸਹਿਵਾਗ ਨੇ ਆਕਸੀਜਨ ਕੰਨਸਟ੍ਰੇਟਰ ਬੈਂਕ ਦੀ ਸ਼ੁਰੂਆਤ ਕੀਤੀ ਹੈ ਜੋ ਲੋਕਾਂ ਨੂੰ ਮੁਫ਼ਤ ’ਚ ਆਕਸੀਜਨ ਕੰਨਸਟ੍ਰੇਟਰ  ਉਪਲਬਧ ਕਰਵਾਵੇਗੀ।
ਇਹ ਵੀ ਪੜ੍ਹੋ : ਸਾਬਕਾ ਧਾਕੜ ਮਾਈਕਲ ਵਾਨ ਦਾ ਬਿਆਨ- ਇਹ ਟੀਮ ਜਿੱਤੇਗੀ WTC ਫ਼ਾਈਨਲ

ਇਸ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਸਹਿਵਾਗ ਨੇ ਟਵਿੱਟਰ ’ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਦੋ-ਹਫ਼ਤੇ ਪਹਿਲਾਂ ਉਨ੍ਹਾਂ ਦੇ ਇਕ ਕਰੀਬੀ ਦੋਸਤ ਦਾ ਫ਼ੋਨ ਆਇਆ। ਉਸ ਦੀ ਆਵਾਜ਼ ਸੁਣ ਕੇ ਅਜਿਹਾ ਲਗ ਰਿਹਾ ਸੀ ਕਿ ਜੇਕਰ ਅਜੇ ਕੁਝ ਨਹੀਂ ਕੀਤਾ ਗਿਆ ਤਾਂ ਸ਼ਾਇਦ ਇਕ ਦੋਸਤ ਹਮੇਸ਼ਾ ਲਈ ਚਲਾ ਜਾਵੇਗਾ। ਕਾਫ਼ੀ ਜਗ੍ਹਾ ਫ਼ੋਨ ਕੀਤਾ ਤੇ ਦੋ-ਤਿੰਨ ਘੰਟਿਆਂ ਬਾਅਦ ਬਹੁਤ ਮੁਸ਼ਕਲ ਨਾਲ ਇਕ ਆਕਸੀਜਨ ਕੰਨਸਟ੍ਰੇਟਰ ਮਿਲ ਗਿਆ। ਇਸ ਤੋਂ ਪਹਿਲਾਂ ਮੈਂ ਕੰਨਸਟ੍ਰੇਟਰ ਦਾ ਨਾਂ ਵੀ ਨਹੀਂ ਸੁਣਿਆ ਸੀ। ਉਨ੍ਹਾਂ ਕਿਹਾ, ਅਜੇ ਵੀ ਬਹੁਤ ਨਹੀਂ ਜਾਣਦਾ ਬਸ ਇੰਨਾ ਪਤਾ ਹੈ ਕਿ ਜੇਕਰ ਕਿਸੇ ਦਾ ਆਕਸੀਜਨ ਲੈਵਲ ਘੱਟ ਹੈ ਤਾਂ ਇਸ ਨਾਲ ਸਾਹ ਲੈਣ ’ਚ ਆਸਾਨੀ ਹੋ ਜਾਂਦੀ ਹੈ ਤੇ ਆਕਸੀਜਨ ਲੈਵਲ ਨਾਰਮਲ ਹੋ ਜਾਂਦਾ ਹੈ।

ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ, ਕਈ ਲੋਕਾਂ ਨੇ ਕਾਲਾਬਾਜ਼ਾਰੀ ਕਰਕੇ 50-60 ਹਜ਼ਾਰ ਦੇ ਆਕਸੀਜਨ ਕੰਨਸਟ੍ਰੇਟਰ ਨੂੰ ਮਜਬੂਰ ਲੋਕਾਂ ਨੂੰ 2-3 ਲੱਖ ’ਚ ਵੇਚੇ। ਗ਼ਰੀਬ ਆਦਮੀ ਪੈਸਾ ਜੋੜਦਾ ਰਿਹਾ ਤੇ ਕਈਆਂ ਦੀ ਜ਼ਿੰਦਗੀ ਚਲੀ ਗਈ। ਇਨਸਾਨ ਕੋਲ ਪੈਸਾ ਹੋਵੇ ਜਾਂ  ਨਾ ਹੋਵੇ। ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੈ। ਦਿੱਲੀ ’ਚ ਅਸੀਂ ਮਿਲ ਕੇ ਇਕ ਮੁਫ਼ਤ ਆਕਸੀਜਨ ਕੰਨਸਟ੍ਰੇਟਰ ਬੈਂਕ ਬਣਾਇਆ ਹੈ ਤਾਂ ਜੋ ਜਿਸ ਨੂੰ ਇਸ ਦੀ ਜ਼ਰੂਰਤ ਹੋਵੇ ਉਸ ਨੂੰ ਸਾਹ ਮਿਲੇ ਤੇ ਉਸ ਦੇ ਆਪਣਿਆਂ ਨੂੰ ਰਾਹਤ ਦਾ ਸਾਹ ਮਿਲੇ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਦਾ ਟਾਇਲਟ ਵਿਵਾਦ ਸੀ ਬਾਲ ਟੈਂਪਰਿੰਗ ਦੀ ਜੜ੍ਹ, ਜਾਣੋ ਪੂਰਾ ਮਾਮਲਾ

ਸਹਿਵਾਗ ਨੇ ਅਪੀਲ ਕੀਤੀ ਕਿ ਜੇਕਰ ਤੁਹਾਡੇ ਰਿਸ਼ਤੇਦਾਰ ਨੂੰ ਇਸ ਦੀ ਜ਼ਰੂਰਤ ਹੈ ਤਾਂ ਤੁਸੀਂ ਸਾਡੀ ਇਹ ਸਹੂਲਤ ਪ੍ਰਾਪਤ ਕਰ ਸਕਦੇ ਹੋ ਤੇ ਵਰਤੋਂ ਦੇ ਬਾਅਦ ਇਸ ਨੂੰ ਵਾਪਸ ਕਰ ਦਿਓ ਤਾਂ ਜੋ ਕੋਈ ਦੂਜਾ ਵੀ ਜ਼ਰੂਰਤ ਪੈਣ ’ਤੇ ਇਸ ਦਾ ਲਾਭ ਲੈ ਸਕੇ। ਜਾਣਕਾਰੀ ਲਈ ਵਟਸਐਪ ਨੰਬਰ (9024333222) ’ਤੇ ਸੰਪਰਕ ਕਰੋ। ਕੋਸ਼ਿਸ਼ ਕਰਦੇ ਹਾਂ ਕਿ ਆਕਸੀਜਨ ਦੀ ਵਜ੍ਹਾ ਨਾਲ ਕਿਸੇ ਦੀ ਜਾਨ ਨਾ ਜਾਵੇ।

ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News