ਦਿਵਿਆ ਅਤੇ ਖਾੜੇ ਨੇ 50 ਮੀਟਰ ਬ੍ਰੇਸਟਸਟ੍ਰੋਕ ਮੁਕਾਬਲੇ ’ਚ ਜਿੱੱਤਿਆ ਸੋਨ ਤਮਗਾ
Tuesday, Sep 03, 2019 - 05:26 PM (IST)
ਨਵੀਂ ਦਿੱਲੀ— ਏਸ਼ੀਆਈ ਖੇਡਾਂ ਦੇ ਕਾਂਸੀ ਤਮਗੇ ਜੇਤੂ ਵੀਰਧਵਲ ਖਾੜੇ ਅਤੇ ਦਿਵਿਆ ਸਤੀਜਾ ਨੇ ਸੀਨੀਅਰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ’ਚ ਆਪਣੇ ਹੀ ਰਿਕਾਰਡ ਨੂੰ ਤੋੜ ਕੇ ਸੋਨ ਤਮਗਾ ਜਿੱਤਿਆ। ਹਰਿਆਣਾ ਦੀ ਨੁਮਾਇੰਦਗੀ ਕਰ ਰਹੀ 23 ਸਾਲ ਦੀ ਦਿਵਿਆ ਨੇ 50 ਮੀਟਰ ਬ੍ਰੇਸਟਸਟ੍ਰੋਕ ਮੁਕਾਬਲਾ 28.33 ਸਕਿੰਟ ਦੇ ਨਾਲ ਜਿੱਤ ਕੇ ਆਪਣਾ ਹੀ ਦੋ ਸਾਲ ਪੁਰਾਣਾ ਰਿਕਾਰਡ ਤੋੜਿਆ। ਇਸ ਮੁਕਾਬਲੇ ’ਚ ਵੀਰਧਵਲ 24.19 ਸਕਿੰਟ ਦੇ ਨਾਲ ਚੈਂਪੀਅਨ ਬਣੇ। ਉਨ੍ਹਾਂ ਨੇ ਪਿਛਲੇ ਸਾਲ ਬਣਾਏ 24.26 ਸਕਿੰਟ ਦੇ ਆਪਣੇ ਹੀ ਰਿਕਾਰਡ ’ਚ ਸੁਧਾਰ ਕੀਤਾ। ਕਰਨਾਟਕ ਦੀ ਰਿਲੇ ਟੀਮ ਨੇ ਚਾਰ ਗੁਣਾ 100 ਮੀਟਰ ਰਿਲੇ ’ਚ ਦਿਨ ਦਾ ਤੀਜਾ ਰਿਕਾਰਡ ਬਣਾਇਆ।
