ਵਿਰਾਟ, ਸਚਿਨ ਨੇ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ

Friday, May 24, 2019 - 09:08 PM (IST)

ਵਿਰਾਟ, ਸਚਿਨ ਨੇ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸਮੇਤ ਕਈ ਕ੍ਰਿਕਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦੇ ਲਈ ਵਧਾਈ ਦਿੱਤੀ ਹੈ। ਕ੍ਰਿਕਟ ਜਗਤ ਦੇ ਕਈ ਦਿੱਗਜ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਨਰਿੰਦਰ ਮੋਦੀ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ। ਦਿੱਗਜ ਕ੍ਰਿਕਟਰ ਸਚਿਨ ਨੇ ਪੀ. ਐੱਮ. ਮੋਦੀ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਜੀ ਨੂੰ ਲੋਕ ਸਭਾ ਚੋਣਾਂ ਜਿੱਤਣ 'ਤੇ ਹਾਰਦਿਕ ਵਧਾਈ। ਸ਼ਾਨਦਾਰ ਤੇ ਨਵੇਂ ਮਜ਼ਬੂਤ ਦੇਸ਼ ਦੇ ਵਿਕਾਸ ਲਈ ਦੇਸ਼ ਤੁਹਾਡੇ ਨਾਲ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਲਿਖਿਆ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ 'ਤੇ ਸ਼ੁੱਭਕਾਮਨਾਵਾਂ। ਸਾਨੂੰ ਵਿਸ਼ਵਾਸ ਹੈ ਕਿ ਅਗਵਾਈ 'ਚ ਭਾਰਤ ਨਵਾਂ ਇਤਿਹਾਸ ਰਚੇਗਾ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ ਭਾਰਤ ਜਿੱਤ ਗਿਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੇ ਆਪਣਾ ਜਨਾਦੇਸ਼ ਦੇ ਦਿੱਤਾ ਹੈ। ਸ਼ਾਨਦਾਰ ਜਿੱਤ ਦੇ ਲਈ ਮੋਦੀ ਨੂੰ ਵਧਾਈ। ਤੁਹਾਡੀ ਦੂਜੀ ਪਾਰੀ ਜ਼ਿਆਦਾ ਵਧੀਆ ਹੋਵੇ ਤੇ ਤੁਹਾਡੀ ਅਗਵਾਈ 'ਚ ਦੇਸ਼ ਤੇ ਤਰੱਕੀ ਕਰੇ।

 


author

Gurdeep Singh

Content Editor

Related News