ਵਿਰਾਟ ਨੂੰ ਮਿਲੀਆਂ ਟੀਮ 'ਚ ਕਮਜ਼ੋਰੀਆਂ, ਵਿਸ਼ਵ ਕੱਪ ਤੋਂ ਪਹਿਲਾ ਦੂਰ ਕਰਾਂਗੇ

02/17/2018 8:29:06 PM

ਸੇਂਚੂਰੀਅਨ (ਬਿਊਰੋ)- ਭਾਰਤੀ ਕਪਤਾਨ ਦੱਖਣੀ ਅਫਰੀਕਾ ਦੇ ਖਿਲਾਫ ਵਨਡੇ ਸੀਰੀਜ਼ 'ਚ 5-1 ਨਾਲ ਜਿੱਤ 'ਤੇ ਤਸੱਲੀ ਦੇ ਨਾਲ ਬੈਠਣ ਦੇ ਮੂਡ 'ਚ ਨਹੀਂ ਹਨ। ਕਿਉਂਕਿ ਵਿਰਾਟ ਨੇ ਉਸ ਖੇਤਰਾਂ ਦੀ ਪਹਿਚਾਨ ਕਰ ਲਈ ਹੈ, ਜਿਸ 'ਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਸੁਧਾਰ ਦੀ ਜ਼ਰੂਰਤ ਹੈ। ਕੋਹਲੀ ਨੇ ਕਿਹਾ ਕਿ ਟੀਮ ਨੂੰ ਇਨ੍ਹਾਂ ਖੇਤਰਾਂ 'ਤੇ ਸੁਧਾਰ ਕਰਨ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਅਸੀਂ ਟੀਮ ਦੇ ਰੂਪ 'ਚ ਇੱਕਠੇ ਬੈਠ ਕੇ ਇਨ੍ਹਾਂ ਖੇਤਰਾਂ 'ਤੇ ਸੁਧਾਰ ਕਰਨ ਬਾਰੇ ਗੱਲ ਕਰ ਸਕਦੇ ਹਾਂ। ਹੁਣ ਇਨ੍ਹਾਂ 'ਤੇ ਗੱਲਬਾਤ ਕਰਨਾ ਅਤੇ ਸੁਧਾਰ ਕਰਨ ਦੀ ਜ਼ਰੂਰਤ ਹੈ। 
ਵਿਰਾਟ ਦਾ ਦਰਦ ਆਇਆ ਜ਼ੁਬਾਨ 'ਤੇ
ਵਿਰਾਟ ਨੇ ਕਿਹਾ ਕਿ ਇਕ ਹੀ ਖਿਡਾਰੀ ਸੀ ਜਿਸ ਨਾਲ ਅਸੀਂ ਤਜ਼ਰਬਾ ਕਰਨਾ ਚਾਹੁੰਦੇ ਸੀ ਅਤੇ ਉਹ ਭੁਵਨੇਸ਼ਵਰ ਸੀ। ਕਿਉਂਕਿ ਭੁਵੀ 'ਤੇ ਕੰਮ ਦਾ ਬਹੁਤ ਭਾਰ ਹੈ। ਭੁਵੀ ਇਕ ਵਿਸ਼ਵ ਪੱਧਰੀ ਗੇਂਦਬਾਜ਼ ਹੈ ਅਤੇ ਉਸ ਨੂੰ ਬਾਹਰ ਕੱਢਣਾ ਸ਼ਿਖਰ, ਰੋਹਿਤ ਨੂੰ ਬਾਹਰ ਕੱਢਣ ਵਰਗਾ ਹੋਵੇਗਾ। ਇਨ੍ਹਾਂ ਚੀਜਾਂ ਤੇ ਕੋਈ ਗੱਲ ਨਹੀਂ ਕਰੇਗਾ। ਗੇਂਦਬਾਜ਼ਾਂ ਨੂੰ ਬਾਹਰ ਕੱਢਣਾ ਬਹੁਤ ਅਸਾਨ ਹੈ। ਵਿਰਾਟ ਨੇ ਕਿਹਾ ਕਿ ਜਦੋਂ ਟੀਮ ਹਾਰ ਰਹੀ ਸੀ ਤਾਂ ਇਹੀ ਟੀਮ ਲੋਕਾਂ ਲਈ ਬੁਰੀ ਸੀ। 
ਕੋਹਲੀ ਨੇ ਬਣਾਏ ਇਹ ਪੰਜ ਰਿਕਾਰਡ
ਕੋਹਲੀ ਨੇ ਕਿਹਾ ਕਿ ਭੁਵੀ 'ਤੇ ਬਹੁਤ ਭਾਰ ਸੀ ਅਤੇ ਕਲਾਈ ਦੇ ਦੋਨੋ ਸਪਿਨਰ (ਚਹਿਲ, ਯਾਦਵ) ਜਿਸ ਤਰ੍ਹਾਂ ਨਾਲ ਗੇਂਬਾਜ਼ੀ ਕਰ ਰਹੇ ਸੀ, ਭੁਵੀ ਸਾਰੇ ਮੈਚ ਖੇਡਣ ਦੇ ਹਕਦਾਰ ਸੀ। ਅਜਿੰਕਯ ਰਹਾਣੇ ਅਤੇ ਅਈਯਰ ਨੂੰ ਮੌਕਾ ਦੇਣ ਬਾਰੇ ਉਸ ਨੇ ਕਿਹਾ ਕਿ ਅਸੀਂ ਮਿਡਲ ਆਰਡਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ ਅਤੇ ਜਿਨ੍ਹਾਂ ਸੰਭਵ ਹੋ ਸਕੇ ਉਨ੍ਹਾਂ ਨੂੰ ਮੌਕਾ ਦੇਣਾ ਚਾਹੁੰਦੇ ਸੀ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਕ ਪਾਰੀ ਕਿਸੀ ਦੇ ਕਰੀਅਰ 'ਚ ਅੰਤਰ ਪੈਦਾ ਕਰ ਸਕਦੀ ਹੈ। ਇਸ ਲਈ ਉਸ ਨੂੰ ਇਕ ਹੋਰ ਮੌਕਾ ਦਿੱਤਾ ਗਿਆ।


Related News