ਇੰਸਟਾ 'ਤੇ ਵਿਰਾਟ ਦਾ ਜਲਵਾ ਬਰਕਰਾਰ, ਐਥਲੀਟਸ ਦੀ ਲਿਸਟ 'ਚ ਬਣਾਇਆ ਇਹ ਰਿਕਾਰਡ

7/16/2020 8:51:57 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਜਿਵੇਂ ਹੀ ਪਿੱਚ 'ਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਲਈ ਜਾਣੇ ਜਾਂਦੇ ਹਨ, ਸੋਸ਼ਲ ਮੀਡੀਆ 'ਤੇ ਵੀ ਉਨੀ ਹੀ ਤੇਜ਼ੀ ਨਾਲ ਫੈਂਸ ਬਣਾ ਰਹੇ ਹਨ। ਨਵੀ ਤਾਜ਼ਾ ਲਿਸਟ ਦੇ ਅਨੁਸਾਰ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਆਪਣਾ ਜਲਵਾ ਬਰਕਰਾਰ ਰੱਖਦੇ ਹੋਏ ਸਭ ਤੋਂ ਜ਼ਿਆਦਾ ਫਾਲੋ ਹੁੰਦੇ ਐਥਲੀਟਸ ਦੀ ਸੂਚੀ 'ਚ ਚੌਥਾ ਨੰਬਰ ਹਾਸਲ ਕਰ ਲਿਆ ਹੈ। ਵਿਰਾਟ ਦੇ ਹੁਣ 68.3 ਮਿਲੀਅਨ ਫਾਲੋਅਰ ਹਨ, ਉਨ੍ਹਾਂ ਨੇ ਲੈਬ੍ਰੋਨ ਜੇਮਸ ਨੂੰ ਪਿੱਛੇ ਛੱਡ ਦਿੱਤਾ ਹੈ। ਦੇਖੋਂ ਲਿਸਟ-
ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਹੁੰਦੇ ਐਥਲੀਟਸ

ਰੋਨਾਲਡੋ (230 ਮਿਲੀਅਨ)
ਮੈਸੀ (159 ਮਿਲੀਅਨ)
ਨੇਮਾਰ (139 ਮਿਲੀਅਨ)
ਵਿਰਾਟ ਕੋਹਲੀ (68.3 ਮਿਲੀਅਨ)
ਲੈਬ੍ਰੋਨ ਜੇਮਸ (68.2 ਮਿਲੀਅਨ)
ਇੰਸਟਾਗ੍ਰਾਮ ਤੋਂ ਕਮਾਈ

PunjabKesari
ਕੋਹਲੀ ਇੰਸਟਾਗ੍ਰਾਮ ਤੋਂ ਕਮਾਈ ਕਰਨ ਦੇ ਮਾਮਲੇ 'ਚ ਵੀ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ। ਬੀਤੇ ਜੂਨ ਨੂੰ ਆਈ ਰਿਪੋਰਟ ਦੇ ਅਨੁਸਾਰ ਕੋਹਲੀ ਇਕ ਸਪਾਂਸਰ ਇੰਸਟਾ. ਪੋਸਟ ਨਾਲ ਕਰੀਬ 3,79,294 ਪਾਊਂਡ ਭਾਵ 3.62 ਕਰੋੜ ਰੁਪਏ ਕਮਾ ਲੈਂਦੇ ਹਨ। ਇਸ ਲਿਸਟ 'ਚ ਹੁਣ ਵੀ ਰੋਨਾਲਡੋ, ਮੈਸੀ ਤੇ ਨੇਮਾਰ ਕ੍ਰਮਵਾਰ : ਪਹਿਲੇ, ਦੂਜੇ ਤੇ ਤੀਜੇ ਨੰਬਰ 'ਤੇ ਬਣੇ ਹੋਏ ਹਨ।


Gurdeep Singh

Content Editor Gurdeep Singh