ਵੱਧ ਰਹੇ ਵਰਕਲੋਡ 'ਤੇ ਵਿਰਾਟ ਦਾ ਵੱਡਾ ਬਿਆਨ, ਦੱਸਿਆ ਕਦੋਂ ਕ੍ਰਿਕਟ ਨੂੰ ਕਹਿਣਗੇ ਅਲਵਿਦਾ

02/19/2020 1:12:22 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖੇਡ ਵਿਚ ਵੱਧ  ਵਰਕਲੋਡ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਘੱਟ ਤੋਂ ਘੱਟ 3 ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈਟ (ਟੈਸਟ, ਵਨ ਡੇ ਅਤੇ ਟੀ-20) ਵਿਚ ਖੇਡਣ ਲਈ ਤਿਆਰ ਹਨ। ਇਸ ਤੋਂ ਬਾਅਦ ਉਹ ਵਰਕਲੋਡ ਦਾ ਮੁਲਾਂਕਣ ਕਰ ਕਿਸੇ ਇਕ ਫਾਰਮੈਟ ਨੂੰ ਛੱਡਣ 'ਤੇ ਵਿਚਾਰ ਕਰ ਸਕਦੇ ਹਨ। ਕੋਹਲੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ 2 ਦਿਨ ਬਾਅਦ ਭਾਰਤੀ ਕ੍ਰਿਕਟ ਨਿਊਜ਼ੀਲੈਂਡ ਖਿਲਾਫ ਆਪਣੀ 2 ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ ਕਰਨ ਵਾਲੀ ਹੈ। ਪਹਿਲਾ ਟੈਸਟ 21 ਫਰਵਰੀ ਤੋਂ ਵੈਲਿੰਗਟਨ ਵਿਚ ਖੇਡਿਆ ਜਾਣਾ ਹੈ।

PunjabKesari

ਵਿਰਾਟ ਕੋਹਲੀ ਨੇ ਕਿਹਾ, ''ਮੈਂ ਭਾਰਤੀ ਕ੍ਰਿਕਟ ਨੂੰ ਲੈ ਕੇ ਬਹੁਤ ਅੱਗੇ ਦੀ ਸੋਚ ਰਿਹਾ ਹਾਂ। ਅਗਲੇ 3 ਸਾਲਾਂ ਵਿਚ 2 ਟੀ-20 ਅਤੇ ਇਕ ਵਨ ਡੇ ਵਰਲਡ ਕੱਪ ਦਾ ਆਯੋਜਨ ਹੋਣਾ ਹੈ।'' ਵਰਕਲੋਡ ਨੂੰ ਲੈ ਕੇ ਕੋਹਲੀ ਨੇ ਸਾਫ ਕੀਤਾ ਹੈ ਕਿ ਇਹ ਕੋਈ ਗੱਲਬਾਤ ਨਹੀਂ ਹੈ, ਜਿਸ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਲੁਕਾ ਸਕਦੇ ਹੋ। ਮੈਨੂੰ ਕ੍ਰਿਕਟ ਖੇਡਦਿਆਂ ਲੱਗਭਗ 8 ਸਾਲ ਹੋ ਚੁੱਕੇ ਹਨ। ਮੈਂ ਸਾਲ ਵਿਚ 300 ਦਿਨ ਖੇਡ ਰਿਹਾ ਹਾਂ। ਇਸ ਵਿਚ ਯਾਤਰਾ ਅਤੇ ਅਭਿਆਸ ਸੈਸ਼ਨ ਵੀ ਸ਼ਾਮਲ ਹਨ। ਵਰਕਲੋਡ ਹਰ ਸਮੇਂ ਇਕ ਵਰਗਾ ਹੀ ਹੈ। ਇਹ ਹੌਲੀ-ਹੌਲੀ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸ ਨੇ ਕਿਹਾ ਕਿ ਜਦੋਂ ਮੇਰਾ ਸਰੀਰ ਅਤੇ ਦਬਾਅ ਨਹੀਂ ਸਹਿਣ ਕਰ ਸਕੇਗਾ, ਜਦੋਂ ਮੈਂ 34-35 ਸਾਲ ਦਾ ਹੋ ਜਾਵਾਂਗਾ ਤਦ ਅਸੀਂ ਇਸ ਬਾਰੇ ਗੱਲ ਕਰ ਸਕਾਂਗੇ। ਅਗਲੇ 2-3 ਸਾਲ ਤਕ ਕੋਈ ਸਮੱਸਿਆ ਨਹੀਂ ਹੈ।''

PunjabKesari

ਨਵੰਬਰ 2020 ਵਿਚ 31 ਸਾਲ ਦੇ ਹੋਣ ਵਾਲੇ ਕੋਹਲੀ ਨੇ ਮੰਨਿਆ ਕਿ ਸਮੇਂ-ਸਮੇਂ 'ਤੇ ਬ੍ਰੇਕ ਨੇ ਉਸ ਦੇ ਲਈ ਚੰਗਾ ਕੰਮ ਕੀਤਾ ਹੈ। ਕ੍ਰਿਕਟ ਤੋਂ ਸਮੇਂ ਸਮੇਂ 'ਤੇ ਬ੍ਰੇਕ ਲੈਣ ਦੀ ਗੱਲ 'ਤੇ ਉਸ ਨੇ ਕਿਹਾ, ''ਅਜਿਹਾ ਨਹੀਂ ਹੈ ਕਿ ਖਿਡਾਰੀ ਹਰ ਸਮੇਂ ਇਸ ਦੇ ਬਾਰੇ ਵਿਚ ਨਹੀਂ ਸੋਚ ਰਹੇ ਹਨ। ਅਸੀਂ ਵਿਅਕਤੀਗਤ ਤੌਰ 'ਤੇ ਬਹੁਤ ਵੱਧ ਬ੍ਰੇਕ ਲੈਣਾ ਚੁਣਦੇ ਹਾਂ, ਭਾਂਵੇ ਹੀ ਸ਼ੈਡਿਊਲ ਇਸ ਦੀ ਮੰਜ਼ੂਰੀ ਨਹੀਂ ਦਿੰਦਾ। ਖਾਸ ਕਰ ਉਹ ਖਿਡਾਰੀ ਜੋ ਸਾਰੇ ਫਾਰਮੈਟ ਖੇਡਦੇ ਹਨ। ਹਾਲਾਂਕਿ ਇਕ ਕਪਤਾਨ ਹੋਣ ਦੇ ਨਾਤੇ ਇਹ ਆਸਾਨ ਨਹੀਂ ਹੈ। ਅਭਿਆਸ ਸੈਸ਼ਨ ਵਿਚ ਉਸ ਤੇਜ਼ੀ ਨੂੰ ਜਾਰੀ ਰੱਖਣਾ, ਕਿਉਂਕਿ ਇਹ ਤੁਹਾਡੇ 'ਤੇ ਭਾਰੀ ਪੈਂਦਾ ਹੈ। ਸਮੇਂ ਸਮੇਂ 'ਤੇ ਬ੍ਰੇਕ ਮੇਰੇ ਲਈ ਬਹੁਤ ਚੰਗਾ ਕੰਮ ਕਰਦੀ ਹੈ।

PunjabKesari

 

Related News