ਭਾਰਤ-ਪਾਕਿ ਮੈਚ ਨੂੰ ਲੈ ਕੇ ਬੋਲੇ ਵਿਰਾਟ ਕੋਹਲੀ, ਕਿਹਾ-ਵੱਡੇ ਦਾਅਵੇ ਕਰਨ ’ਚ ਨਹੀਂ ਰੱਖਦਾ ਵਿਸ਼ਵਾਸ

Sunday, Oct 17, 2021 - 06:44 PM (IST)

ਭਾਰਤ-ਪਾਕਿ ਮੈਚ ਨੂੰ ਲੈ ਕੇ ਬੋਲੇ ਵਿਰਾਟ ਕੋਹਲੀ, ਕਿਹਾ-ਵੱਡੇ ਦਾਅਵੇ ਕਰਨ ’ਚ ਨਹੀਂ ਰੱਖਦਾ ਵਿਸ਼ਵਾਸ

ਦੁਬਈ-ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀ20 ਵਿਸ਼ਵ ਕੱਪ ’ਚ ਪਾਕਿਸਤਾਨ ਖ਼ਿਲਾਫ ਮੈਚ ਨੂੰ ਲੈ ਕੇ ਬਣੀ ਹਾਈਪ ਨੂੰ ਤੂਲ ਨਾ ਦਿੰਦਿਆਂ ਕਿਹਾ ਹੈ ਕਿ ਟਿਕਟਾਂ ਦੀ ਭਾਰੀ ਮੰਗ ਦੇ ਬਾਵਜੂਦ ਉਨ੍ਹਾਂ ਲਈ ਇਹ ਇਕ ਆਮ ਮੈਚ ਵਾਂਗ ਹੀ ਹੈ। ਵਿਸ਼ਵ ਕੱਪ ’ਚ ਭਾਰਤੀ ਟੀਮ ਪਾਕਿਸਤਾਨ ਤੋਂ ਕਦੇ ਨਹੀਂ ਹਾਰੀ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਟੀਮ 24 ਅਕਤੂਬਰ ਨੂੰ ਇਹ ਮੈਚ ਜ਼ਰੂਰ ਜਿੱਤੇਗੀ।

PunjabKesari

ਕੋਹਲੀ ਨੇ ਕਿਹਾ ਕਿ ਉਹ ਵੱਡੇ ਦਾਅਵੇ ਕਰਨ ’ਚ ਵਿਸ਼ਵਾਸ ਨਹੀਂ ਰੱਖਦੇ। ਇਹ ਪੁੱਛਣ ’ਤੇ ਕਿ ਕੀ ਉਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਮੈਚ ’ਚ ਕੁਝ ਵੱਖਰਾ ਲੱਗਦਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕਦੀ ਅਜਿਹਾ ਮਹਿਸੂਸ ਨਹੀਂ ਹੋਇਆ। ਮੈਨੂੰ ਇਹ ਦੂਜੇ ਮੈਚਾਂ ਵਾਂਗ ਹੀ ਲੱਗਦਾ ਹੈ। ਮੈਨੂੰ ਪਤਾ ਹੈ ਕਿ ਇਸ ਮੈਚ ਨੂੰ ਲੈ ਕੇ ਕਾਫ਼ੀ ਹਾਈਪ ਹੈ, ਖਾਸ ਕਰਕੇ ਟਿਕਟਾਂ ਦੀ ਮੰਗ ਤੇ ਵਿਕਰੀ ਨੂੰ ਲੈ ਕੇ। ਉਨ੍ਹਾਂ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਉਨ੍ਹਾਂ ਨੂੰ ਟਿਕਟ ਮੰਗਣ ਵਾਲੇ ਕਈ ਦੋਸਤਾਂ ਨੂੰ ਮਨ੍ਹਾ ਕਰਨਾ ਪਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਇਸ ਸਮੇਂ ਇਨ੍ਹਾਂ ਟਿਕਟਾਂ ਦੀਆਂ ਕੀਮਤਾਂ ਜ਼ਬਰਦਸਤ ਚੜ੍ਹੀਆਂ ਹੋਈਆਂ ਹਨ। ਮੇਰੇ ਦੋਸਤ ਹਰ ਪਾਸਿਓਂ ਮੇਰੇ ਤੋਂ ਟਿਕਟਾਂ ਮੰਗ ਰਹੇ ਹਨ ਤੇ ਮੈਂ ਉਨ੍ਹਾਂ ਨੂੰ ‘ਨਾਂਹ’ ਕਹਿੰਦਾ ਜਾ ਰਿਹਾ ਹਾਂ। ਸਾਡੇ ਲਈ ਇਹ ਕ੍ਰਿਕਟ ਦਾ ਇਕ ਮੈਚ ਹੀ ਹੈ, ਜਿਸ ਨੂੰ ਸਹੀ ਭਾਵਨਾ ਨਾਲ ਖੇਡਿਆ ਜਾਣਾ ਚਾਹੀਦਾ ਹੈ, ਜੋ ਅਸੀਂ ਖੇਡਾਂਗੇ। ਬਾਹਰੋਂ ਦਰਸ਼ਕਾਂ ਦੀ ਨਜ਼ਰ ਤੋਂ ਮਾਹੌਲ ਵੱਖਰਾ ਦਿਖਦਾ ਹੋਵੇਗਾ ਪਰ ਖਿਡਾਰੀਆਂ ਦਾ ਨਜ਼ਰੀਆ ਪੇਸ਼ੇਵਰ ਰਹਿੰਦਾ ਹੈ। ਅਸੀਂ ਆਮ ਮੈਚ ਵਾਂਗ ਹੀ ਹਰ ਮੈਚ ਨੂੰ ਲੈਂਦੇ ਹਾਂ।


author

Manoj

Content Editor

Related News