ਲੜਾਈ ਦੀਆਂ ਖਬਰਾਂ ਦੇ ਵਿਚਕਾਰ ਕੋਹਲੀ ਨੂੰ ਕੈਚ ਅਭਿਆਸ ਕਰਾਉਂਦੇ ਦਿਖਾਈ ਦਿੱਤੇ ਰੋਹਿਤ, ਵੀਡੀਓ ਵਾਇਰਲ

08/23/2019 4:09:23 PM

ਸਪੋਰਟਸ ਡੈਸਕ : ਵਰਲਡ ਕੱਪ ਸੈਮੀਫਾਈਨਲ ਦੀ ਹਾਰ ਤੋਂ ਬਾਅਦ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋ‌ਹਿਤ ਸ਼ਰਮਾ ਦੇ ਵਿਚਕਾਰ ਮੱਤਭੇਦਾਂ ਦੀਆਂ ਖਬਰਾਂ ਕਾਫ਼ੀ ਸੁਰਖੀਆਂ 'ਤੇ ਸੀ।  ਤਰ੍ਹਾਂ-ਤਰ੍ਹਾਂ ਦੇ ਖਿਆਲ ਫੈਨਜ਼ ਦੇ ਦਿਮਾਗ 'ਚ ਗੱਲਾਂ ਚੱਲ ਰਹੀਆਂ ਸਨ। ਪਰ ਇਸ 'ਚ ਵਿੰਡੀਜ਼ 'ਚ ਏਂਟੀਗਾ ਟੈਸਟ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਇਕਠੇ ਅਭਿਆਸ ਕਰਦੇ ਹੋਏ ਵੇਖਿਆ ਗਿਆ। ਜਿਸ ਦੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।PunjabKesari

ਦਰਅਸਲ ਇਕ ਵੈਬਸਾਈਟ ਨੇ ਆਪਣੇ ਆਧਿਕਾਰਕ ਟਵਿਟਰ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਰੋਹਿਤ ਸ਼ਰਮਾ ਕਪਤਾਨ ਵਿਰਾਟ ਕੋਹਲੀ ਨੂੰ ਕੈਚਿੰਗ ਅਭਿਆਸ ਕਰਾਉਂਦੇ ਵਿਖਾਈ ਦੇ ਰਹੇ ਹਨ। ਰੋਹਿਤ ਸ਼ਰਮਾ ਟੈਨਿਸ ਰੈਕੇਟ ਨਾਲ ਕੈਨਵਾਸ ਦੀ ਗੇਂਦ ਨੂੰ ਮਾਰ ਰਹੇ ਹਨ ਅਤੇ ਵਿਰਾਟ ਕੋਹਲੀ ਸਲਿਪ ਕੈਚਿੰਗ ਦੀ ਪ੍ਰੈਕਟਿਸ ਕਰ ਰਹੇ ਹਨ। ਇਸ ਦੌਰਾਨ ਵਿਰਾਟ ਕਈ ਬਿਹਤਰੀਨ ਕੈਚ ਫੜਦੇ ਹਨ,  ਪਰ ਅਖੀਰ 'ਚ ਉਨ੍ਹਾਂ ਨੂੰ ਇਕ ਕੈਚ ਛੁੱਟ ਜਾਂਦਾ ਹੈ। ਇਸ ਤੋਂ ਪਹਿਲਾਂ ਏਂਟੀਗਾ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਬੀਚ 'ਤੇ ਇਕੱਠੇ ਵਿਖਾਈ ਦਿੱਤੇ ਸਨ। ਏਂਟੀਗਾ 'ਚ ਟੀਮ ਇੰਡੀਆ ਨੇ ਬੀਚ 'ਤੇ ਮਸਤੀ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨਾਲ-ਨਾਲ ਸਨ।


Related News