ਮੈਚ 'ਚ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਮੈਦਾਨ 'ਤੇ ਡਾਂਸ ਕਰਨ ਲੱਗੇ ਕਪਤਾਨ ਕੋਹਲੀ (ਵੀਡੀਓ)

07/10/2019 12:32:19 PM

ਸਪੋਰਟਸ ਡੈਸਕ : ਭਾਰਤੀ ਗੇਂਦਬਾਜ਼ਾਂ ਨੇ ਆਪਣੀ ਮਾਰਕ ਸਮਰੱਥਾ ਤੇ ਅਨੁਸ਼ਾਸ਼ਿਤ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਕੇ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ 'ਤੇ ਆਪਣੀ ਟੀਮ ਦਾ ਪੱਖ ਭਾਰੀ ਰੱਖਿਆ ਪਰ ਮੀਂਹ ਦੇ ਦਖਲ ਦੇ ਕਾਰਨ ਮੈਚ ਪੂਰਾ ਨਹੀਂ ਹੋ ਪਾਇਆ ਤੇ ਹੁਣ ਇਹ ਅੱਗੇ ਅੱਜ ਖੇਡਿਆ ਜਾਵੇਗਾ।  ਅਜਿਹੇ 'ਚ ਗੇਂਦਬਾਜ਼ਾਂ ਦੇ ਇਸ ਪ੍ਰਦਰਸ਼ਨ ਨੂੰ ਵੇਖ ਕਪਤਾਨ ਕੋਹਲੀ ਵੀ ਕੂਲ ਅੰਦਾਜ 'ਚ ਵਿਖਾਈ ਦਿੱਤੇ ਤੇ ਮੈਦਾਨ 'ਚ ਹੀ ਡਾਂਸ ਕਰਨ ਲੱਗੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਈਰਲ ਹੋ ਰਹੀ ਹੈ।PunjabKesari 

ਦਰਅਸਲ ਜਦ ਨਿਊਜੀਲੈਂਡ ਬੱਲੇਬਾਜ਼ੀ ਕਰਨ ਦੇ ਮੈਦਾਨ 'ਚ ਆਈ ਤਾਂ ਉਸ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਗੁਪਟਿਲ ਤੇ ਨਿਕੋਲਸ ਦੀ ਜੋੜੀ 4 ਓਵਰ 'ਚ ਸਿਰਫ 1 ਹੀ ਦੌੜ ਬਣਾ ਸਕੀ ਸੀ ਤੇ ਬੁਮਰਾਹ ਨੇ ਗਪਟਿਲ ਨੂੰ ਪਵੇਲੀਅਨ ਦਾ ਰਸਤਾ ਵਿੱਖਾ ਦਿੱਤਾ ਸੀ। ਇਸ 'ਚ ਇਕ ਦਿਲਚਸਪ ਅੰਦਾਜ ਨਜ਼ਰ ਆਇਆ। ਕੋਹਲੀ ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਡਾਂਸ ਕਰਦੇ ਨਜ਼ਰ ਆਏ। ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ, ਜਿਸ 'ਤੇ ਫੈਂਸ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।


Related News