ਕੋਹਲੀ ਨੇ ਇਸ ਮਾਮਲੇ ''ਚ ਕ੍ਰਿਸ ਗੇਲ ਨੂੰ ਛੱਡਿਆ ਪਿੱਛੇ, ਹਾਸਲ ਕੀਤਾ ਇਹ ਮੁਕਾਮ

Monday, May 22, 2023 - 10:24 AM (IST)

ਕੋਹਲੀ ਨੇ ਇਸ ਮਾਮਲੇ ''ਚ ਕ੍ਰਿਸ ਗੇਲ ਨੂੰ ਛੱਡਿਆ ਪਿੱਛੇ, ਹਾਸਲ ਕੀਤਾ ਇਹ ਮੁਕਾਮ

ਬੈਂਗਲੁਰੂ (ਭਾਸ਼ਾ)– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਆਪਣਾ 7ਵਾਂ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਹੀ ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਇਹ 60 ਗੇਂਦਾਂ ਵਿੱਚ 100 ਦੌੜਾਂ ਦੀ ਪਾਰੀ ਸੀ, ਜਿਸ ਵਿੱਚ 13 ਚੌਕੇ ਅਤੇ 1 ਛੱਕਾ ਸ਼ਾਮਲ ਸੀ।  

ਉਸ ਨੇ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਸੈਂਕੜੇ ਲਾਉਣ ਦੇ ਮਾਮਲੇ ਵਿਚ ਆਪਣੇ ਸਾਬਕਾ ਸਾਥੀ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਆਰ. ਸੀ. ਬੀ. ਦੇ ਸਾਬਕਾ ਖਿਡਾਰੀ ਗੇਲ ਨੇ 6 ਸੈਂਕੜੇ ਲਾਏ ਹਨ।  34 ਸਾਲਾ ਇਸ ਬੱਲੇਬਾਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਟੀਮ ਦੇ ਪਿਛਲੇ ਮੈਚ ਵਿੱਚ ਵੀ 100 ਦੌੜਾਂ ਦੀ ਪਾਰੀ ਖੇਡੀ ਸੀ। ਉੱਥੇ ਹੀ ਬੈਂਗਲੁਰੂ ਦੀ ਗੁਜਰਾਤ ਹੱਥੋਂ ਹਾਰ ਨਾਲ ਮੁੰਬਈ ਨੇ ਪਲੇਅ ਆਫ ਲਈ ਕੁਆਲੀਫਾਈ ਕਰ ਲਿਆ ਹੈ।


author

cherry

Content Editor

Related News