ਕਰੀਅਰ ਦਾ ਖਾਸ ਪਲ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾਣਾ ਸੀ : ਕੋਹਲੀ

01/16/2020 12:09:56 PM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਅਜੇ ਤੱਕ ਦੇ ਚਮਕਦਾਰ ਕਰੀਅਰ ਵਿਚ ਚਾਹੇ ਕਿੰਨੀਆਂ ਵੀ ਉਪਲੱਬਧੀਆਂ ਸ਼ਾਮਲ ਹੋਣ ਪਰ ਉਸ ਨੇ ਕਿਹਾ ਕਿ 2008 ਵਿਚ ਰਾਸ਼ਟਰੀ ਟੀਮ ਲਈ ਚੁਣਿਆ ਜਾਣਾ ਹਮੇਸ਼ਾ ਉਸ ਦੇ ਲਈ ਖਾਸ ਪਲਾਂ ਵਿਚ ਸ਼ੁਮਾਰ ਰਹੇਗਾ। ਕੋਹਲੀ ਇਸ ਸਮੇਂ ਟੈਸਟ ਅਤੇ ਵਨ ਡੇ ਫਾਰਮੈੱਟ ਦੋਨਾਂ ਵਿਚ ਨੰਬਰ-1 ਖਿਡਾਰੀ ਹੈ। ਉਸ ਨੇ ਇਕ ਪ੍ਰੋਗਰਾਮ ਮੌਕੇ ਕਿਹਾ, 'ਜੋ ਪਲ ਮੇਰੇ ਲਈ ਹਮੇਸ਼ਾ ਵਿਸ਼ੇਸ਼ ਰਹੇਗਾ, ਉਹ ਭਾਰਤੀ ਟੀਮ ਵਿਚ ਚੁਣੇ ਜਾਣ ਦਾ ਸੀ। ਮੈਂ ਆਪਣੀ ਮਾਂ ਦੇ ਨਾਲ ਘਰ ਖਬਰਾਂ ਦੇਖ ਰਿਹਾ ਸੀ। ਮੈਨੂੰ ਕਿਤੋਂ ਕੋਈ ਖਬਰ ਨਹੀਂ ਮਿਲ ਰਹੀ ਸੀ ਅਤੇ ਅਚਾਨਕ ਹੀ ਮੇਰਾ ਨਾਂ ਆਇਆ ਤਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ।''PunjabKesariਉਸ ਨੇ ਕਿਹਾ, ''ਮੈਂ ਹੈਰਾਨ ਹੋ ਗਿਆ, ਮੈਨੂੰ ਪਤਾ ਨਹੀਂ ਚੱਲ ਰਿਹਾ ਸੀ ਕਿ ਬੈਠ ਜਾਵਾਂ, ਖੜਾ ਹੋ ਜਾਵਾਂ, ਦੌੜਣ ਲੱਗ ਜਾਵਾਂ ਜਾਂ ਫਿਰ ਕੁੱਦਣ ਲੱਗ ਜਾਵਾਂ। ਮੈਨੂੰ ਲੱਗਦਾ ਹੈ ਕਿ ਇਹੀ ਅਜਿਹਾ ਪਲ ਰਹੇਗਾ ਜੋ ਮੇਰਾ ਪਸੰਦੀਦਾ ਪਲ ਹੋਵੇਗਾ। ਕੋਹਲੀ ਉਸ ਸਾਲ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਸਨ ਅਤੇ ਇਸ ਸਾਲ ਉਨ੍ਹਾਂ ਨੇ ਸੀਨੀਅਰ ਟੀਮ 'ਚ ਜਗ੍ਹਾ ਬਣਾਈ ਸੀ। ਉਨ੍ਹਾਂ ਨੇ ਕਿਹਾ, ''ਜਦੋਂ ਤੁਸੀਂ ਰਾਸ਼ਟਰੀ ਟੀਮ ਲਈ ਖੇਡਦੇ ਹੋ ਤਾਂ ਟੂਰਨਾਮੈਂਟ ਜਾਂ ਸੀਰੀਜ਼ ਉਪਲਬੱਧੀਆਂ ਬਣ ਜਾਂਦੀਆਂ ਹਨ।PunjabKesari ਕੋਹਲੀ ਨੇ ਕਿਹਾ, ''ਰਾਸ਼ਟਰੀ ਟੀਮ ਲਈ ਸ਼ੁਰੂਆਤ ਕਰਨ ਵਾਲਾ ਪਲ ਮੇਰੇ ਲਈ ਅਹਿਮ ਹੋਵੇਗਾ ਕਿਉਂਕਿ ਇਸ ਤੋਂ ਤੁਹਾਨੂੰ ਪ੍ਰੇਰਨਾ ਮਿਲਦੀ ਹੈ ਅਤੇ ਇਸ ਨਾਲ ਮੇਰੇ ਪੈਰ ਜ਼ਮੀਨ 'ਤੇ ਰਹਿੰਦੇ ਹਨ ਅਤੇ ਮੈਨੂੰ ਇਹ ਯਾਦ ਰਹਿੰਦਾ ਹੈ ਕਿ ਮੈਂ ਕਿੱਥੋ ਆਇਆ ਹਾਂ।PunjabKesari


Related News