ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਦਾ ਆਇਆ ਵੱਡਾ ਬਿਆਨ

Tuesday, Mar 05, 2019 - 10:32 PM (IST)

ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਦਾ ਆਇਆ ਵੱਡਾ ਬਿਆਨ

ਜਲੰਧਰ— ਨਾਗਪੁਰ ਦੇ ਮੈਦਾਨ 'ਤੇ ਆਸਟਰੇਲੀਆ 'ਤੇ ਆਖਰੀ ਓਵਰ 'ਚ ਜਿੱਤ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਹਨ। ਉਨ੍ਹਾਂ ਨੇ ਮੈਚ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੌਕੇ ਬਹੁਤ ਘੱਟ ਮਿਲਦੇ ਹਨ ਜਦੋਂ ਮੈਚ ਰੋਮਾਂਚਕ ਸਮੇਂ 'ਚ ਪਹੁੰਚ ਜਾਂਦਾ ਹੈ। ਮੰਨੀਏ ਤਾਂ ਵਿਰਾਟ ਨੇ ਸ਼ੰਕਰ ਤੋਂ ਆਖਰੀ ਓਵਰ ਕਰਵਾਉਣਾ ਹੀ ਸਾਡੇ ਲਈ ਮੈਚ ਦਾ ਟਰਨਿੰਗ ਪੁਆਇੰਟ ਸੀ। ਅਸੀਂ ਮਾਪ ਲਿਆ ਸੀ ਕਿ ਮੈਚ ਦੇ ਆਖਰ ਤੱਕ ਇਸ ਤਰ੍ਹਾਂ ਦੀ ਸਥਿਤੀ ਆ ਸਕਦੀ ਹੈ ਕਿ ਜਿਸ ਦੇ ਲਈ ਸਾਨੂੰ ਵਿਸ਼ੇਸ਼ ਤਿਆਰੀ ਕਰਨੀ ਹੋਵੇਗੀ। ਅਸੀਂ ਇਸ ਤਰ੍ਹਾਂ ਕੀਤਾ ਤੇ ਨਤੀਜਾ ਸਾਡੇ ਪੱਖ 'ਚ ਆ ਗਿਆ।


ਵਿਰਾਟ ਨੇ ਕਿਹਾ ਕਿ ਜਦੋਂ ਮੈਂ ਬੱਲੇਬਾਜ਼ੀ ਦੇ ਲਈ ਆ ਰਿਹਾ ਸੀ ਤਾਂ ਮੇਰੇ ਦਿਮਾਗ 'ਚ ਸਿਰਫ ਇਕ ਗੱਲ ਚੱਲ ਰਹੀ ਸੀ ਕਿ ਬੱਲੇਬਾਜ਼ੀ ਕਰਨੀ ਹੈ। ਮੈਂ ਹੁਣ ਪੂਰੀ ਤਰ੍ਹਾਂ ਨਾਲ ਥੱਕ ਚੁੱਕਿਆ ਹਾਂ। ਸ਼ੰਕਰ ਅੱਜ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਪਰ ਉਹ ਮਾੜੇ ਸਮੇਂ 'ਚ ਆਊਟ ਹੋ ਗਿਆ। ਮੈਂ 46ਵੇਂ ਓਵਰ ਦੇ ਵਾਰੇ 'ਚ ਸੋਚ ਰਿਹਾ ਸੀ। ਫਿਰ ਮੈਂ ਧੋਨੀ ਤੇ ਰੋਹਿਤ ਨਾਲ ਗੱਲ ਕੀਤੀ ਕਿ ਜੇਕਰ ਉਹ ਵਿਕਟ ਲੈਂਦਾ ਹੈ ਤਾਂ ਅਸੀਂ ਖੇਡ 'ਚ ਵਾਪਸੀ ਕਰਨ 'ਚ ਸਫਲ ਹੋਵਾਂਗੇ। ਉਸ ਨੇ ਫਿਰ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸਦਾ ਫਲ ਉਸ ਨੂੰ ਮਿਲਿਆ।


ਸ਼ੰਕਰ ਨੇ ਬੱਲੇਬਾਜ਼ੀ ਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਤਜਰਬੇਕਾਰ ਹੈ। ਆਖਰੀ ਓਵਰ ਵਿਜੇ ਨੂੰ ਦੇਣ 'ਤੇ ਵਿਰਾਟ ਬੋਲੇ- ਵੈਸੇ ਕੇਦਾਰ ਯਾਦਵ ਨੇ ਵੀ ਆਖਰੀ ਓਵਰ ਕਰਵਾਉਣ ਦੀ ਗੱਲ ਕਹੀ ਸੀ। ਆਪਣੇ 40ਵੇਂ ਸੈਂਕੜੇ ਨੂੰ ਵਿਰਾਟ ਨੇ ਸਿਰਫ ਇਕ ਨੰਬਰ ਹੀ ਦੱਸਿਆ।


author

Gurdeep Singh

Content Editor

Related News