ਕੋਹਲੀ ਦਾ ਓਵਰਆਲ 40ਵਾਂ, ਦੇਸ਼ 'ਚ ਲਗਾਤਾਰ 6ਵਾਂ ਸੈਂਕੜਾ, 4 ਹੋਰ ਰਿਕਾਰਡ ਕੀਤੇ ਆਪਣੇ ਨਾਂ
Wednesday, Mar 06, 2019 - 02:52 AM (IST)

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਾਗਪੁਰ ਦੇ ਮੈਦਾਨ 'ਤੇ ਇਤਿਹਾਸ ਰੱਚਦੇ ਹੋਏ ਵਨ ਡੇ ਕਰੀਅਰ ਦਾ ਆਪਣਾ 40ਵਾਂ ਸੈਂਕੜਾ ਲਗਾਇਆ। ਭਾਰਤ ਤੇ ਆਸਟਰੇਲੀਆ ਟੀਮ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਨਾਗਪੁਰ 'ਚ ਖੇਡਿਆ ਗਿਆ, ਜਿੱਥੇ ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀ। ਵਿਰਾਟ ਕੋਹਲੀ ਨੇ ਆਪਣੀ 116 ਦੌੜਾਂ ਦੀ ਪਾਰੀ ਦੇ ਦੌਰਾਨ 120 ਗੇਂਦਾਂ 'ਚ 10 ਚੌਕੇ ਲਗਾਏ। ਜ਼ਿਕਰਯੋਗ ਹੈ ਕਿ ਵਿਰਾਟ ਵਨ ਡੇ ਫਾਰਮੈੱਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਦੂਸਰੇ ਨੰਬਰ 'ਤੇ ਚੱਲ ਰਹੇ ਹਨ।
ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼
49 ਸਚਿਨ ਤੇਂਦੁਲਕਰ (ਭਾਰਤ)
40 ਵਿਰਾਟ ਕੋਹਲੀ (ਭਾਰਤ)
30 ਰਿੰਕੀ ਪੋਂਟਿੰਗ (ਆਸਟਰੇਲੀਆ)
28 ਸਨਥ ਜੈਸੂਰੀਆ (ਸ਼੍ਰੀਲੰਕਾ)
27 ਹਸ਼ਮ ਅਮਲਾ (ਦੱਖਣੀ ਅਫਰੀਕਾ)
ਦੇਸ਼ 'ਚ ਲਗਾਇਆ ਲਗਾਤਾਰ 6ਵਾਂ ਸੈਂਕੜਾ
ਵਿਰਾਟ ਕੋਹਲੀ ਭਾਰਤ 'ਚ ਪਿਛਲੇ 6 ਮਹੀਨਿਆਂ ਤੋਂ ਸੈਂਕੜਾ ਲਗਾ ਰਹੇ ਹਨ। ਜੇਕਰ ਰਿਕਾਰਡ ਦੇਖੀਏ ਤਾਂ ਇਹ ਸਾਫ ਹੁੰਦਾ ਹੈ ਕਿ ਵਿਰਾਟ ਨੇ ਭਾਰਤ 'ਚ ਪਿਛਲੀਆਂ 6 ਪਾਰੀਆਂ 'ਚ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਤਾਂ ਉਸ ਨੂੰ ਸੈਂਕੜੇ 'ਚ ਤਬਦੀਲ ਕਰਨ 'ਚ 100 ਫੀਸਦੀ ਕਾਮਯਾਬ ਰਹੇ।
ਕੋਹਲੀ ਦੇ ਭਾਰਤ 'ਚ ਪਿਛਲੇ 6 ਸੈਂਕੜੇ
121 ਵਿਰੁੱਧ ਨਿਊਜ਼ੀਲੈਂਡ, ਅਕਤੂਬਰ 2017 ਨੂੰ ਵਨਖੇੜੇ ਸਟੇਡੀਅਮ 'ਚ
113 ਵਿਰੁੱਧ ਨਿਊਜ਼ੀਲੈਂਡ, ਅਕਤੂਬਰ 2017 ਨੂੰ ਕਾਨਪੁਰ ਦੇ ਗ੍ਰੀਨ ਪਾਰਕ 'ਚ
140 ਵਿਰੁੱਧ ਵੈਸਟਇੰਡੀਜ਼, ਅਕਤੂਬਰ 2018 ਨੂੰ ਗੁਹਾਟੀ ਦੇ ਮੈਦਾਨ 'ਚ
157 ਵਿਰੁੱਧ ਵੈਸਟਇੰਡੀਜ਼,ਅਕਤੂਬਰ 2018 ਨੂੰ ਰਾਜਸ਼ੇਖਰ ਸਟੇਡੀਅਮ 'ਚ
107 ਵਿਰੁੱਧ ਵੈਸਟਇੰਡੀਜ਼, ਅਕਤੂਬਰ 2018 ਨੂੰ ਮੁੰਬਈ 'ਚ
100 ਵਿਰੁੱਧ ਆਸਟਰੇਲੀਆ, ਮਾਰਚ 2019 ਨੂੰ ਨਾਗਪੁਰ ਦੇ ਮੈਦਾਨ 'ਤੇ
ਵਿਰਾਟ ਕੋਹਲੀ ਨੇ ਬਤੌਰ ਕਪਤਾਨ ਪੂਰੀਆਂ ਕੀਤੀਆਂ 9 ਹਜ਼ਾਰ ਦੌੜਾਂ, ਪੋਂਟਿੰਗ ਨੂੰ ਛੱਡਿਆ ਪਿੱਛੇ
ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਨਾਗਪੁਰ 'ਚ ਖੇਡੇ ਗਏ ਦੂਸਰੇ ਵਨ ਡੇ ਦੌਰਾਨ 22 ਦੌੜਾਂ ਬਣਾਉਂਦੇ ਹੀ ਬਤੌਰ ਕ੍ਰਿਕਟ ਦੇ 3 ਫਾਰਮੈੱਟ 'ਚ 9 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਕੋਹਲੀ ਨੇ ਇਸ ਤਰ੍ਹਾਂ ਕਰ ਆਸਟਰੇਲੀਆ ਰਿੰਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 203 ਪਾਰੀਆਂ 'ਚ 9 ਹਜ਼ਾਰੀ ਦੌੜਾਂ ਬਣਾਉਣ ਦਾ ਮਾਣ ਹਾਸਲ ਕੀਤਾ ਸੀ। ਵਿਰਾਟ ਕੋਹਲੀ ਦੀ ਬਤੌਰ ਕਪਤਾਨੀ 'ਚ ਇਹ 159ਵੀਂ ਪਾਰੀ ਹੈ। ਜ਼ਿਕਰਯੋਗ ਹੈ ਕਿ ਵਿਰਾਟ ਦੇ ਲਈ ਬਤੌਰ ਕਪਤਾਨ 46 ਟੈਸਟ 'ਚ 4515 ਦੌੜਾਂ, 64 ਵਨ ਡੇ 'ਚ 3857 ਦੌੜਾਂ (ਨਾਗਪੁਰ ਵਨ ਡੇ ਛੱਡ ਕੇ) ਤੇ 22 ਟੀ-20 'ਚ 606 ਦੌੜਾਂ ਬਣਾ ਚੁੱਕੇ ਹਨ।
ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ
ਰਿੰਕੀ ਪੋਂਟਿੰਗ ਆਸਟਰੇਲੀਆ, 324 ਮੈਚ, 15,440 ਦੌੜਾਂ, 41 ਸੈਂਕੜੇ
ਗ੍ਰੀਮ ਸਮਿੱਥ ਦੱਖਣੀ ਅਫਰੀਕਾ, 286 ਮੈਚ, 14,878 ਦੌੜਾਂ, 14 ਸੈਂਕੜੇ
ਨਾਗਪੁਰ 'ਚ ਕੋਹਲੀ ਦਾ ਰਿਕਾਰਡ ਕੁੱਲ ਮੈਚ 5, 325 ਦੌੜਾਂ, ਸੈਂਕੜੇ 2
ਵਨ ਡੇ (ਭਾਰਤ) 'ਚ ਸਭ ਤੋਂ ਜ਼ਿਆਦਾ ਮੈਚ ਆਫ ਮੈਚ ਪੁਰਸਕਾਰ
62 ਸਚਿਨ ਤੇਂਦੁਲਕਰ (463 ਵਨ ਡੇ)
32 ਵਿਰਾਟ ਕੋਹਲੀ (224)
31 ਸੌਰਵ ਗਾਂਗੁਲੀ (308)
27 ਯੁਵਰਾਜ ਸਿੰਘ (301)
23 ਵਰਿੰਦਰ ਸਹਿਵਾਗ (241)