IPL 2021 ਐਂਥਮ ‘ਇੰਡੀਆ ਦਾ ਆਪਣਾ ਮੰਤਰਾ’ ਜਾਰੀ, ਰੋਹਿਤ-ਵਿਰਾਟ ਨੇ ਲਾਏ ਠੁਮਕੇ (ਵੀਡੀਓ)

03/24/2021 5:27:57 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਐਂਥਮ ਜਾਰੀ ਹੋ ਗਿਆ ਹੈ। ਇੰਡੀਆ ਦਾ ਆਪਣਾ ਮੰਤਰਾ’ ਨਾਂ ਤੋਂ ਜਾਰੀ ਇਹ ਐਂਥਮ ਇਕ ਮਿੰਟ 30 ਸਕਿੰਟ ਦਾ ਹੈ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਦਾ ਆਗਾਜ਼ 9 ਅਪ੍ਰੈਲ ਤੋਂ ਹੋਵੇਗਾ ਤੇ ਪਹਿਲਾ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੋਰ ਦਰਮਿਆਨ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : Birthday special: 10ਵੀਂ ’ਚ 3 ਵਾਰ ਹੋਏ ਫ਼ੇਲ ਕਰੁਣਾਲ, ਸਰਕਾਰੀ ਨੌਕਰੀ ਦਾ ਆਫ਼ਰ ਛੱਡ ਬਣੇ ਕ੍ਰਿਕਟਰ

ਐਂਥਮ ਦੇ ਵੀਡੀਓ ਨੂੰ ਆਈ. ਪੀ. ਐੱਲ. ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਕੈਪਸ਼ਨ ’ਚ ਲਿਖਿਆ ਗਿਆ ਕਿ ਇਹ ਐਂਥਮ ਭਾਰਤ ਦੀ ਨਵੀਂ, ਬਹਾਦਰ ਤੇ ਆਤਮਵਿਸ਼ਵਾਸ ਦੀ ਭਾਵਨਾ ਨੂੰ ਸਲਾਮ ਕਰਦਾ ਹੈ। ਟਵਿੱਟਰ ’ਤੇ ਇਸ ਐਂਥਮ ਨੂੰ ਲੈ ਕੇ ਮਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਵੀਡੀਓ ’ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਕੱਠੇ ਠੁਮਕੇ ਲਾਉਂਦੇ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਇੰਗਲੈਂਡ ਦੀ ਵਧੀ ਚਿੰਤਾ, ਜ਼ਖ਼ਮੀ ਮਾਰਗਨ ਅਤੇ ਬਿਲਿੰਗਸ ਦੂਜੇ ਵਨਡੇ ’ਚੋਂ ਹੋ ਸਕਦੇ ਹਨ ਬਾਹਰ

ਬਗ਼ੈਰ ਦਰਸ਼ਕਾਂ ਦੇ ਸ਼ੁਰੂ ਹੋਵੇਗਾ ਆਈ. ਪੀ. ਐੱਲ.
ਕੋਵਿਡ-19 ਕਾਰਨ ਟੂਰਨਾਮੈਂਟ ਬਾਇਓ ਸਿਕਿਓਰ ਬਬਲ ’ਚ ਖੇਡਿਆ ਜਾਵੇਗਾ। ਲੀਗ ਸਟੇਜ ਦੇ ਦੌਰਾਨ ਹਰ ਇਕ ਟੀਮ ਨੂੰ ਸਿਰਫ਼ ਤਿੰਨ ਵਾਰ ਹੀ ਯਾਤਰਾ ਕਰਨੀ ਹੋਵੇਗੀ ਭਾਵ ਤਿੰਨ ਵਾਰ ਯਾਤਰਾ ਕਰਕੇ ਉਹ ਆਪਣੇ ਸਾਰੇ ਮੈਚ ਪੂਰੇ ਕਰ ਲਵੇਗੀ। ਕੋਰੋਨਾ ਵਾਇਰਸ ਦੇ ਕਾਰਨ ਲੀਗ ਦੇ ਸ਼ੁਰੂਆਤੀ ਪੜਾਅ ’ਚ ਦਰਸ਼ਕਾਂ ਦੀ ਸਟੇਡੀਅਮ ’ਚ ਐਂਟਰੀ ਬੈਨ ਰਹੇਗੀ। ਜੇਕਰ ਕੋਰੋਨਾ ਦੀ ਸਥਿਤੀ ’ਚ ਸੁਧਾਰ ਹੋਇਆ ਤਾਂ ਸਰਕਾਰ ਦੇ ਨਾਲ ਬੈਠਕ ਕਰਕੇ ਬੀ. ਸੀ. ਸੀ. ਆਈ. ਕ੍ਰਿਕਟ ਪ੍ਰਸ਼ੰਸਕਾਂ ਨੂੰ ਸਟੇਡੀਅਮ ’ਚ ਆਉਣ ਦੇਣ ’ਤੇ ਵਿਚਾਰ ਕਰੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News