ਕੋਹਲੀ ਨੇ ਕੀਤਾ ਖੁਲਾਸਾ- ਕਿਸ ਚੀਜ਼ ਤੋਂ ਲੱਗਦੈ ਡਰ
Thursday, Aug 02, 2018 - 01:31 AM (IST)

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਕਿਸ ਚੀਜ਼ ਤੋਂ ਬਹੁਤ ਡਰ ਲੱਗਦਾ ਹੈ। ਕੋਹਲੀ ਨੇ ਕਿਹਾ ਕਿ ਪ੍ਰੋਫੈਸ਼ਨਲ ਪੱਧਰ 'ਤੇ ਕ੍ਰਿਕਟ ਖੇਡਦੇ ਹੋਏ ਇਕ ਦਿਨ ਤੁਸੀਂ ਉਸ ਪੱਧਰ 'ਤੇ ਪਹੁੰਚ ਜਾਂਦੇ ਹੋ ਜਿੱਥੇ ਤੁਹਾਡੀ ਪਰਾਈਵੇਸੀ ਲਗਭਗ ਖਤਮ ਹੋ ਜਾਂਦੀ ਹੈ। ਇਸ ਕਾਰਨ ਜਦੋਂ ਮੈਂ ਪਤਨੀ ਨਾਲ ਹਨੀਮੂਨ ਪਲੈਨ ਕਰ ਰਿਹਾ ਸੀ ਤਾਂ ਵਧੀਆ ਜਗ੍ਹਾਂ ਦੀ ਵਜਾਏ ਇਕ ਛੋਟਾ ਪਿੰਡ ਚੁਣਿਆ। ਉਸ ਸਮੇਂ ਕ੍ਰਿਸਮਿਸ ਆਉਣ ਵਾਲੀ ਸੀ। ਅਸੀਂ ਸੋਚਿਆ ਕਿ ਸਾਨੂੰ ਕੋਈ ਡਿਸਟਰਬ ਨਹੀਂ ਕਰੇਗਾ। ਅਸੀਂ ਇਕ ਰੈਸਟੋਰੈਂਟ 'ਚ ਗਏ। ਉੱਥੇ ਭਾਰਤੀ ਟੀਮ ਵੀ ਸੀ। ਉਸ ਦੀ ਦਿਵਾਨਗੀ ਹੱਦ ਤੋਂ ਪਾਰ ਸੀ। ਸਾਡੇ ਨਾਲ ਗਏ ਸਟਾਫ ਨੇ ਉਨ੍ਹਾਂ ਨੂੰ ਫੋਟੋ ਖਿਚਵਾਉਣ ਲਈ ਮੁਸ਼ਕਲ ਨਾਲ ਮਨਾਇਆ। ਉਸ ਤੋਂ ਬਾਅਦ ਜਦੋਂ ਵੀ ਮੈਂ ਬਾਹਰ ਜਾਂਦਾ ਹਾਂ ਤਾਂ ਸਾਹਮਣੇ ਆਉਂਦੇ ਲੋਕਾਂ ਦੇ ਹੱਥਾਂ 'ਚ ਫੋਨ ਦੇਖ ਕੇ ਮੈਂ ਡਰ ਜਾਂਦਾ ਹਾਂ।
ਰੂਟ ਵੀ ਜਾਣ ਚੁੱਕੇ ਹਨ ਕੋਹਲੀ ਦੀ ਕਮਜ਼ੋਰੀ
ਐਜਬਸਟਨ ਟੈਸਟ ਤੋਂ ਪਹਿਲਾਂ ਜਦੋਂ ਇੰਗਲੈਂਡ ਦੇ ਕਪਤਾਨ ਜੋ ਰੂਟ ਤੋਂ ਪੁੱਛਿਆ ਗਿਆ ਕਿ ਤੁਸੀਂ ਭਾਰਤ ਖਿਲਾਫ ਖਾਸ ਤੌਰ 'ਤੇ ਕੋਹਲੀ ਖਿਲਾਫ ਕਿਹੜੀ ਰਣਨੀਤੀ ਅਜਮਾਉਗੇ ਤੇ ਰੂਟ ਨੇ ਕਿਹਾ ਕਿ ਸਾਨੂੰ ਖੁਦ 'ਤੇ ਵਿਸ਼ਵਾਸ ਹੈ। ਰਹਿੰਦੀ ਗੱਲ ਕੋਹਲੀ ਦੀ ਤਾਂ ਕਿਹਾ ਜਾ ਸਕਦਾ ਹੈ ਅਨਜਾਣ ਜਗ੍ਹਾਂ 'ਤੇ ਮਨ 'ਚ ਪੈਦਾ ਹੋਣ ਵਾਲੇ ਡਰ ਤੋਂ ਪ੍ਰੇਸ਼ਾਨ ਹੈ। ਇਸ ਦੇ ਨਾਲ ਹੀ ਸਾਡਾ ਕੰਮ ਆਪਣੇ ਆਪ ਆਸਾਨ ਹੋ ਜਾਵੇਗਾ।