ਕੋਹਲੀ ਨੂੰ ਛੇੜਨਾ ਕੇਸਰਿਕ ਨੂੰ ਫਿਰ ਪਿਆ ਮਹਿੰਗਾ, ਛੱਕਾ ਲਗਾ ਵਿਰਾਟ ਨੇ ਦਿੱਤੀ ਇਹ ਪ੍ਰਤੀਕਿਰਿਆ

12/12/2019 2:26:18 PM

ਨਵੀਂ ਦਿੱਲੀ : ਹਿੱਟਮੈਨ ਰੋਹਿਤ ਅਤੇ ਰਨ ਮਸ਼ੀਨ ਕੋਹਲੀ ਦੇ ਤੂਫਾਨ ਨੇ ਵੈਸਟਇੰਡੀਜ਼ ਨੂੰ ਆਖਰੀ ਅਤੇ ਫੈਸਲਾਕੁੰਨ ਮੁਕਾਬਲੇ 'ਚ ਭਾਰਤ ਹੱਥੋਂ 67 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਿੱਥੇ ਰੋਹਿਤ ਨੇ ਕ੍ਰੀਜ਼ 'ਤੇ ਆਉਂਦਿਆਂ ਹੀ ਚੌਕੇ-ਛੱਕਿਆਂ ਦੀ ਬਰਸਾਤ ਕਰ ਦਿੱਤੀ ਉੱਥੇ ਹੀ ਉਸ ਦਾ ਸਾਥ ਨਿਭਾ ਰਹੇ ਕੇ. ਐੱਲ. ਰਾਹੁਲ ਨੇ ਵੀ ਆਪਣੇ ਬੱਲੇ ਦਾ ਦਮ ਦਿਖਾਇਆ। ਰੋਹਿਤ 71 ਦੌੜਾਂ ਬਣਾ ਕੇ ਆਊਟ ਹੋਏ, ਜਿਸ ਤੋਂ ਬਾਅਦ ਪੰਤ ਵੀ ਪਹਿਲੀ ਹੀ ਗੇਂਦ 'ਤੇ ਪੋਲਾਰਡ ਦੀ ਗੇਂਦ 'ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਪਾਰੀ ਨੂੰ ਉੇਸੇ ਰਫਤਾਰ ਵਿਚ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਕੋਹਲੀ ਅਤੇ ਰਾਹੁਲ ਦੇ ਮੌਢਿਆਂ 'ਤੇ ਆ ਗਈ, ਜਿਸ ਨੂੰ ਦੋਵਾਂ ਬੱਲੇਬਾਜ਼ਾਂ ਨੇ ਚੰਗੀ ਤਰ੍ਹਾਂ ਨਿਭਾਇਆ। ਵਾਨਖੇੜੇ ਸਟੇਡੀਅਮ ਵਿਚ ਬੁੱਧਵਾਰ ਨੂੰ ਭਾਰਤੀ ਟੀਮ ਵੱਖਰੀ ਹੀ ਲੈਅ 'ਚ ਦਿਸੀ।

ਮੈਚ ਦੌਰਾਨ ਵੈਸਟਇੰਡੀਜ਼ ਤੇਜ਼ ਗੇਂਦਬਾਜ਼ ਕੇਸਰਿਕ ਵਿਲੀਅਮਸ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਇਕ-ਦੂਜੇ ਨਾਲ ਭਿੜ ਗਏ। ਕੇਸਰਿਕ ਵਿਲੀਅਮਸ ਨੇ ਵਿਰਾਟ ਕੋਹਲੀ ਨਾਲ ਸਲੈਜਿੰਗ ਕੀਤੀ ਜਿਸ ਤੋਂ ਬਾਅਦ ਵਿਰਾਟ ਨੇ ਵੀ ਉਸ ਨੂੰ ਮਜ਼ਾ ਚਖਾਉਣ ਲਈ ਲੰਬੇ-ਲੰਬੇ ਛੱਕੇ ਲਾਏ। ਵਿਰਾਟ ਨੇ ਇਸ ਦੌਰਾਨ ਉਸ ਨੂੰ ਇਕ ਲੰਬਾ ਛੱਕਾ ਲਗਾ ਕੇ ਅਜਿਹਾ ਰਿਐਕਸ਼ਨ ਦਿੱਤਾ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਾਫ ਦਿਸ ਰਿਹਾ ਹੈ ਕਿ ਕੋਹਲੀ ਉਸ ਨੂੰ ਦੱਸਣਾ ਚਾਹੁੰਦੇ ਹਨ ਕਿ ਗੇਂਦ ਉਹ (ਸਟੈਂਡਜ਼ ਵਿਚ) ਜਾ ਰਹੀ ਹੈ।

ਦਰਅਸਲ, ਕੇਸਰਿਕ ਵਿਲੀਅਮਸ 16ਵਾਂ ਓਵਰ ਸੁੱਟਣ ਆਏ ਅਤੇ ਉਸ ਨੇ ਆਪਣੀਆਂ 6 ਗੇਂਦਾਂ ਵਿਚ ਸਿਰਫ 3 ਦੌੜਾਂ ਦਿੱਤੀਆਂ। ਇਸ ਦੌਰਾਨ ਉਸ ਨੇ 4 ਗੇਂਦਾਂ ਕਰਾਈਆਂ, ਜਿਸ 'ਤੇ ਵਿਰਾਟ ਸਿਰਫ 2 ਦੌੜਾਂ ਹੀ ਬਣਾ ਸਕੇ। ਉਸ ਨੇ ਵਿਰਾਟ ਕੋਹਲੀ ਨੂੰ 2 ਗੇਂਦਾਂ ਖਾਲੀ ਵੀ ਸੁੱਟੀਆਂ। ਇਸ ਤੋਂ ਬਾਅਦ ਵਿਲੀਅਮਸ ਨੇ ਆਪਣੇ ਓਵਰ ਦੌਰਾਨ ਕੋਹਲੀ ਨੂੰ ਕੁਝ ਇਸ਼ਾਰਾ ਕੀਤਾ ਅਤੇ ਭਾਰਤੀ ਕਪਤਾਨ ਨੇ ਉਸ ਨੂੰ ਗੇਂਦ ਕਰਾਉਣ ਲਈ ਕਿਹਾ।

ਅਗਲੇ ਓਵਰ ਵਿਚ ਦਿੱਤਾ ਵਿਲੀਅਮਸ ਨੂੰ ਜਵਾਬ
ਕੇਸਰਿਕ ਵਿਲੀਅਮਸ 18ਵਾਂ ਓਵਰ ਸੁੱਟਣ ਆਏ ਤਾਂ ਕੋਹਲੀ-ਰਾਹੁਲ ਦੋਵੇਂ ਉਸ 'ਤੇ ਟੁੱਟ ਪਏ। ਇਸ ਓਵਰ ਵਿਚ ਦੋਵਾਂ ਬੱਲੇਬਾਜ਼ਾਂ ਨੇ 17 ਦੌੜਾਂ ਬਟੋਰੀਆਂ। ਪਹਿਲਾਂ ਕੇ. ਐੱਲ. ਰਾਹੁਲ ਨੇ ਉਸ ਦੀ ਦੂਜੀ ਗੇਂਦ 'ਤੇ ਛੱਕਾ ਲਾਇਆ ਅਤੇ ਫਿਰ ਚੌਥੀ ਗੇਂਦ 'ਤੇ ਕੋਹਲੀ ਨੇ ਕੇਸਰਿਕ ਵਿਲੀਅਮਸ ਨੂੰ ਮਿਡ-ਵਿਕਟ 'ਤੇ ਲੰਬਾ ਛੱਕਾ ਲਾਇਆ। ਇਹ ਛੱਕਾ ਇੰਨਾ ਲੰਬਾ ਸੀ ਕਿ ਸਾਰੇ ਗੇਂਦ ਨੂੰ ਦੇਖਦੇ ਰਹਿ ਗਏ।
 

View this post on Instagram

You do not mess with the Skip! 🔥🔥 #TeamIndia #INDvWI @paytm

A post shared by Team India (@indiancricketteam) on

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੇਸਰਿਕ ਵਿਲੀਅਮਸ ਕੋਹਲੀ ਨੂੰ ਸਲੈਜਿੰਗ। ਇਹ ਮਾਮਲਾ ਸਾਲ 2017 ਤੋਂ ਸ਼ੁਰੂ ਹੋਇਆ ਸੀ ਜਦੋਂ ਕੇਸਰਿਕ ਨੇ ਕੋਹਲੀ ਨੂੰ ਆਊਟ ਹੋਣ ਤੋਂ ਬਾਅਦ ਪਰਚੀ ਕੱਟਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਕੋਹਲੀ ਨੇ 2 ਸਾਲ ਤਕ ਬਦਲਾ ਲੈਣ ਦੀ ਉਡੀਕ ਕੀਤੀ ਅਤੇ ਇਸ ਸੀਰੀਜ਼ ਵਿਚ ਜਦੋਂ ਕੇਸਰਿਕ ਇਕ ਵਾਰ ਫਿਰ ਕੋਹਲੀ ਦੇ ਸਾਹਮਣੇ ਆਏ ਤਾਂ ਕੋਹਲੀ ਨੇ ਕੇਸਰਿਕ ਨੂੰ ਤਾਬੜਤੋੜ ਛੱਕੇ ਲਾਏ। ਇਸ ਸੀਰੀਜ਼ ਦੇ ਪਹਿਲੇ ਮੈਚ ਵਿਚ ਕੋਹਲੀ ਨੇ 50 ਗੇਂਦਾਂ 'ਤੇ 94 ਦੌੜਾਂ ਦੀ ਤੂਫਾਨੀ ਪਾਰੀ ਖੇਡ ਆਪਣਾ ਬਦਲਾ ਲਿਆ। ਇਸ ਦੌਰਾਨ ਕੋਹਲੀ ਨੇ ਵੀ ਕੇਸਰਿਕ ਵਿਲੀਅਮਸ ਦੀ ਪਰਚੀ ਕੱਟ ਕੇ ਆਪਣਾ ਬਦਲਾ ਪੂਰਾ ਕੀਤਾ ਸੀ।


Related News