ਵਿਰਾਟ ਕੋਹਲੀ ਨੇ ਖੇਡਿਆ ਆਪਣਾ 100ਵਾਂ ਟੈਸਟ, ਪਤਨੀ ਅਨੁਸ਼ਕਾ ਨੇ ਇੰਝ ਵਧਾਇਆ ਹੌਂਸਲਾ (ਤਸਵੀਰਾਂ)

Friday, Mar 04, 2022 - 03:43 PM (IST)

ਵਿਰਾਟ ਕੋਹਲੀ ਨੇ ਖੇਡਿਆ ਆਪਣਾ 100ਵਾਂ ਟੈਸਟ, ਪਤਨੀ ਅਨੁਸ਼ਕਾ ਨੇ ਇੰਝ ਵਧਾਇਆ ਹੌਂਸਲਾ (ਤਸਵੀਰਾਂ)

ਮੋਹਾਲੀ (ਵਾਰਤਾ)- ਸ਼੍ਰੀਲੰਕਾ ਖ਼ਿਲਾਫ਼ ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੂੰ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਟੈਸਟ ਕੈਪ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਕੀਮਤੀ ਯਾਦਗਾਰੀ ਚਿੰਨ੍ਹ ਉਨ੍ਹਾਂ ਦੇ ਬਚਪਨ ਦੇ ਹੀਰੋ ਅਤੇ ਟੀਮ ਦੇ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਦਿੱਤਾ।

PunjabKesari

ਵਿਰਾਟ ਨੂੰ ਵਿਸ਼ੇਸ਼ ਕੈਪ ਦਿੰਦੇ ਹੋਏ ਦ੍ਰਾਵਿੜ ਨੇ ਕਿਹਾ, 'ਵਿਰਾਟ ਪੂਰੀ ਤਰ੍ਹਾਂ ਇਸ ਦੇ ਹੱਕਦਾਰ ਹਨ, ਇਹ ਉਨ੍ਹਾਂ ਦੀ ਕਮਾਈ ਹੈ ਅਤੇ ਉਮੀਦ ਹੈ ਕਿ ਇਹ ਆਉਣ ਵਾਲੀਆਂ ਕਈ ਚੀਜ਼ਾਂ ਦੀ ਸ਼ੁਰੂਆਤ ਹੈ। ਜਿਵੇਂ ਅਸੀਂ ਡਰੈਸਿੰਗ ਰੂਮ ਵਿਚ ਕਹਿੰਦੇ ਹਾਂ।' ਇਸ ਦੇ ਜਵਾਬ 'ਚ ਕੋਹਲੀ, ਜੋ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਖੜ੍ਹੇ ਹੋਏ ਸਨ, ਨੇ ਕਿਹਾ ਕਿ ਇਹ ਉਨ੍ਹਾਂ ਲਈ ਖ਼ਾਸ ਪਲ ਹੈ। ਉਨ੍ਹਾਂ ਕਿਹਾ, 'ਮੇਰੀ ਪਤਨੀ ਅਤੇ ਮੇਰਾ ਭਰਾ ਇੱਥੇ ਹਨ। ਸਾਰਿਆਂ ਨੂੰ ਬਹੁਤ ਮਾਣ ਹੈ। ਇਹ ਸੱਚਮੁੱਚ ਇਕ ਟੀਮ ਗੇਮ ਹੈ ਅਤੇ ਇਹ ਤੁਹਾਡੇ ਬਿਨਾਂ ਸੰਭਵ ਨਹੀਂ ਸੀ। ਬੀ.ਸੀ.ਸੀ.ਆਈ. ਦਾ ਵੀ ਧੰਨਵਾਦ। ਮੌਜੂਦਾ ਖੇਡ ਵਿਚ ਅਸੀਂ ਤਿੰਨੋਂ ਫਾਰਮੈਟਾਂ ਅਤੇ ਆਈ.ਪੀ.ਐੱਲ. ਵਿਚ ਜਿੰਨੇ ਮੈਚ ਖੇਡੇ ਹਨ, ਉਨ੍ਹਾਂ ਤੋਂ ਅਗਲੀ ਪੀੜ੍ਹੀ ਪ੍ਰੇਰਨਾ ਲੈ ਸਕਦੀ ਹੈ। ਮੇਰੇ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੈਂ ਪੂਰੇ ਫਾਰਮ 'ਚ 100 ਟੈਸਟ ਮੈਚ ਖੇਡੇ।'

PunjabKesari

ਜ਼ਿਕਰਯੋਗ ਹੈ ਕਿ ਕੋਹਲੀ ਪਿਛਲੇ ਕੁਝ ਸਮੇਂ ਤੱਕ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਚਿਹਰਾ ਰਹੇ ਹਨ। ਮੋਹਾਲੀ ਉਹ ਥਾਂ ਹੈ ਜਿੱਥੇ ਇਹ ਸਭ ਉਨ੍ਹਾਂਂ ਲਈ ਸ਼ੁਰੂ ਹੋਇਆ ਅਤੇ ਹੁਣ ਉਹ ਰੋਹਿਤ ਸ਼ਰਮਾ ਦੀ ਟੀਮ ਦੇ ਹਿੱਸੇ ਵਜੋਂ ਇੱਥੇ ਵਾਪਸ ਪਰਤੇ। ਹਾਲਾਂਕਿ, ਕੋਹਲੀ ਲਈ ਫਿਰ ਤੋਂ ਹੀਰੋ ਬਣਨ ਦਾ ਸਮਾਂ ਆ ਗਿਆ ਹੈ, ਕਿਉਂਕਿ ਉਹ ਪਿਛਲੇ ਕੁਝ ਸਮੇਂ ਤੋਂ ਟੈਸਟ ਵਿਚ ਵੱਡਾ ਸਕੋਰ ਨਹੀਂ ਬਣਾ ਸਕੇ ਹਨ।


author

cherry

Content Editor

Related News