ਕੋਹਲੀ ਦੀ ਪੈਟਰਨਿਟੀ ਲੀਵ ਮਨਜ਼ੂਰ, ਜਾਣੋ ਕਿਹੜੇ ਖਿਡਾਰੀ ਰਹੇ ਅਜਿਹੇ ਮੌਕਿਆਂ ਤੋਂ ਵਾਂਝੇ
Thursday, Nov 19, 2020 - 02:52 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਮਾਂ ਬਣਨ ਵਾਲੀ ਹੈ। ਕੋਹਲੀ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦੌਰਾਨ ਆਪਣੀ ਪਤਨੀ ਕੋਲ ਰਹਿਣ ਦਾ ਫੈਸਲਾ ਕੀਤਾ ਹੈ। ਛੇਤੀ ਹੀ ਭਾਰਤ ਤੇ ਆਸਟਰੇਲੀਆ ਵਿਚਾਲੇ ਵਨ-ਡੇ, ਟੀ-20 ਅਤੇ ਟੈਸਟ ਸੀਰੀਜ਼ ਹੋਣੀ ਹੈ। ਪਰ ਵਿਰਾਟ ਕੋਹਲੀ ਪਹਿਲੇ ਟੈਸਟ ਦੇ ਬਾਅਦ ਆਪਣੇ ਘਰ ਪਰਤ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਉਨ੍ਹਾਂ ਦੀ ਪੈਟਰਨਿਟੀ ਲੀਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਟਰਨਿਟੀ ਲੀਵ ਇਕ ਅਜਿਹੀ ਛੁੱਟੀ ਨੂੰ ਕਹਿੰਦੇ ਹਨ ਜਦੋਂ ਕਿਸੇ ਪੁਰਸ਼ ਨੂੰ ਉਦੋਂ ਮਿਲਦੀ ਹੈ, ਜਦੋਂ ਉਹ ਪਿਤਾ ਬਣਦਾ ਹੈ। ਹਾਲਾਂਕਿ ਅਜਿਹੇ ਵੀ ਕਈ ਖਿਡਾਰੀ ਜਿਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਿਆ ਜਾਂ ਉਨ੍ਹਾਂ ਨੇ ਖ਼ੁਦ ਹੀ ਇਸ ਲਈ ਪਹਿਲ ਨਹੀਂ ਕੀਤੀ। ਹੁਣ ਖਿਡਾਰੀ ਪ੍ਰੋਫੈਸ਼ਨਲ ਹੋ ਗਏ ਹਨ ਤੇ ਹੁਣ ਸਾਰਿਆਂ ਨੇ ਆਪਣੇ ਫ਼ਰਜ਼ਾਂ ਤੇ ਪਰਿਵਾਰ ਵਿਚਾਲੇ ਤਾਲਮੇਲ ਬਿਠਾਉਣਾ ਸਿਖ ਲਿਆ ਪਰ ਇਕ ਜ਼ਮਾਨੇ ਅਜਿਹਾ ਨਹੀਂ ਹੁੰਦਾ ਸੀ। ਇਸ ਨੂੰ ਅਸੀਂ ਕੁਝ ਕ੍ਰਿਕਟਰਾਂ ਦੇ ਉਦਾਹਰਨ ਨਾਲ ਸਮਝ ਸਕਦੇ ਹਾਂ-
ਜਦੋਂ ਵਿਰਾਟ ਨੇ ਕ੍ਰਿਕਟ ਨੂੰ ਪਰਿਵਾਰ ਤੋਂ ਪਹਿਲਾਂ ਦਿੱਤੀ ਸੀ ਤਰਜੀਹ
2006 ’ਚ ਵਿਰਾਟ ਕੋਹਲੀ ਜਦੋਂ ਦਿੱਲੀ ਦੀ ਰਣਜੀ ਟੀਮ ਲਈ ਖੇਡਦੇ ਸਨ, ਉਦੋਂ ਉਨ੍ਹਾਂ ਖੇਡ ਦੇ ਪ੍ਰਤੀ ਆਪਣੇ ਸਮਰਪਣ ਦੀ ਵਚਨਬੱਧਤਾ ਦਿਖਾਈ ਸੀ। 9 ਦਸੰਬਰ 2006 ’ਚ ਜਦੋਂ ਦਿੱਲੀ ਦੀ ਰਣਜੀ ਟੀਮ ਦਾ ਮੁਕਾਬਲਾ ਕਰਨਾਟਕ ਦੀ ਟੀਮ ਨਾਲ ਹੋ ਰਿਹਾ ਸੀ ਤਾਂ ਦਿਨ ਦੀ ਸਮਾਪਤੀ ’ਤੇ ਵਿਰਾਟ ਕੋਹਲੀ 40 ਦੌੜਾਂ ਬਣਾ ਕੇ ਅਜੇਤੂ ਸਨ। ਦਿੱਲੀ ਦੀ ਟੀਮ ’ਤੇ ਫਾਲੋਆਨ ਦਾ ਖ਼ਤਰਾ ਸੀ। ਉਸੇ ਰਾਤ ਦਿਲ ਦਾ ਦੌਰਾ ਪੈਣ ਨਾਲ ਵਿਰਾਟ ਦੇ ਪਿਤਾ ਦੀ ਮੌਤ ਹੋ ਗਈ। ਉਦੋਂ ਸਿਰਫ 18 ਸਾਲ ਦੇ ਵਿਰਾਟ ਕੋਹਲੀ ਨੇ ਸਵੇਰੇ-ਸਵੇਰੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਅਤੇ ਮੈਚ ਪੂਰਾ ਕਰਨ ਲਈ ਵਾਪਸ ਮੈਦਾਨ ’ਤੇ ਪਰਤ ਆਏ। ਉਨ੍ਹਾਂ ਨੇ 90 ਦੌੜਾਂ ਬਣਾਈਆਂ ਅਤੇ ਟੀਮ ਨੂੰ ਫਾਲੋ ਆਨ ਤੋਂ ਬਚਾ ਲਿਆ।
ਇਹ ਵੀ ਪੜ੍ਹੋ : ਡੋਪ ਟੈਸਟ ’ਚ ਫੇਲ ਹੋਈ ਨੈਸ਼ਨਲ ਚੈਂਪੀਅਨ, ਧੋਨੀ-ਵਿਰਾਟ ਦਾ ਵੀ ਲਿਆ ਗਿਆ ਸੈਂਪਲ
ਗਾਵਸਕਰ ਨੇ ਲੰਬੇ ਸਮੇਂ ਬਾਅਦ ਦੇਖਿਆ ਦੀ ਪੁੱਤਰ ਦਾ ਚਿਹਰਾ
1976 ’ਚ ਸੁਨੀਲ ਗਾਵਸਕਰ ਨਿਊਜ਼ੀਲੈਂਡ ’ਚ ਇਕ ਸੀਰੀਜ਼ ’ਚ ਹਿੱਸਾ ਲੈ ਰਹੇ ਸਨ। ਉਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਰੋਹਨ ਗਾਵਸਕਰ ਦੇ ਜਨਮ ਦੀ ਸੂਚਨਾ ਮਿਲੀ। ਗਾਵਸਕਰ ਭਾਰਤ ਵਾਪਸ ਪਰਤਨਾ ਚਾਹੁੰਦੇ ਸਨ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ। ਗਾਵਸਕਰ ਲਗਭਗ ਢਾਈ ਮਹੀਨੇ ਦੇ ਲੰਬੇ ਸਮੇਂ ਬਾਅਦ ਭਾਰਤ ਪਰਤੇ ਅਤੇ ਉਨ੍ਹਾਂ ਨੇ ਲੰਬੇ ਇੰਤਜ਼ਾਰ ਦੇ ਬਾਅਦ ਪਹਿਲੀ ਵਾਰ ਆਪਣੇ ਪੁੱਤਰ ਰੋਹਨ ਦਾ ਚਿਹਰਾ ਦੇਖਿਆ ਸੀ।
ਇਹ ਵੀ ਪੜ੍ਹੋ : ਹੁਣ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਸਾਨੀਆ ਮਿਰਜਾ, ਇਸ ਕਾਰਨ ਲਿਆ ਅਦਾਕਾਰੀ ਕਰਨ ਦਾ ਫ਼ੈਸਲਾ
ਸਚਿਨ ਸਿਰਫ 4 ਦਿਨਾਂ ’ਚ ਵਾਪਸ ਭਾਰਤ ਪਰਤ ਆਏ
ਤੁਹਾਨੂੰ ਸਾਲ 1999 ’ਚ ਇੰਗਲੈਂਡ ’ਚ ਹੋਇਆ ਵਰਲਡ ਕੱਪ ਜ਼ਰੂਰ ਯਾਦ ਹੋਵੇਗਾ ਜਿਸ ਦੌਰਾਨ ਸਚਿਨ ਤੇਂਦੁਲਕਰ ਦੇ ਪਿਤਾ ਦੀ ਮੌਤ ਹੋ ਗਈ ਸੀ। ਭਾਰਤ ਇਸ ਵਰਲਡ ਕੱਪ ’ਚ ਦੱਖਣੀ ਅਫਰੀਕਾ ਦੇ ਖਿਲਾਫ ਆਪਣਾ ਪਹਿਲਾ ਮੈਚ ਹਾਰ ਚੁੱਕਾ ਸੀ। ਦੂਜਾ ਮੈਚ ਜ਼ਿੰਬਾਬਵੇ ਦੇ ਨਾਲ ਸੀ ਪਰ ਇਸੇ ਦੌਰਾਨ ਸਚਿਨ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ। ਸਚਿਨ ਭਾਰਤ ਪਰਤ ਆਏ ਤੇ ਟੀਮ ਜ਼ਿੰਬਾਬਵ ਦੇ ਖਿਲਾਫ ਵੀ ਮੈਚ ਹਾਰ ਗਈ ਪਰ ਆਪਣੀ ਟੀਮ ਨੂੰ ਮੁਸ਼ਕਲ ’ਚ ਦੇਖ ਕੇ ਸਚਿਨ ਸਿਰਫ 4 ਦਿਨਾਂ ’ਚ ਇੰਗਲੈਂਡ ਵਾਪਸ ਪਰਤ ਆਏ ਅਤੇ ਉਨ੍ਹਾਂ ਨੇ ਕੀਨੀਆ ਦੇ ਖਿਲਾਫ ਤੀਜੇ ਮੈਚ ’ਚ 140 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਉਦੋਂ ਸੈਂਕੜਾ ਬਣਾਉਣ ਦੇ ਬਾਅਦ ਸਚਿਨ ਨੇ ਆਸਮਾਨ ਵੱਲ ਦੇਖ ਕੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ।
ਜਦੋਂ ਧੋਨੀ ਨੇ ਕਿਹਾ- ਬਾਕੀ ਸਭ ਚੀਜ਼ਾਂ ਇੰਤਜ਼ਾਰ ਕਰ ਸਕਦੀਆਂ ਹਨ
ਇਸੇ ਤਰ੍ਹਾਂ ਸਾਲ 2015 ’ਚ ਜਦੋਂ ਭਾਰਤ ਦੀ ਟੀਮ ਵਰਲਡ ਕੱਪ ਦੀ ਤਿਆਰੀ ਲਈ ਆਸਟਰੇਲੀਆ ’ਚ ਵਾਰਮ ਅਪ ਮੈਚ ਖੇਡ ਰਹੀ ਸੀ, ਉਦੋਂ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਧੀ ਦੇ ਜਨਮ ਬਾਰੇ ਖ਼ਬਰ ਮਿਲੀ। ਉਸ ਸਮੇਂ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਭਾਰਤ ’ਚ ਨਹੀਂ ਜਾਣਾ ਚਾਹੁੰਦੇ ਤਾਂ ਧੋਨੀ ਨੇ ਕਿਹਾ ਕਿ ਇਸ ਸਮੇਂ ਮੈਂ ਦੇਸ਼ ਦੀ ਸੇਵਾ ਕਰ ਰਿਹਾ ਹੈ ਤੇ ਬਾਕੀ ਸਭ ਚੀਜ਼ਾਂ ਇੰਤਜ਼ਾਰ ਕਰ ਸਕਦੀਆਂ ਹਨ।