ICC ਨੇ ਇਸ ਭਾਰਤੀ ਖਿਡਾਰੀ ਨੂੰ ਤੀਜੀ ਵਾਰ ਬਣਾਇਆ ਟੈਸਟ ਅਤੇ ਵਨ ਡੇ ਟੀਮ ਦਾ ਕਪਤਾਨ

01/15/2020 4:00:58 PM

ਸਪੋਰਟਸ ਡੈਸਕ— ਖਿਡਾਰੀਆਂ ਦੇ ਪੂਰੇ ਸਾਲ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਈ. ਸੀ. ਸੀ. ਨੇ 2019 ਦੀ ਆਪਣੀ ਸਭ ਤੋਂ ਸਰਵਸ਼੍ਰੇਸ਼ਠ ਟੈਸਟ ਅਤੇ ਵਨ-ਡੇ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਾਨਦਾਰ ਫ਼ਾਰਮ 'ਚ ਚੱਲ ਰਿਹਾ ਭਾਰਤੀ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ ਦੀ ਸਾਲ ਦੀ ਟੈਸਟ ਅਤੇ ਵਨ-ਡੇ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਕੋਹਲੀ ਲਗਾਤਾਰ ਤੀਜੀ ਵਾਰ ਦੋਵਾਂ ਟੀਮਾਂ ਦੇ ਕਪਤਾਨ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ 2017 ਅਤੇ 2018 'ਚ ਵੀ ਉਸ ਨੂੰ ਵਨ ਡੇ ਅਤੇ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ।PunjabKesari
ਕੋਹਲੀ ਤੋਂ ਇਲਾਵਾ ਚਾਰ ਹੋਰ ਭਾਰਤੀਆਂ ਨੂੰ ਆਈ. ਸੀ. ਸੀ. ਟੈਸਟ ਅਤੇ ਵਨ-ਡੇ ਟੀਮ 'ਚ ਚੁਣਿਆ ਗਿਆ ਹੈ। ਟੈਸਟ ਟੀਮ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਮਯੰਕ ਅਗਰਵਾਲ ਵੀ ਹੈ ਜਦ ਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਖੱਬੇ ਹੱਥ ਦਾ ਸਪਿਨਰ ਕੁਲਦੀਪ ਯਾਦਵ ਵਨ-ਡੇ ਟੀਮ 'ਚ ਹੈ।PunjabKesari

ਕੋਹਲੀ ਨੇ 2019 'ਚ ਦੋਵਾਂ ਫਾਰਮੈਟਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਟੈਸਟ ਕ੍ਰਿਕਟ 'ਚ 7ਵਾਂ ਦੋਹਰਾ ਸੈਂਕੜਾ ਲਗਾਉਂਦੇ ਹੋਏ ਪਿਛਲੇ ਸਾਲ ਅਕਤੂਬਰ 'ਚ ਦੱਖਣੀ ਅਫਰੀਕਾ ਖਿਲਾਫ ਅਜੇਤੂ 254 ਦੌੜਾਂ ਬਣਾਈਆਂ ਸਨ। ਸਲਾਮੀ ਬੱਲੇਬਾਜ਼ ਅਗਰਵਾਲ ਨੇ ਦੋ ਦੋਹਰੇ ਸੈਂਕੜੇ, ਇਕ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਾਏ ਹਨ। ਉਸ ਨੇ ਬੰਗਲਾਦੇਸ਼ ਖਿਲਾਫ ਨਵੰਬਰ 'ਚ ਆਪਣੇ ਕਰੀਅਰ ਦੀ ਸਭ ਤੋਂ ਸਰਵਸ਼੍ਰੇਸ਼ਠ 243 ਦੌੜਾਂ ਦੀ ਪਾਰੀ ਖੇਡੀ।PunjabKesari
ਵਨ-ਡੇ ਉਪ-ਕਪਤਾਨ ਰੋਹਿਤ ਨੇ ਵਿਸ਼ਵ ਕੱਪ 'ਚ ਪੰਜ ਸੈਂਕੜੇ ਅਤੇ ਇਕ ਅਰਧ ਸੈਂਕੜਾ ਲਗਾਇਆ। ਕੁਲਦੀਪ ਨੇ ਦੋ ਹੈਟ੍ਰਿਕ ਲਾਈਆਂ ਸਨ। ਉਸ ਨੇ ਵੈਸਟਇੰਡੀਜ਼ ਖਿਲਾਫ ਪਿਛਲੇ ਮਹੀਨੇ ਕਰੀਅਰ ਦੀ ਦੂਜੀ ਹੈਟ੍ਰਿਕ ਲਗਾਈ ਸੀ। ਜਸਪ੍ਰੀਤ ਬੁਮਰਾਹ ਦੀ ਗੈਰ ਹਾਜ਼ਰੀ 'ਚ ਸ਼ਮੀ ਨੇ ਪਿਛਲੇ 12 ਮਹੀਨਿਆਂ 'ਚ 21 ਵਨ ਡੇ 'ਚ 42 ਵਿਕਟਾਂ ਲਈਆਂ। ਸਾਲ 2019 ਦੀ ਆਈ. ਸੀ. ਸੀ. ਟੀਮਾਂ ਇਸ ਤਰ੍ਹਾਂ ਹਨ  :-PunjabKesari
ਵਨ-ਡੇ ਟੀਮ :
ਰੋਹਿਤ ਸ਼ਰਮਾ, ਸ਼ਾਇ ਹੋਪ, ਵਿਰਾਟ ਕੋਹਲੀ (ਕਪਤਾਨ), ਬਾਬਰ ਆਜ਼ਮ, ਕੇਨ ਵਿਲੀਅਮਸਨ, ਬੇਨ ਸਟੋਕਸ, ਜੋਸ ਬਟਲਰ, ਮਿਸ਼ੇਲ ਸਟਾਰਕ, ਟਰੇਂਟ ਬੋਲਟ, ਮੁਹੰਮਦ ਸ਼ਮੀ, ਕੁਲਦੀਪ ਯਾਦਵ।
ਟੈਸਟ ਟੀਮ :
ਮਯੰਕ ਅਗਰਵਾਲ, ਟਾਮ ਲਾਥਮ, ਮਾਰਨਸ ਲਾਬੁਸ਼ੇਨ, ਵਿਰਾਟ ਕੋਹਲੀ (ਕਪਤਾਨ), ਸਟੀਵ ਸਮਿਥ, ਬੇਨ ਸਟੋਕਸ, ਬੀ. ਜੇ. ਵਾਟਲਿੰਗ, ਪੈਟ ਕਮਿੰਸ, ਮਿਸ਼ੇਲ ਸਟਾਰਕ, ਨੀਲ ਵੇਗਨੇਰ,  ਨਾਥਨ ਲਿਓਨ।

 


Related News