ਅਗਲੇ ਦੋ ਟੈਸਟਾਂ ’ਚੋਂ ਵੀ ਬਾਹਰ ਰਹਿ ਸਕਦੇ ਨੇ ਵਿਰਾਟ ਕੋਹਲੀ, ਬਾਕੀ ਖ਼ਿਡਾਰੀਆਂ ਬਾਰੇ ਵੀ ਸਾਹਮਣੇ ਆਈ ਅਪਡੇਟ

Thursday, Feb 08, 2024 - 05:17 AM (IST)

ਅਗਲੇ ਦੋ ਟੈਸਟਾਂ ’ਚੋਂ ਵੀ ਬਾਹਰ ਰਹਿ ਸਕਦੇ ਨੇ ਵਿਰਾਟ ਕੋਹਲੀ, ਬਾਕੀ ਖ਼ਿਡਾਰੀਆਂ ਬਾਰੇ ਵੀ ਸਾਹਮਣੇ ਆਈ ਅਪਡੇਟ

ਨਵੀਂ ਦਿੱਲੀ (ਭਾਸ਼ਾ)– ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਾਰਨ ਇੰਗਲੈਂਡ ਵਿਰੁੱਧ ਤੀਜੇ ਤੇ ਚੌਥੇ ਟੈਸਟ ਮੈਚ ਵਿਚੋਂ ਵੀ ਬਾਹਰ ਰਹਿ ਸਕਦਾ ਹੈ। ਭਾਰਤੀ ਕਿਕਟ ਬੋਰਡ ਦੇ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਹਲੀ ਨਿੱਜੀ ਕਾਰਨਾਂ ਕਾਰਨ ਪਹਿਲੇ ਦੋ ਟੈਸਟ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ। ਉਸ ਦਾ ਧਰਮਸ਼ਾਲਾ ਵਿਚ 7 ਤੋਂ 11 ਮਾਰਚ ਤਕ ਹੋਣ ਵਾਲੇ ਆਖਰੀ ਟੈਸਟ ਵਿਚ ਖੇਡਣਾ ਵੀ ਸ਼ੱਕੀ ਹੈ ਪਰ ਬੋਰਡ ਨੇ ਅਜੇ ਇੰਨਾ ਅੱਗੇ ਦੇ ਬਾਰੇ ਵਿਚ ਸੋਚਿਆ ਨਹੀਂ ਹੈ ਕਿਉਂਕਿ ਇਹ ਮੈਚ ਇਕ ਮਹੀਨੇ ਬਾਅਦ ਸ਼ੁਰੂ ਹੋਵੇਗਾ। ਕੋਹਲੀ ਦੇ ਦੋਸਤ ਤੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ. ਬੀ. ਡਿਵਿਲੀਅਰਸ ਨੇ ਹਾਲ ਹੀ ਵਿਚ ਆਪਣੇ ਯੂ-ਟਿਊਬ ਚੈਨਲ ’ਤੇ ਖੁਲਾਸਾ ਕੀਤਾ ਸੀ ਕਿ ਭਾਰਤ ਦਾ ਇਹ ਧਾਕੜ ਬੱਲੇਬਾਜ਼ ਦੂਜੀ ਵਾਰ ਪਿਤਾ ਬਣਨ ਵਾਲਾ ਹੈ, ਇਸ ਕਾਰਨ ਉਹ ਇੰਗਲੈਂਡ ਵਿਰੁੱਧ ਨਹੀਂ ਖੇਡ ਪਾ ਰਿਹਾ।

ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਦੇਸ਼ ਹੋਇਆ Visa Free, ਭਾਰਤੀਆਂ ਨੂੰ ਨਹੀਂ ਪਵੇਗੀ ਵੀਜ਼ਾ ਲੈਣ ਦੀ ਲੋੜ

ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਪੀ.ਟੀ.ਆਈ. ਨੂੰ ਦੱਸਿਆ, "ਬੀ.ਸੀ.ਸੀ.ਆਈ. ਇਹ ਦੁਹਰਾਉਣਾ ਚਾਹੇਗਾ ਕਿ ਜਦੋਂ ਪਰਿਵਾਰਕ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਬੋਰਡ ਹਮੇਸ਼ਾ ਕ੍ਰਿਕਟਰ ਦਾ ਸਾਥ ਦਿੰਦਾ ਹੈ ਅਤੇ ਇਹ ਵਿਰਾਟ ਦਾ ਫ਼ੈਸਲਾ ਹੋਵੇਗਾ ਕਿ ਉਹ ਕਦੋਂ ਵਾਪਸੀ ਕਰਨਾ ਚਾਹੁੰਦਾ ਹੈ।" ਫਿਲਹਾਲ ਉਸ ਦੇ ਸੀਰੀਜ਼ 'ਚ ਖੇਡਣ ਦੀ ਕੋਈ ਸੰਭਾਵਨਾ ਨਹੀਂ ਹੈ।'' 

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਇਕ ਹੋਰ ਭਾਰਤੀ 'ਤੇ ਹਮਲਾ, ਖ਼ੂਨ 'ਚ ਲੱਥਪਥ ਵਿਦਿਆਰਥੀ ਨੇ ਲਗਾਈ ਮਦਦ ਦੀ ਗੁਹਾਰ, ਵੇਖੋ ਵੀਡੀਓਜ਼

ਟੀਮ ਵਿਚ ਹੋ ਸਕਦੇ ਨੇ ਇਹ ਬਦਲਾਅ

ਦੂਜਾ ਵੱਡਾ ਸਵਾਲ ਜਸਪ੍ਰੀਤ ਬੁਮਰਾਹ ਦੇ ਵਰਕਲੋਡ ਪ੍ਰਬੰਧਨ ਨੂੰ ਲੈ ਕੇ ਹੈ। ਉਸ ਨੇ ਦੂਜੇ ਟੈਸਟ ਮੈਚ ਵਿਚ 33 ਓਵਰ ਸੁੱਟੇ ਅਤੇ 9 ਵਿਕਟਾਂ ਲੈ ਕੇ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਤੀਜੇ ਟੈਸਟ ਮੈਚ ਦਾ ਨਤੀਜਾ ਸੀਰੀਜ਼ 'ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਅਤੇ ਇਸ ਲਈ ਰਾਜਕੋਟ 'ਚ ਹੋਣ ਵਾਲੇ ਮੈਚ 'ਚ ਬੁਮਰਾਹ ਨੂੰ ਆਰਾਮ ਦੇਣਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਰਾਂਚੀ 'ਚ ਹੋਣ ਵਾਲੇ ਮੈਚ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਕੇ.ਐੱਲ. ਰਾਹੁਲ ਦੀ ਤੀਜੇ ਮੈਚ 'ਚ ਵਾਪਸੀ ਯਕੀਨੀ ਹੈ ਅਤੇ ਅਜਿਹੀ ਸਥਿਤੀ 'ਚ ਰਜਤ ਪਾਟੀਦਾਰ ਨੂੰ ਬਾਹਰ ਬੈਠਣਾ ਹੋਵੇਗਾ ਜਦਕਿ ਸ਼੍ਰੇਅਸ ਅਈਅਰ ਨੂੰ ਇਕ ਹੋਰ ਮੌਕਾ ਮਿਲਣਾ ਯਕੀਨੀ ਹੈ। ਰਵਿੰਦਰ ਜਡੇਜਾ ਵੀ ਹੈਮਸਟ੍ਰਿੰਗ ਦੇ ਖਿਚਾਅ ਤੋਂ ਠੀਕ ਹੋ ਰਿਹਾ ਹੈ ਪਰ ਉਸ ਦੇ ਰਾਜਕੋਟ ਦੇ ਘਰੇਲੂ ਮੈਦਾਨ 'ਤੇ ਖੇਡਣ ਦੀ ਸੰਭਾਵਨਾ ਘੱਟ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਵਰਕਲੋਡ ਪ੍ਰਬੰਧਨ ਦੇ ਤਹਿਤ ਦੂਜੇ ਟੈਸਟ ਮੈਚ 'ਚ ਆਰਾਮ ਦਿੱਤਾ ਗਿਆ ਸੀ ਅਤੇ ਉਹ ਤੀਜੇ ਟੈਸਟ ਮੈਚ 'ਚ ਪਲੇਇੰਗ ਇਲੈਵਨ 'ਚ ਮੁਕੇਸ਼ ਕੁਮਾਰ ਦੀ ਜਗ੍ਹਾ ਲੈਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News