RCB ਫੈਨਜ਼ ਨੂੰ ਝਟਕਾ! IPL ''ਚੋਂ ਵੀ ਬਾਹਰ ਹੋ ਸਕਦੇ ਨੇ ਵਿਰਾਟ ਕੋਹਲੀ
Tuesday, Feb 27, 2024 - 05:39 AM (IST)
ਰਾਂਚੀ (ਭਾਸ਼ਾ): ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਮੌਜੂਦਾ ਟੈਸਟ ਲੜੀ ਵਿਚ ਨਹੀਂ ਖੇਡ ਰਹੇ। ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਇਹ ਸਟਾਰ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ ਤੋਂ ਵੀ ਬਾਹਰ ਰਹਿ ਸਕਦਾ ਹੈ। ਆਈ.ਪੀ.ਐੱਲ. 22 ਮਾਰਚ ਤੋਂ ਸ਼ੁਰੂ ਹੋਵੇਗਾ, ਜਿਸ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਚੇਨੰਈ ਸੁਪਰ ਕਿੰਗਜ਼ ਤੇ ਕੋਹਲੀ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੋਰ ਵਿਚਾਲੇ ਚੇਨੰਈ ਵਿਚਾਲੇ ਖੇਡਿਆ ਜਾਵੇਗਾ।
ਕੋਹਲੀ ਨੂੰ ਪਹਿਲਾਂ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਹੈਦਰਾਬਾਦ ਵਿਚ ਖੇਡੇ ਗਏ ਪਹਿਲੇ ਮੈਚ ਤੋਂ ਪਹਿਲਾਂ ਟੀਮ ਤੋਂ ਹੱਟ ਗਏ ਸਨ। ਇਸ ਸਟਾਰ ਕ੍ਰਿਕਟਰ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਇਸੇ ਮਹੀਨੇ ਆਪਣੇ ਦੂਜੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਡਰਾਈਵਰਾਂ ਦੇ ਸੰਘਰਸ਼ ਦੀ ਹੋਈ ਜਿੱਤ, ਨਹੀਂ ਲਾਗੂ ਹੋਵੇਗਾ 'ਹਿੱਟ ਐਂਡ ਰਨ' ਦਾ ਨਵਾਂ ਕਾਨੂੰਨ
ਗਾਵਸਕਰ ਤੋਂ ਪੁੱਛਿਆ ਗਿਆ ਕਿ ਕੋਹਲੀ ਲੰਬੇ ਸਮੇਂ ਤਕ ਬਾਹਰ ਰਹਿਣ ਤੋਂ ਬਾਅਦ ਕੀ ਆਈ.ਪੀ.ਐੱਲ. ਵਿਚ ਦੌੜਾਂ ਬਣਾਉਣ ਲਈ ਬੇਤਾਬ ਹੋਣਗੇ ਤਾਂ ਉਨ੍ਹਾਂ ਮਜ਼ਾਕੀਆ ਅੰਦਾਜ਼ ਵਿਚ ਕਿਹਾ, "ਕਈ ਉਹ ਖੇਡਗਣੇ... ਉਹ ਕੁਝ ਕਾਰਨ ਨਾਲ ਨਹੀਂ ਖੇਡ ਰਹੇ। ਸ਼ਾਇਦ ਹੋ ਸਕਦਾ ਹੈ ਕਿ ਆਈ.ਪੀ.ਐੱਲ. ਵਿਚ ਵੀ ਨਾ ਖੇਡਣ।" ਗਾਵਸਕਰ ਸਟਾਰ ਸਪੋਰਟਸ ਸਟਾਰ ਪ੍ਰੋਗਰਾਮ ਦੌਰਾਨ ਭਾਰਤੀ ਪ੍ਰਬੰਧਨ ਸੰਸਥਾਨ, ਰਾਂਚੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8