IPL Point Table : ਟਾਪ ’ਤੇ ਪਹੁੰਚੀ ਕੋਹਲੀ ਦੀ RCB, ਜਾਣੋ ਬਾਕੀ ਟੀਮਾਂ ਦੀ ਸਥਿਤੀ ਬਾਰੇ

04/28/2021 1:35:19 PM

ਨਵੀਂ ਦਿੱਲੀ— ਵਿਰਾਟ ਕੋਹਲੀ ਦੀ ਅਗਵਾਈ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਇਸ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਆਰ. ਸੀ. ਬੀ. ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਆਪਣੇ ਛੇਵੇਂ ਮੁਕਾਬਲੇ ’ਚ ਦਿੱਲੀ ਕੈਪੀਟਲਸ ਨੂੰ ਰੋਮਾਂਚਕ ਮੈਚ ’ਚ ਇਕ ਦੌੜ ਨਾਲ ਹਰਾਇਆ। ਟੀਮ ਦੀ ਇਹ ਪੰਜਵੀਂ ਜਿੱਤ ਹੈ। ਆਰ. ਸੀ. ਬੀ. 10 ਅੰਕ ਦੇ ਨਾਲ ਪੁਆਇੰਟ ਟੇਬਲ ’ਚ ਟਾਪ ’ਤੇ ਪਹੁੰਚ ਗਈ ਹੈ। ਆਰ. ਸੀ. ਬੀ. ਨੇ 2018 ਦੇ ਬਾਅਦ ਆਈ. ਪੀ.  ਐੱਲ. ’ਚ ਦਿੱਲੀ ਨੂੰ ਮਾਤ ਦਿੱਤੀ ਹੈ। 
ਇਹ ਵੀ ਪੜ੍ਹੋ : ਚੇਨਈ ਤੇ ਹੈਦਰਾਬਾਦ ਦਰਮਿਆਨ ਮੁਕਾਬਲਾ ਅੱਜ, ਜਾਣੋ ਕੌਣ ਹੈ ਕਿਸ ’ਤੇ ਭਾਰੀ, ਪਿੱਚ ਤੇ ਪਲੇਇੰਗ XI ਬਾਰੇ

PunjabKesariਆਈ. ਪੀ. ਐੱਲ. 2021 ਪੁਆਇੰਟ ਟੇਬਲ : ਆਈ. ਪੀ. ਐੱਲ. 2021 ’ਚ ਅਜੇ ਤਕ ਹੋਏ ਮੈਚਾਂ ਦੇ ਆਧਾਰ ’ਤੇ ਪੁਆਇੰਟ ਟੇਬਲ ’ਚ ਆਰ. ਸੀ. ਬੀ. ਟਾਪ ’ਤੇ ਹੈ। ਦੂਜੇ ਨੰਬਰ ’ਤੇ ਐੱਮ. ਐੱਸ. ਧੋਨੀ ਦੀ ਚੇਨਈ ਸੁਪਰ ਕਿੰਗਜ਼ ਹੈ ਤੇ ਤੀਜੇ ਸਥਾਨ ’ਤੇ ਦਿੱਲੀ ਕੈਪੀਟਲਸ ਹੈ। ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਪੁਆਇੰਟ ਟੇਬਲ ’ਚ ਚੌਥੇ ਸਥਾਨ ’ਤੇ ਹੈ।

ਆਰੇਂਜ ਕੈਪ : ਆਈ. ਪੀ. ਐੱਲ. 2021 ’ਚ ਆਰੇਂਜ ਕੈਪ ਦੀ ਦੌੜ ’ਚ ਦਿੱਲੀ ਕੈਪੀਟਲਸ ਦੇ ਸ਼ਿਖਰ ਧਵਨ ਸਭ ਤੋਂ ਅੱਗੇ ਹਨ। ਧਵਨ ਨੇ ਅਜੇ ਤਕ 6 ਮੈਚਾਂ ’ਚ 265 ਦੌੜਾਂ ਬਣਾਈਆਂ ਹਨ। ਇਸ ਲਿਸਟ ’ਚ ਦੂਜੇ ਸਥਾਨ ’ਤੇ 240 ਦੌੜਾਂ ਦੇ ਨਾਲ ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ ਹਨ। ਤੀਜੇ ਸਥਾਨ ’ਤੇ 223 ਦੌੜਾਂ ਦੇ ਨਾਲ ਆਰ. ਸੀ. ਬੀ. ਦੇ ਗਲੇਨ ਮੈਕਸਵੇਲ ਹਨ।
ਇਹ ਵੀ ਪੜ੍ਹੋ : ਡਿਵਿਲੀਅਰਸ ਦੀ ਤੂਫਾਨੀ ਪਾਰੀ ਨਾਲ ਸੋਸ਼ਲ ਮੀਡੀਆ 'ਤੇ ਬਣੇ ਮਜ਼ੇਦਾਰ ਮੀਮਸ

ਪਰਪਲ ਕੈਪ : ਆਈ. ਪੀ. ਐੱਲ. ਦੇ 14ਵੇਂ ਸੀਜ਼ਨ ’ਚ ਪਰਪਲ ਕੈਪ ਸ਼ੁਰੂ ਤੋਂ ਅਜੇ ਤੱਕ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਹਰਸ਼ਲ ਪਟੇਲ ਕੋਲ ਹੈ। ਪਟੇਲ ਨੇ 6 ਮੈਚਾਂ ’ਚ 17 ਵਿਕਟਾਂ ਝਟਕਾਈਆਂ ਹਨ। ਇਸ ਲਿਸਟ ’ਚ ਦੂਜੇ ਸਥਾਨ ’ਤੇ ਆਵੇਸ਼ ਖ਼ਾਨ ਹਨ ਜਿਨ੍ਹਾਂ ਦੇ ਖ਼ਾਤੇ ’ਚ ਅਜੇ ਤਕ 12 ਵਿਕਟਾਂ ਆ ਚੁੱਕੀਆਂ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News