ਕੋਹਲੀ ਦਾ ਖੁਲਾਸਾ, ਗੂਗਲ ’ਤੇ ਆਖ਼ਰੀ ਵਾਰ ਇਹ ਕੀਤਾ ਸਰਚ

Monday, May 31, 2021 - 06:51 PM (IST)

ਮੁੰਬਈ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਫ਼ਿਲਹਾਲ ਇੰਗਲੈਂਡ ਦੇ ਆਪਣੇ ਅਗਲੇ ਟੈਸਟ ਦੌਰੇ ਤੋਂ ਪਹਿਲਾਂ ਮੁੰਬਈ ’ਚ ਇਕਾਂਤਵਾਸ ਦੀ ਮਿਆਦ ਪੂਰੀ ਕਰ ਰਹੇ ਹਨ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ਉੱਤੇ ਸੁਆਲਾਂ ਤੇ ਜੁਆਬਾਂ ਦਾ ਇੱਕ ਸੈਸ਼ਨ ਰੱਖਿਆ। ਇਸ ਸੈਸ਼ਨ ’ਚ ਭਾਰਤੀ ਕਪਤਾਨ ਨੇ ਆਪਣੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸੇ ਦੌਰਾਨ ਇੱਕ ਫ਼ੈਨ ਨੇ ਪੁੱਛਿਆ ਕਿ ਤੁਸੀਂ ਆਖ਼ਰੀ ਵਾਰ ਗੂਗਲ ਉੱਤੇ ਕੀ ਸਰਚ ਕੀਤਾ ਸੀ? ਤਦ ਕੋਹਲੀ ਨੇ ਜਵਾਬ ’ਚ ਕਿਹਾ ਕਿ ਉਨ੍ਹਾਂ ਆਖ਼ਰੀ ਵਾਰ ਕ੍ਰਿਸਟੀਆਨੋ ਰੋਨਾਲਡੋ ਨੂੰ ਸਰਚ ਕੀਤਾ ਸੀ।

ਕੋਹਲੀ ਦੀ ਫ਼ੁੱਟਬਾਲ ’ਚ ਡੂੰਘੀ ਦਿਲਚਸਪੀ ਹੈ, ਇਹ ਸਾਰੇ ਜਾਣਦੇ ਹਨ। FIFA.com ਨੂੰ ਪਿਛਲੇ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਰੋਨਾਲਡੋ ਉਨ੍ਹਾਂ ਦੇ ਪਸੰਦੀਦਾ ਫ਼ੁੱਟਬਾਲ ਖਿਡਾਰੀ ਹਨ ਤੇ ਉਨ੍ਹਾਂ ਦੀ ਖੇਡ ਪ੍ਰਤੀ ਕਮਿਟਮੈਂਟ ਤੇ ਵਰਕ ਐਥਿਕ ਸ਼ਾਨਦਾਰ ਹੈ। ਵਿਰਾਟ ਕੋਹਲੀ ਭਾਰਤੀ ਟੈਸਟ ਟੀਮ ਨਾਲ ਦੋ ਮਹੀਨਿਆਂ ਦੇ ਲੰਬੇ ਦੌਰੇ ਲਈ ਇੰਗਲੈਂਡ ਜਾਣਗੇ ; ਜਿੱਥੇ ਟੀਮ–ਇਡੀਆ ਨਿਊਜ਼ੀਲੈਂਡ ਵਿਰੁੱਧ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਤੇ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚ ਖੇਡੇਗੀ। ਭਾਰਤ 18 ਜੂਨ ਤੋਂ ਸਾਊਥਐਂਪਟਨ ਦੇ ਏਜੇਸ ਬਾਓਲ ਵਿਖੇ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਭਿੜੇਗਾ। ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ਹੋਵੇਗੀ, ਜੋ 4 ਅਗਸਤ ਤੋਂ 14 ਸਤੰਬਰ ਦੇ ਵਿਚਕਾਰ ਹੋਣੀ ਤੈਅ ਹੈ।

 


Tarsem Singh

Content Editor

Related News