AB ਡਿਵਿਲੀਅਸ ਨੂੰ ਯਾਦ ਕਰਦਿਆਂ ‘ਭਾਵੁਕ’ ਹੋਇਆ ਵਿਰਾਟ ਕੋਹਲੀ
Wednesday, Mar 30, 2022 - 12:49 PM (IST)
ਮੁੰਬਈ (ਭਾਸ਼ਾ)– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਜੇਕਰ ਉਸਦੀ ਟੀਮ ਪਹਿਲੀ ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤ ਜਾਂਦੀ ਤਾਂ ਉਹ ਏ. ਬੀ. ਡਿਵਿਲੀਅਰਸ ਨੂੰ ਯਾਦ ਕਰਦੇ ਹੋਏ ‘ਬਹੁਤ ਭਾਵੁਕ’ ਹੋ ਜਾਵੇਗਾ। ਦੱਖਣੀ ਅਫਰੀਕਾ ਦਾ ਧਾਕੜ ਰਿਹਾ ਡਿਵਿਲੀਅਰਸ ਆਰ. ਸੀ. ਬੀ. ਲਈ 2011 ਤੋਂ 2021 ਤਕ ਆਈ. ਪੀ. ਐੱਲ. ਦਾ ਹਿੱਸਾ ਰਿਹਾ ਹੈ ਤੇ ਪਿਛਲੇ ਸਾਲ ਨਵੰਬਰ ਵਿਚ ਉਸ ਨੇ ਕ੍ਰਿਕਟ ਦੇ ਹਰ ਸਵਰੂਪ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ।
ਆਰ. ਸੀ. ਬੀ. ਵਲੋਂ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਵਿਰਾਟ ਨੇ ਕਿਹਾ, ‘‘ਇਕ ਦਿਨ ਮੈਂ ਸੋਚ ਵਿਚ ਪੈ ਗਿਆ ਕਿ ਜੇਕਰ ਅਸੀਂ ਆਉਣ ਵਾਲੇ ਕਿਸੇ ਸੈਸ਼ਨ ਵਿਚ ਇਹ ਖਿਤਾਬ ਜਿੱਤਾਂਗੇ ਤਾਂ ਮੈਨੂੰ ਉਸਦੀ ਬਹੁਤ ਯਾਦ ਆਵੇਗੀ ਤੇ ਮੈਂ ਬਹੁਤ ਭਾਵੁਕ ਹੋ ਜਾਵਾਂਗਾ। ਇੰਨੇ ਸਾਲਾਂ ਦੀ ਮਿਹਨਤ ਦੇ ਫਲ ਦੀ ਖੁਸ਼ੀ ਹੋਵੇਗੀ ਪਰ ਸਭ ਤੋਂ ਪਹਿਲਾਂ ਉਸਦੀ ਹੀ ਯਾਦ ਆਵੇਗੀ। ਜੇਕਰ ਉਹ ਘਰ ਤੋਂ ਦੇਖ ਰਿਹਾ ਹੋਵੇਗਾ ਤਾਂ ਵੀ ਇਹ ਬਹੁਤ ਵੱਡੀ ਗੱਲ ਹੋਵੇਗੀ। ਉਹ ਇਕ ਵਿਸ਼ੇਸ਼ ਵਿਅਕਤੀ ਹੈ ਤੇ ਉਸ ਨੇ ਜਿਸ ਦੇ ਨਾਲ ਵੀ ਸਮਾਂ ਬਿਤਾਇਆ ਹੈ, ਉਸ ’ਤੇ ਆਪਣਾ ਅਕਸ ਛੱਡਿਆ ਹੈ। ਇਹ ਸਾਰੇ ਸਵੀਕਾਰ ਕਰਨਗੇ।’’
ਪਿਛਲੇ ਸੈਸ਼ਨ ਤੋਂ ਬਾਅਦ ਵਿਰਾਟ ਨੇ ਆਰ. ਸੀ. ਬੀ. ਦੀ ਕਪਤਾਨੀ ਨੂੰ ਛੱਡਣ ਦਾ ਫੈਸਲਾ ਲਿਆ ਸੀ। ਉਸ ਨੇ ਡਿਵਿਲੀਅਰਸ ਦੇ ਸੰਨਿਆਸ ਲੈਣ ਦੇ ਐਲਾਨ ਦੇ ਸਮੇਂ ਨੂੰ ਯਾਦ ਕਰਦਿਆਂ ਭਾਵੁਕ ਹੁੰਦਿਆਂ ਕਿਹਾ,‘‘ਇਹ ਬਹੁਤ ਅਜੀਬ ਹੈ ਪਰ ਮੈਨੂੰ ਬਹੁਤ ਸਪੱਸ਼ਟ ਤਰ੍ਹਾਂ ਨਾਲ ਯਾਦ ਹੈ ਕਿ ਜਿਸ ਦਿਨ ਉਸ ਨੇ ਇਸ ਫੈਸਲਾ ਲਿਆ ਸੀ, ਅਸੀਂ ਦੁਬਈ ਤੋਂ ਵਿਸ਼ਵ ਕੱਪ ਤੋਂ ਬਾਅਦ ਪਰਤ ਰਹੇ ਸਨ। ਉਸਦੀ ਵਾਈਸ ਨੋਟ ਆਈ ਤੇ ਮੈਨੂੰ ਫਿਰ ਇਸਦਾ ਪਤਾ ਲੱਗਾ। ਮੈਨੂੰ ਪਿਛਲੇ ਆਈ. ਪੀ. ਐੱਲ. ਵਿਚ ਅੰਦਾਜ਼ਾ ਸੀ ਕਿ ਅਜਿਹਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ 'ਚ ਕੋਰੋਨਾ ਦੀ ਐਂਟਰੀ
ਸਾਡੇ ਕਮਰੇ ਇਕ-ਦੂਜੇ ਦੇ ਨੇੜੇ ਸਨ। ਜਦੋਂ ਵੀ ਅਸੀਂ ਆਪਣੇ ਕਮਰੇ ਵਿਚ ਜਾਂਦੇ ਤਾਂ ਉਹ ਮੈਨੂੰ ਦੇਖਦਾ ਸੀ। ਇਹ ਇਕ ਅਜੀਬ ਅਹਿਸਾਸ ਸੀ। ਮੈਂ ਭਾਵੁਕ ਹੋ ਗਿਆ ਸੀ। ਉਸ ਦਾ 'ਵਾਈਸ ਨੋਟ' ਬਹੁਤ ਭਾਵੁਕ ਕਰਨ ਵਾਲਾ ਸੀ, ਕਿਉਂਕਿ ਉਸ ਨੇ ਕਿਹਾ ਕਿ ਹੁਣ ਉਸ ਵਿਚ ਉਹ ਗੱਲ ਨਹੀਂ ਰਹੀ। ਮੈਂ ਉਸਦੇ ਨਾਲ ਕਈ ਯਾਦਾਂ ਬੁਣੀਆਂ, ਕੁਝ ਖੱਟੀਆਂ ਤੇ ਕੁਝ ਮਿੱਠੀਆਂ। ਹਰ ਹਾਲ ’ਚ ਉਹ ਮੇਰੇ ਨਾਲ ਖੜ੍ਹਾ ਸੀ।’’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।