ਬ੍ਰਾਜ਼ੀਲ ਦੀ ਇਸ ਮਾਡਲ ਨੂੰ ਡੇਟ ਕਰ ਚੁੱਕੇ ਨੇ ਵਿਰਾਟ ਕੋਹਲੀ, ਵਾਇਰਲ ਹੋਈਆਂ ਤਸਵੀਰਾਂ

05/24/2021 4:56:33 PM

ਮੁੰਬਈ (ਬਿਊਰੋ)– ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ। ਦੋਵੇਂ ਪਰਫੈਕਟ ਕੱਪਲ ਮੰਨੇ ਜਾਂਦੇ ਹਨ। ਦੋਵਾਂ ਦੀ ਕਾਫੀ ਚੰਗੀ ਫੈਨ ਫਾਲੋਇੰਗ ਹੈ। ਵਿਰਾਟ ਤੇ ਅਨੁਸ਼ਕਾ ਦੇ ਵਿਆਹ ਨੂੰ ਲਗਭਗ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਵੀ ਦੋਵਾਂ ਦੀ ਲਵ ਸਟੋਰੀ ਜਾਣਨ ਲਈ ਪ੍ਰਸ਼ੰਸਕ ਬੇਤਾਬ ਰਹਿੰਦੇ ਹਨ।

PunjabKesari

ਖ਼ਬਰਾਂ ਮੁਤਾਬਕ ਵਿਰਾਟ-ਅਨੁਸ਼ਕਾ ਨੇ ਸਾਲ 2013 ’ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 2017 ’ਚ ਵਿਆਹ ਕਰਵਾ ਲਿਆ ਪਰ ਕਈ ਰਿਪੋਰਟਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਅਨੁਸ਼ਕਾ ਤੋਂ ਪਹਿਲਾਂ ਵਿਰਾਟ ਇਜ਼ਾਬੇਲ ਲੇਇਟ ਨੂੰ ਡੇਟ ਕਰ ਰਹੇ ਸਨ।

PunjabKesari

ਸੋਸ਼ਲ ਮੀਡੀਆ ’ਤੇ ਹੁਣ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਵਿਰਾਟ ਕੋਹਲੀ ਇਜ਼ਾਬੇਲ ਲੇਇਟ ਨਾਲ ਨਜ਼ਰ ਆ ਰਹੇ ਹਨ। ਕਥਿਤ ਤੌਰ ’ਤੇ ਵਿਰਾਟ ਪਹਿਲਾਂ ਬ੍ਰਾਜ਼ੀਲ ਦੀ ਇਕ ਅਦਾਕਾਰਾ ਇਜ਼ਾਬੇਲ ਨੂੰ ਡੇਟ ਕਰ ਰਹੇ ਸਨ। ਦੱਸਣਯੋਗ ਹੈ ਕਿ ਇਜ਼ਾਬੇਲ ਬਾਲੀਵੁੱਡ ’ਚ ਵੀ ਕੰਮ ਕਰ ਚੁੱਕੀ ਹੈ। ਇਜ਼ਾਬੇਲ ਨੇ ਆਮਿਰ ਖ਼ਾਨ ਨਾਲ 2012 ’ਚ ਰਿਲੀਜ਼ ਹੋਈ ‘ਤਲਾਸ਼’ ਫ਼ਿਲਮ ਨਾਲ ਡੈਬਿਊ ਕੀਤਾ ਸੀ। ਰਿਪੋਰਟਾਂ ਮੁਤਾਬਕ ਅਨੁਸ਼ਕਾ ਨਾਲ ਰਿਲੇਸ਼ਨਸ਼ਿਪ ’ਚ ਆਉਣ ਤੋਂ ਪਹਿਲਾਂ ਵਿਰਾਟ ਨੇ ਇਜ਼ਾਬੇਲ ਨੂੰ ਦੋ ਸਾਲ ਤਕ ਡੇਟ ਕੀਤਾ ਸੀ।

PunjabKesari

ਇਜ਼ਾਬੇਲ ਕਈ ਹਿੰਦੀ ਤੇ ਤੇਲਗੂ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ। ਉਹ ਗੁਰੂ ਰੰਧਾਵਾ ਨਾਲ ਮਿਊਜ਼ਿਕ ਵੀਡੀਓ ‘ਲਾਹੌਰ’ ’ਚ ਵੀ ਨਜ਼ਰ ਆ ਚੁੱਕੀ ਹੈ। ਇਜ਼ਾਬੇਲ ਦੀਆਂ ਕੁਝ ਫ਼ਿਲਮਾਂ ’ਚ ‘ਸਿਕਸਟੀਨ’ ਤੇ ‘ਪੁਰਾਣੀ ਜੀਨਜ਼’ ਵੀ ਸ਼ਾਮਲ ਹਨ। ਉਹ ਆਖਰੀ ਵਾਰ ਤੇਲਗੂ ਰੋਮਾਂਟਿਕ ਫ਼ਿਲਮ ‘ਵਰਲਡ ਫੇਮਸ ਲਵਰ’ ’ਚ ਦਿਖਾਈ ਦਿੱਤੀ ਸੀ, ਜਿਸ ’ਚ ਵਿਜੈ ਦੇਵਰਕੋਂਡਾ ਮੁੱਖ ਭੂਮਿਕਾ ’ਚ ਸਨ।

PunjabKesari

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News