ਵਿਰਾਟ ਕੋਹਲੀ ਇਕ ਸਾਲ 'ਚ ਪੀ ਜਾਂਦੇ ਹਨ ਕਰੀਬ 7 ਲੱਖ ਰੁਪਏ ਦਾ ਪਾਣੀ!

09/26/2020 10:31:47 PM

ਦੁਬਈ- ਵਿਰਾਟ ਕੋਹਲੀ ਦਾ ਨਾਂ ਦੁਨੀਆ ਦੇ ਮਸ਼ਹੂਰ ਕ੍ਰਿਕਟ ਖਿਡਾਰੀਆਂ ਦੀ ਲਿਸਟ 'ਚ ਸ਼ਾਮਲ ਹੈ। ਆਈ. ਸੀ. ਸੀ. ਵਨ ਡੇ ਰੈਂਕਿੰਗ 'ਚ ਵਿਰਾਟ ਬਹੁਤ ਲੰਮੇ ਸਮੇਂ ਤੋਂ ਨੰਬਰ 1 ਅਤੇ ਟੈਸਟ ਰੈਂਕਿੰਗ 'ਚ ਨੰਬਰ 2 'ਤੇ ਬਣੇ ਹੋਏ ਹਨ। ਵਿਰਾਟ ਪਿਛਲੇ 8 ਸਾਲਾਂ ਤੋਂ ਲਗਾਤਾਰ ਖੇਡਦੇ ਆ ਰਹੇ ਹਨ। ਇਸ ਦੇ ਪਿੱਛੇ ਦੀ ਅਸਲ ਵਜ੍ਹਾ ਹੈ ਉਸਦੀ ਜ਼ਬਰਦਸਤ ਫਿੱਟਨੈਸ। ਖੁਦ ਨੂੰ ਫਿੱਟ ਰੱਖਣ ਦੇ ਲਈ ਵਿਰਾਟ ਬਹੁਤ ਮਿਹਨਤ ਕਰਦੇ ਹਨ। ਕ੍ਰਿਕਟ ਦੇ ਮੈਦਾਨ ਤੋਂ ਬਾਹਰ ਵਿਰਾਟ ਕੋਹਲੀ ਆਪਣਾ ਸਭ ਤੋਂ ਜ਼ਿਆਦਾ ਸਮਾਂ ਜਿਮ 'ਚ ਬਤੀਤ ਕਰਦੇ ਹਨ। ਉਹ ਦੁਨੀਆ ਦੇ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹਨ, ਜੋ ਆਪਣੀ ਸ਼ਾਨਦਾਰ ਫਿੱਟਨੈਸ ਦੇ ਲਈ ਦੁਨੀਆ ਭਰ 'ਚ ਮਸ਼ਹੂਰ ਹਨ।

PunjabKesari
ਵਿਰਾਟ ਦੀ ਇਸ ਲਾਈਫ ਸਟਾਈਲ 'ਚ ਇਕ ਹੋਰ ਖਾਸ ਗੱਲ ਹੈ ਅਤੇ ਉਹ ਹੈ ਉਸਦਾ ਪਾਣੀ। ਇਕ ਖਬਰ ਅਨੁਸਾਰ ਵਿਰਾਟ ਕੋਹਲੀ ਫਰਾਂਸ ਦੀ ਕੰਪਨੀ Evian ਦਾ 'ਨੈਚਰਲ ਸਪਿੰ੍ਰਗ ਵਾਟਰ' ਪੀਂਦੇ ਹਨ। 100 ਫੀਸਦੀ ਨੈਚਰਲ ਇਹ ਪਾਣੀ ਪੂਰੀ ਤਰ੍ਹਾਂ ਨਾਲ ਕੈਮੀਕਲ ਮੁਕਤ ਹੁੰਦਾ ਹੈ। ਇਸਦੀ ਕੀਮਤ 600 ਰੁਪਏ ਲੀਟਰ ਤੋਂ ਸ਼ੁਰੂ ਹੋ ਕੇ 35000 ਰੁਪਏ ਪ੍ਰਤੀ ਲੀਟਰ ਤੱਕ ਜਾਂਦੀ ਹੈ। ਭਾਰਤ 'ਚ Evian ਵਾਟਰ ਦੀ 1 ਲੀਟਰ ਦੀ ਬੋਤਲ ਦੀ ਕੀਮਤ 600 ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ 1 ਦਿਨ 'ਚ 2 ਤੋਂ 3 ਬੋਤਲਾਂ ਪਾਣੀ ਦੀਆਂ ਪੀ ਜਾਂਦੇ ਹਨ। ਵਿਰਾਟ ਸਾਲਾਨਾ 6 ਲੱਖ 57 ਹਜ਼ਾਰ ਰੁਪਏ ਦਾ ਤਾਂ ਸਿਰਫ ਪਾਣੀ ਪੀ ਜਾਂਦੇ ਹਨ।


Gurdeep Singh

Content Editor

Related News