ਆਸਟਰੇਲੀਆ ਦੌਰੇ ਤੋਂ ਵਾਪਸ ਪਰਤਣ ਦੇ ਫ਼ੈਸਲੇ 'ਤੇ ਪਹਿਲੀ ਵਾਰ ਵਿਰਾਟ ਨੇ ਤੋੜੀ ਚੁੱਪੀ (ਵੇਖੋ ਵੀਡੀਓ)

Friday, Nov 27, 2020 - 04:44 PM (IST)

ਆਸਟਰੇਲੀਆ ਦੌਰੇ ਤੋਂ ਵਾਪਸ ਪਰਤਣ ਦੇ ਫ਼ੈਸਲੇ 'ਤੇ ਪਹਿਲੀ ਵਾਰ ਵਿਰਾਟ ਨੇ ਤੋੜੀ ਚੁੱਪੀ (ਵੇਖੋ ਵੀਡੀਓ)

ਸਿਡਨੀ : ਟੀਮ ਇੰਡੀਆ ਅੱਜ ਆਸਟਰੇਲੀਆ ਨਾਲ 3 ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡ ਰਹੀ ਹੈ। ਇਸ ਦੌਰੇ ਵਿਚ 3 ਟੀ20 ਅਤੇ 4 ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਣੀ ਹੈ ਪਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਪਹਿਲਾ ਟੈਸਟ ਮੈਚ ਖੇਡ ਕੇ ਵਾਪਸ ਭਾਰਤ ਪਰਤ ਆਉਣਗੇ। ਵਿਰਾਟ ਨੇ ਆਪਣੇ ਇਸ ਫ਼ੈਸਲੇ 'ਤੇ ਪਹਿਲੀ ਵਾਰ ਜਨਤਕ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ: AUS v IND : ਟੈਸਟ ਸੀਰੀਜ਼ ਚੋਂ ਬਾਹਰ ਹੋਏ ਇਸ਼ਾਂਤ ਸ਼ਰਮਾ, 11 ਦਸੰਬਰ ਨੂੰ ਰੋਹਿਤ 'ਤੇ ਹੋਵੇਗਾ ਫ਼ੈਸਲਾ

ਵਿਰਾਟ ਨੇ ਵਾਪਸ ਪਰਤਣ ਦੇ ਫ਼ੈਸਲੇ 'ਤੇ ਕਿਹਾ, 'ਮੈਂ ਪਹਿਲੇ ਟੈਸਟ ਮੈਚ ਤੋਂ ਬਾਅਦ ਵਾਪਸੀ ਦੀ ਫਲਾਈਟ ਫੜ ਲਵਾਂਗਾ। ਇਸ ਫ਼ੈਸਲੇ ਦੇ ਪਿੱਛੇ ਕਾਰਨ ਇਹ ਹੈ ਕਿ ਦੋਵਾਂ ਹੀ ਪਾਸੇ ਕੋਰੋਨਾ ਨੂੰ ਲੈ ਕੇ ਇਕਾਂਤਵਾਸ ਪੀਰੀਅਡ ਦਾ ਨਿਯਮ ਹੈ। ਮੈਂ ਸਮੇਂ 'ਤੇ ਘਰ ਪਹੁੰਚਣਾ ਚਾਹੁੰਦਾ ਹਾਂ ਮੈਂ ਸਲੈਕਟਰਸ ਨੂੰ ਵੀ ਇਹ ਗੱਲ ਦੱਸ ਦਿੱਤੀ ਸੀ। ਮੈਂ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਸਮੇਂ ਆਪਣੀ ਪਤਨੀ ਨਾਲ ਰਹਿਣਾ ਚਾਹੁੰਦਾ ਹਾਂ। ਇਹ ਇਕ ਬੇਹੱਦ ਖ਼ਾਸ ਅਤੇ ਖ਼ੂਬਸੂਰਤ ਲੰਮ੍ਹਾ ਹੈ ਸਾਡੀ ਜ਼ਿੰਦਗੀ ਵਿਚ। ਮੈਂ ਸੱਚ ਵਿਚ ਇਸ ਦਾ ਅਨੁਭਵ ਜਿਊਣਾ ਚਾਹੁੰਦਾ ਹਾਂ। ਇਹੀ ਮੇਰੇ ਵਾਪਸ ਪਰਤਣ ਦਾ ਕਾਰਨ ਹੈ, ਜੋ ਮੈਂ ਸਲੈਕਟਰਸ ਨੂੰ ਸਾਡੀ ਸਲੈਕਸ਼ਨ ਮੀਟਿੰਗ ਦੌਰਾਨ ਦੱੱਸਿਆ ਸੀ।'

 

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਉਥੇ ਹੀ ਰੋਹਿਤ ਸ਼ਰਮਾ ਦੀ ਸੱਟ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਿਹਾ ਕਿ ਭੁਲੇਖੇ ਦੀ ਸਥਿਤੀ ਹੈ ਤੇ ਉਸ ਦੇ ਕੋਲ ਸੱਟ ਦੀ ਸਥਿਤੀ ਨੂੰ ਲੈ ਕੇ ਪੂਰੀ ਸੂਚਨਾ ਨਹੀਂ ਹੈ। ਉਸ ਨੇ ਨਾਲ ਹੀ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਬਾਕੀ ਟੀਮ ਦੇ ਨਾਲ ਰੋਹਿਤ ਆਸਟਰੇਲੀਆ ਕਿਉਂ ਨਹੀਂ ਆਇਆ। ਸ਼ੁੱਕਰਵਾਰ ਨੂੰ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਰਾਟ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੋਈ ਚੋਣ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਰੋਹਿਤ ਨੂੰ ਅਣਉਪਲੱਬਧ ਦੱਸਿਆ ਗਿਆ ਸੀ।'' ਕੋਹਲੀ ਨੇ ਕਿਹਾ,''ਚੋਣ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸਾਨੂੰ ਈ-ਮੇਲ ਮਿਲੀ ਸੀ ਕਿ ਉਹ ਉਪਲੱਬਧ ਨਹੀਂ ਹੈ। ਇਸ ਵਿਚ ਕਿਹਾ ਗਿਆ ਸੀ ਕਿ ਉਸ ਨੂੰ ਆਈ. ਪੀ. ਐੱਲ. ਦੌਰਾਨ ਸੱਟ ਲੱਗ ਗਈ ਹੈ। ਇਸ ਵਿਚ ਕਿਹਾ ਗਿਆ ਕਿ ਉਸ ਨੂੰ ਸੱਟ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਹੈ ਤੇ ਉਹ ਸਮਝ ਗਿਆ ਹੈ ਅਤੇ ਉਹ ਅਣਉਪਲੱਬਧ ਰਹੇਗਾ।'


author

cherry

Content Editor

Related News