'ਦਿ ਕ੍ਰਿਕਟਰ' ਨੇ ਕੋਹਲੀ ਨੂੰ ਦਹਾਕੇ ਦਾ ਚੁਣਿਆ ਸਰਵਸ੍ਰੇਸ਼ਠ ਕ੍ਰਿਕਟਰ

Thursday, Dec 26, 2019 - 10:59 AM (IST)

'ਦਿ ਕ੍ਰਿਕਟਰ' ਨੇ ਕੋਹਲੀ ਨੂੰ ਦਹਾਕੇ ਦਾ ਚੁਣਿਆ ਸਰਵਸ੍ਰੇਸ਼ਠ ਕ੍ਰਿਕਟਰ

ਸਪੋਰਟਸ ਡੈਸਕ— ਪਿਛਲੇ ਕੁਝ ਸਾਲਾਂ ਤੋਂ ਖੇਡ ਦੇ ਤਿੰਨਾਂ ਫਾਰਮੈੱਟਸ 'ਚ ਦਬਦਬਾ ਬਣਾ ਕੇ ਰੱਖਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮਸ਼ਹੂਰ ਪੱਤ੍ਰਿਕਾ 'ਦਿ ਕ੍ਰਿਕਟਰ' ਨੇ ਪਿਛਲੇ ਇਕ ਦਹਾਕੇ ਦਾ ਸਰਵਸ੍ਰੇਸ਼ਠ ਕ੍ਰਿਕਟਰ ਚੁਣਿਆ ਹੈ। ਪੱਤ੍ਰਿਕਾ ਨੇ ਪਿਛਲੇ 10 ਸਾਲਾਂ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ 50 ਕ੍ਰਿਕਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ 'ਚ ਪੁਰਸ਼ ਅਤੇ ਮਹਿਲਾ ਦੋਵੇਂ ਕ੍ਰਿਕਟਰ ਸ਼ਾਮਲ ਹਨ।PunjabKesari
ਕੋਹਲੀ ਤੋਂ ਇਲਾਵਾ ਇਸ ਸੂਚੀ 'ਚ ਭਾਰਤ ਤੋਂ ਆਫ ਸਪਿਨਰ ਰਵੀਚੰਦਰਨ ਅਸ਼ਵਿਨ (14ਵੇਂ), ਵਨ ਡੇਅ 'ਚ 3 ਦੋਹਰੇ ਸੈਂਕੜੇ ਲਾਉਣ ਵਾਲੇ ਰੋਹਿਤ ਸ਼ਰਮਾ (15ਵੇਂ), ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ (35ਵੇਂ), ਆਲਰਾਊਂਡਰ ਰਵਿੰਦਰ ਜਡੇਜਾ (36ਵੇਂ) ਅਤੇ ਮਹਿਲਾ ਟੀਮ ਦੀ ਧਾਕੜ ਬੱਲੇਬਾਜ਼ ਮਿਤਾਲੀ ਰਾਜ (40) ਸ਼ਾਮਲ ਹਨ। ਪੱਤ੍ਰਿਕਾ ਨੇ ਕੋਹਲੀ ਬਾਰੇ ਲਿਖਿਆ, ''ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਲਈ ਭਾਰਤੀ ਕਪਤਾਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਸੀ। ਵਿਰਾਟ ਕੋਹਲੀ ਨੇ ਇਸ ਦਹਾਕੇ 'ਚ ਅੰਤਰਰਾਸ਼ਟਰੀ ਪੱਧਰ 'ਤੇ ਕਿਸੇ ਵੀ ਹੋਰ ਖਿਡਾਰੀ ਦੀ ਤੁਲਨਾ 'ਚ ਸਭ ਤੋਂ ਵੱਧ 20,960 ਦੌੜਾਂ ਬਣਾਈਆਂ।''PunjabKesari
ਸਰਵਸ੍ਰੇਸ਼ਠ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਦੱਖਣੀ ਅਫਰੀਕਾ ਦਾ ਹਾਸ਼ਿਮ ਅਮਲਾ ਦੂਜੇ ਸਥਾਨ 'ਤੇ ਹੈ ਪਰ ਉਸ ਨੇ ਕੋਹਲੀ ਤੋਂ ਲਗਭਗ 5000 ਦੌੜਾਂ ਘੱਟ ਬਣਾਈਆਂ ਹਨ। ਸਚਿਨ ਤੇਂਦੁਲਕਰ ਨੇ ਇਸੇ ਦਹਾਕੇ 'ਚ 100 ਸੈਂਕੜਿਆਂ ਦਾ ਇਤਿਹਾਸ ਰਚਿਆ ਅਤੇ ਫਿਰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ। ਇਸ 'ਚ ਲਿਖਿਆ ਗਿਆ ਹੈ, ''ਤੇਂਦੁਲਕਰ ਨੇ 2013 'ਚ ਜਦੋਂ 100 ਸੈਂਕੜਿਆਂ ਦੇ ਰਿਕਾਰਡ ਨਾਲ ਸੰਨਿਆਸ ਲਿਆ ਤਾਂ ਕਿਹਾ ਜਾਣ ਲੱਗਾ ਕਿ ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕੇਗਾ ਪਰ ਕੋਹਲੀ 70 ਸੈਂਕੜਿਆਂ ਨਾਲ ਦੂਜੇ ਨੰਬਰ 'ਤੇ ਕਾਬਜ਼ ਰਿਕੀ ਪੋਂਟਿੰਗ ਤੋਂ ਸਿਰਫ ਇਕ ਸੈਂਕੜਾ ਪਿੱਛੇ ਹੈ।''PunjabKesari
ਕੋਹਲੀ ਨੇ ਆਪਣੇ 70 ਸੈਂਕੜਿਆਂ 'ਚੋਂ 69 ਸੈਂਕੜੇ 2010 ਤੋਂ 2019 ਵਿਚਾਲੇ ਲਾਏ। ਉਸ ਨੇ ਹੁਣ ਤੱਕ ਕਪਤਾਨ ਦੇ ਰੂਪ 'ਚ 166 ਅੰਤਰਰਾਸ਼ਟਰੀ ਮੈਚ ਖੇਡੇ ਹਨ ਪਰ ਜ਼ਿੰਮੇਵਾਰੀ ਨਾਲ ਉਸ ਦੀ ਬੱਲੇਬਾਜ਼ੀ 'ਚ ਜ਼ਿਆਦਾ ਨਿਖਾਰ ਆਇਆ ਕਿਉਂਕਿ ਇਨ੍ਹਾਂ ਮੈਚਾਂ 'ਚ ਉਸ ਦੀ ਔਸਤ 66.88 ਹੈ। ਦਹਾਕੇ ਦੇ ਚੋਟੀ ਦੇ ਕ੍ਰਿਕਟਰਾਂ ਦੀ ਸੂਚੀ 'ਚ ਟਾਪ-10 'ਚ ਕੋਹਲੀ ਤੋਂ ਬਾਅਦ ਜੇਮਸ ਐਂਡਰਸਨ, ਆਸਟਰੇਲੀਆ ਦੀ ਮਹਿਲਾ ਕ੍ਰਿਕਟਰ ਐਲਿਸ ਪੈਰੀ, ਸਟੀਵ ਸਮਿਥ, ਹਾਸ਼ਿਮ ਅਮਲਾ, ਕੇਨ ਵਿਲੀਅਮਸਨ, ਏ. ਬੀ. ਡਿਵਿਲੀਅਰਸ, ਕੁਮਾਰ ਸੰਗਾਕਾਰਾ, ਡੇਵਿਡ ਵਾਰਨਰ ਅਤੇ ਡੇਲ ਸਟੇਨ ਨੂੰ ਰੱਖਿਆ ਗਿਆ ਹੈ। ਅਸ਼ਵਿਨ ਭਾਰਤੀਆਂ 'ਚ ਦੂਜੇ ਸਥਾਨ 'ਤੇ ਹੈ। ਉਹ 2010 ਤੋਂ ਲੈ ਕੇ 2019 ਤੱਕ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਿਹਾ। ਉਸ ਨੇ ਟੈਸਟ ਮੈਚਾਂ 'ਚ 362 ਅਤੇ ਸੀਮਤ ਓਵਰਾਂ ਦੇ ਮੈਚਾਂ 'ਚ 202 ਵਿਕਟਾਂ ਲਈਆਂ ਹਨ। ਰੋਹਿਤ ਨੇ ਸਲਾਮੀ ਬੱਲੇਬਾਜ਼ ਦੇ ਰੂਪ 'ਚ ਤਿੰਨੋਂ ਫਾਰਮੈੱਟਸ 'ਚ ਖੁਦ ਨੂੰ ਸਾਬਿਤ ਕੀਤਾ ਹੈ।


Related News